ਸ਼ਾਂਤੀ ਵਾਰਤਾ ਲਈ ਉਪ-ਰਾਸ਼ਟਰਪਤੀ ਵੈਂਸ ਦੀ ਪਾਕਿ ਯਾਤਰਾ ਰੱਦ

Wednesday, Apr 22, 2026 - 02:57 AM (IST)

ਸ਼ਾਂਤੀ ਵਾਰਤਾ ਲਈ ਉਪ-ਰਾਸ਼ਟਰਪਤੀ ਵੈਂਸ ਦੀ ਪਾਕਿ ਯਾਤਰਾ ਰੱਦ

ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਯੁੱਧ ਨੂੰ ਲੈ ਕੇ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਈਰਾਨ ਵਿਚ ਸੱਤਾ ਬਦਲ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਤਹਿਰਾਨ ਬੁੱਧਵਾਰ ਨੂੰ ਖ਼ਤਮ ਹੋ ਰਹੇ 2 ਹਫ਼ਤਿਆਂ ਦੇ ਜੰਗਬੰਦੀ (ਸੀਜ਼ਫਾਇਰ) ਤੋਂ ਪਹਿਲਾਂ ਅਮਰੀਕਾ ਨਾਲ ਕਿਸੇ ਸਮਝੌਤੇ ’ਤੇ ਸਹਿਮਤ ਨਹੀਂ ਹੁੰਦਾ ਹੈ, ਤਾਂ ਉਹ ਈਰਾਨ ’ਤੇ ਬੰਬਾਰੀ ਸ਼ੁਰੂ ਕਰ ਦੇਣਗੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਹਫ਼ਤਿਆਂ ਤੋਂ ਜਾਰੀ ਯੁੱਧ ਨੂੰ ਖ਼ਤਮ ਕਰਨ ਲਈ ਈਰਾਨ ਨਾਲ ਇਕ ਸ਼ਾਨਦਾਰ ਸਮਝੌਤਾ ਕਰੇਗਾ, ਈਰਾਨ ਕੋਲ ਕੋਈ ਦੂਜਾ ਬਦਲ ਨਹੀਂ ਹੈ।

ਦੂਜੇ ਪਾਸੇ ਸ਼ਾਂਤੀ ਵਾਰਤਾ ਲਈ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਦੀ ਇਸਲਾਮਾਬਾਦ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਈਰਾਨ ਨੇ ਵੀ ਇਸਲਾਮਾਬਾਦ ਗੱਲਬਾਤ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਉਧਰ ਲਿਬਨਾਨ ’ਚ ਹਿਜ਼ਬੁੱਲਾ ਨੇ ਇਜ਼ਰਾਈਲੀ ਸੈਨਿਕਾਂ ’ਤੇ ਰਾਕੇਟ ਦਾਗੇ, ਜਦਕਿ ਯਮਨ ਦੇ ਹੂਤੀ ਨੇਤਾ ਨੇ ਸਾਫ਼ ਕਿਹਾ ਹੈ ਕਿ ਸੀਜ਼ਫਾਇਰ ਸਿਰਫ਼ ਆਰਜ਼ੀ ਹੈ ਅਤੇ ਅੱਗੇ ਲੜਾਈ ਜਾਰੀ ਰਹੇਗੀ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਟ੍ਰੇਟ ਆਫ ਹੋਰਮੁਜ਼ ਦੇ ਆਲੇ-ਦੁਆਲੇ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਨੂੰ ਲੈ ਕੇ ਕਿਹਾ— ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਯੁੱਧਬੰਦੀ ਦੀ ਉਲੰਘਣਾ ਹੈ।
 


author

Inder Prajapati

Content Editor

Related News