ਨੇਪਾਲ ਦੇ ਰਾਸ਼ਟਰਪਤੀ ਪੌਡੇਲ ਨੇ ਸੰਸਦ ਦਾ ਸੈਸ਼ਨ ਬੁਲਾਏ ਬਿਨਾਂ ਹੀ ਮੁਲਤਵੀ ਕੀਤਾ

Friday, Apr 24, 2026 - 12:16 AM (IST)

ਨੇਪਾਲ ਦੇ ਰਾਸ਼ਟਰਪਤੀ ਪੌਡੇਲ ਨੇ ਸੰਸਦ ਦਾ ਸੈਸ਼ਨ ਬੁਲਾਏ ਬਿਨਾਂ ਹੀ ਮੁਲਤਵੀ ਕੀਤਾ

ਕਾਠਮੰਡੂ, (ਭਾਸ਼ਾ)- ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦਾ ਸੈਸ਼ਨ ਬੁਲਾਏ ਬਿਨਾਂ ਹੀ ਮੁਲਤਵੀ ਕਰ ਦਿੱਤਾ। ਪੌਡੇਲ ਨੇ 21 ਅਪ੍ਰੈਲ ਨੂੰ ਮੰਤਰੀ ਮੰਡਲ ਦੀ ਸਿਫ਼ਾਰਸ਼ ’ਤੇ 30 ਅਪ੍ਰੈਲ ਨੂੰ ਸੰਸਦ ਦਾ ਸੈਸ਼ਨ ਬੁਲਾਇਆ ਸੀ।

ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਰਿਤੇਸ਼ ਕੁਮਾਰ ਸ਼ਾਕਿਆ ਨੇ ਦੱਸਿਆ ਕਿ ਨੇਪਾਲ ਸਰਕਾਰ ਅਤੇ ਮੰਤਰੀ ਮੰਡਲ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਨੇ ਪ੍ਰਤੀਨਿਧੀ ਸਭਾ ਅਤੇ ਰਾਸ਼ਟਰੀ ਸਭਾ ਦੇ ਸੈਸ਼ਨ ਨੂੰ ਮੁਲਤਵੀ ਕਰਨ ਲਈ ‘ਵਿਸ਼ੇਸ਼ ਕਾਰਨਾਂ’ ਦਾ ਹਵਾਲਾ ਦਿੱਤਾ। ਸੰਸਦ ਦੇ ਸੈਸ਼ਨ ਨੂੰ ਬੁਲਾਏ ਬਿਨਾਂ ਮੁਲਤਵੀ ਕਰਨ ਦੇ ਫੈਸਲੇ ਬਾਰੇ ਕੋਈ ਸਪੱਸ਼ਟ ਵਿਆਖਿਆ ਨਹੀਂ ਦਿੱਤੀ ਗਈ।

ਸੰਸਦ ਦੇ ਸਭ ਤੋਂ ਸੀਨੀਅਰ ਮੈਂਬਰ ਅਤੇ ਨੇਪਾਲੀ ਕਾਂਗਰਸ ਦੇ ਆਗੂ ਅਰਜੁਨ ਨਰਸਿੰਘ ਕੇ. ਸੀ. ਨੇ ਕਿਹਾ ਕਿ ਸੰਸਦ ਦੇ ਸੈਸ਼ਨ ਨੂੰ ਬੁਲਾਏ ਬਿਨਾਂ ਮੁਲਤਵੀ ਕਰਨ ਦਾ ਸਰਕਾਰ ਦਾ ਫੈਸਲਾ ‘ਬੇਮਿਸਾਲ ਅਤੇ ਹੈਰਾਨ ਕਰਨ ਵਾਲਾ’ ਹੈ। ਇਹ ਘਟਨਾਚੱਕਰ ਨੇਪਾਲ ਦੇ ਗ੍ਰਹਿ ਮੰਤਰੀ ਸੂਡਾਨ ਗੁਰੰਗ ਵੱਲੋਂ ਵਿੱਤੀ ਲੈਣ-ਦੇਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਦਿੱਤੇ ਗਏ ਅਸਤੀਫੇ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਹੈ।


author

Rakesh

Content Editor

Related News