ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ

Wednesday, Aug 25, 2021 - 08:29 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਪੱਛਮੀ ਇਲਾਕਿਆਂ 'ਚ ਜੰਗਲੀ ਅੱਗ ਵੱਡੇ ਪੱਧਰ 'ਤੇ ਤਬਾਹੀ ਮਚਾ ਰਹੀ ਹੈ। ਅੱਗ ਕਾਰਨ ਹਵਾ ਦੀ ਕੁਆਲਟੀ ਵੀ ਖਰਾਬ ਹੋ ਰਹੀ ਹੈ। ਇਸ ਸੰਕਟ ਦੇ ਚਲਦਿਆਂ ਨੇਵਾਡਾ 'ਚ ਹਵਾ ਦੀ ਖਰਾਬ ਕੁਆਲਟੀ ਨੂੰ ਦਰਜ ਕੀਤਾ ਜਾ ਰਿਹਾ ਹੈ। ਨੇਵਾਡਾ ਦੀਆਂ ਕਾਉਂਟੀਆਂ ਜਿਨ੍ਹਾਂ 'ਚ ਰੇਨੋ ਵੀ ਸ਼ਾਮਲ ਹੈ ਦੇ ਲਈ ਮੰਗਲਵਾਰ ਨੂੰ ਹਵਾ ਦੀ ਖਰਾਬ ਗੁਣਵੱਤਾ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਨੇਵਾਡਾ ਦੀਆਂ ਕਈ ਕਾਉਂਟੀਆਂ ਨੇ ਦੋ ਦਹਾਕਿਆਂ 'ਚ ਸਭ ਤੋਂ ਮਾੜੇ ਹਵਾ ਗੁਣਵੱਤਾ ਪੱਧਰ ਦੀ ਰਿਪੋਰਟ ਕੀਤੀ ਹੈ।

ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ


ਨੇਵਾਡਾ 'ਚ ਵਾਸ਼ੋ ਕਾਉਂਟੀ ਏਅਰ ਕੁਆਲਿਟੀ ਮੈਨੇਜਮੈਂਟ ਡਿਵੀਜ਼ਨ ਦੇ ਅਨੁਸਾਰ, ਵਾਸ਼ੋ ਕਾਉਂਟੀ, ਜਿਸ 'ਚ ਰੇਨੋ ਸ਼ਾਮਲ ਹੈ। ਮੰਗਲਵਾਰ ਨੂੰ 291 ਏਅਰ ਕੁਆਲਟੀ ਇਨਡੈਕਸ (ਏ. ਕਿਯੂ. ਆਈ.) ਨੂੰ ਦਰਜ ਕੀਤਾ ਤੇ ਇਹ ਪੱਧਰ ਖਰਾਬ ਹਵਾ ਪੱਧਰ ਨੂੰ ਦਰਸਾਉਂਦਾ ਹੈ। ਖਰਾਬ ਹਵਾ ਗੁਣਵੱਤਾ ਦੇ ਨਤੀਜੇ ਵਜੋਂ ਮੰਗਲਵਾਰ ਨੂੰ ਕਈ ਨੇਵਾਡਾ ਕਾਉਂਟੀਆਂ ਦੇ ਸਕੂਲ ਤੇ ਲੇਕ ਟਾਹੋ ਕਮਿਊਨਿਟੀ ਕਾਲਜ ਬੰਦ ਕੀਤੇ ਗਏ। ਇਸਦੇ ਇਲਾਵਾ ਕਲਾਰਕ ਕਾਉਂਟੀ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਆਪਣੀਆਂ ਖਿੜਕੀਆਂ ਬੰਦ ਕਰਨ ਦੀ ਅਪੀਲ ਕੀਤੀ। ਪੱਛਮੀ ਕੋਸਟ ਲਈ ਧੂੰਆਂ ਇੱਕ ਲਗਾਤਾਰ ਸਮੱਸਿਆ ਬਣੀ ਹੋਈ ਹੈ ਕਿਉਂਕਿ ਕੈਲੀਫੋਰਨੀਆ 'ਚ ਕਈ ਜੰਗਲੀ ਅੱਗਾਂ  ਬਲ ਰਹੀਆਂ ਹਨ। ਕੈਲੀਫੋਰਨੀਆ ਫੋਰੈਸਟ ਐਂਡ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਕੈਲਡੋਰ ਫਾਇਰ, ਜੋਕਿ ਇਸ ਖੇਤਰ ਦੀ ਮਾੜੀ ਹਵਾ ਦੀ ਗੁਣਵੱਤਾ ਦਾ ਕਾਰਨ ਮੰਨੀ ਜਾ ਰਹੀ ਹੈ। 117,704 ਏਕੜ ਨੂੰ ਸਾੜ ਦਿੱਤਾ ਹੈ ਤੇ ਇਸ ਅੱਗ 'ਤੇ ਮੰਗਲਵਾਰ ਤੱਕ ਸਿਰਫ 9% ਹੀ ਕਾਬੂ ਪਾਇਆ ਗਿਆ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News