ਦੱਖਣੀ ਕੋਰੀਆ ਦੇ ਬਰਖ਼ਾਸਤ ਰਾਸ਼ਟਰਪਤੀ ਦੀ ਪਤਨੀ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Wednesday, Apr 29, 2026 - 12:50 AM (IST)

ਦੱਖਣੀ ਕੋਰੀਆ ਦੇ ਬਰਖ਼ਾਸਤ ਰਾਸ਼ਟਰਪਤੀ ਦੀ ਪਤਨੀ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

ਸਿਓਲ : ਦੱਖਣੀ ਕੋਰੀਆ ਦੇ ਬਰਖ਼ਾਸਤ ਰਾਸ਼ਟਰਪਤੀ ਯੂਨ ਸੁਕ ਯੇਓਲ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਦਿੱਤੀ ਗਈ ਸਜ਼ਾ ਨੂੰ ਅਪੀਲੀ ਅਦਾਲਤ ਨੇ ਵਧਾ ਕੇ 4 ਸਾਲ ਕਰ ਦਿੱਤਾ ਹੈ। ਯੂਨ ਨੂੰ ਬਗਾਵਤ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਲਗਭਗ 2 ਮਹੀਨੇ ਬਾਅਦ ਇਹ ਫੈਸਲਾ ਆਇਆ ਹੈ।

ਜਨਵਰੀ ਵਿਚ ਸਾਬਕਾ ਪਹਿਲੀ ਮਹਿਲਾ ਕਿਮ ਕੇਓਨ ਹੀ ਨੂੰ ਜ਼ਿਲਾ ਅਦਾਲਤ ਨੇ 20 ਮਹੀਨਿਆਂ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਚਰਚ ਤੋਂ ਸਿਆਸੀ ਲਾਭ ਦੇ ਵਾਅਦੇ ਦੇ ਬਦਲੇ ਤੋਹਫ਼ੇ ਸਵੀਕਾਰ ਕੀਤੇ, ਜਿਨ੍ਹਾਂ ਵਿਚ ਹੀਰੇ ਦਾ ਹਾਰ ਅਤੇ ਇਕ ਬੈਗ ਸ਼ਾਮਲ ਸੀ। ਦੋਵਾਂ ਧਿਰਾਂ ਨੇ ਅਪੀਲ ਦਾਇਰ ਕੀਤੀ ਸੀ ਅਤੇ ਮੰਗਲਵਾਰ ਨੂੰ ਸਿਓਲ ਹਾਈ ਕੋਰਟ ਨੇ ਉਨ੍ਹਾਂ ਨੂੰ ਚਰਚ ਤੋਂ ਇਕ ਹੋਰ ਬੈਗ ਲੈਣ ਅਤੇ ਸ਼ੇਅਰਾਂ ਦੀ ਕੀਮਤ ਵਿੱਚ ਹੇਰਾਫੇਰੀ ਦੇ ਦੋਸ਼ ਵਿਚ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਦੀ ਸਜ਼ਾ ਵਧਾ ਕੇ 4 ਸਾਲ ਕਰ ਦਿੱਤੀ।


author

Inder Prajapati

Content Editor

Related News