ਪਾਕਿਸਤਾਨ ''ਚ ਲਿੰਚਿੰਗ ਦਾ ਸ਼ਿਕਾਰ ਹੋਏ ਸ਼੍ਰੀਲੰਕਾਈ ਨਾਗਰਿਕ ਦੀ ਪਤਨੀ ਨੇ ਲਾਈ ਇਨਸਾਫ ਦੀ ਗੁਹਾਰ

Sunday, Dec 05, 2021 - 02:50 PM (IST)

ਕੋਲੰਬੋ (ਭਾਸ਼ਾ): ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਕੁੱਟ-ਕੁੱਟ ਕੇ ਮਾਰੇ ਗਏ ਸ੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦੀ ਪਤਨੀ ਨੇ ਪਾਕਿਸਤਾਨ ਅਤੇ ਸ੍ਰੀਲੰਕਾ ਸਰਕਾਰਾਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਉਸ ਦਾ ਪਤੀ ਇੱਕ ਬੇਕਸੂਰ ਵਿਅਕਤੀ ਸੀ। ਸ਼ੁੱਕਰਵਾਰ ਨੂੰ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਦੇ ਗੁੱਸੇ ਵਿੱਚ ਆਏ ਸਮਰਥਕਾਂ ਨੇ ਇੱਕ ਕੱਪੜਾ ਫੈਕਟਰੀ 'ਤੇ ਹਮਲਾ ਕੀਤਾ ਅਤੇ ਈਸ਼ਨਿੰਦਾ ਦੇ ਦੋਸ਼ਾਂ 'ਤੇ ਇਸ ਦੇ ਜਨਰਲ ਮੈਨੇਜਰ ਦੀਆਵਦਾਨਾ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਅੱਗ ਲਗਾ ਦਿੱਤੀ। 

ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪਾਕਿਸਤਾਨੀ ਸਰਕਾਰ 'ਤੇ ਦਬਾਅ ਵਧਣ ਮਗਰੋਂ 800 ਤੋਂ ਵੱਧ ਲੋਕਾਂ 'ਤੇ ਅੱਤਵਾਦ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ, ਜਦੋਂ ਕਿ ਪੰਜਾਬ ਸੂਬੇ ਵਿਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 118 ਲੋਕਾਂ ਵਿਚੋਂ 13 ਮੁੱਖ ਸ਼ੱਕੀ ਹਨ। ਬੀਬੀਸੀ ਸਿੰਹਾਲਾ ਨੇ ਮ੍ਰਿਤਕ ਦੀ ਪਤਨੀ ਦੇ ਹਵਾਲੇ ਨਾਲ ਕਿਹਾ,"ਮੈਨੂੰ ਆਪਣੇ ਪਤੀ ਦੇ ਬੇਰਹਿਮੀ ਨਾਲ ਕਤਲ ਬਾਰੇ ਖ਼ਬਰਾਂ ਤੋਂ ਪਤਾ ਲੱਗਾ, ਬਾਅਦ ਵਿੱਚ ਮੈਂ ਇਸਨੂੰ ਇੰਟਰਨੈਟ 'ਤੇ ਵੀ ਦੇਖਿਆ। ਉਹ ਬਹੁਤ ਮਾਸੂਮ ਇਨਸਾਨ ਸੀ।" ਪਤਨੀ ਨੇ ਕਿਹਾ ਕਿ ਮੈਂ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਨੇਤਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆ ਕੇ ਮੇਰੇ ਪਤੀ ਅਤੇ ਦੋ ਬੱਚਿਆਂ ਨੂੰ ਨਿਆਂ ਦਿਵਾਉਣ।

ਪੜ੍ਹੋ ਇਹ ਅਹਿਮ ਖਬਰ -ਪਾਕਿ : ਸ਼੍ਰੀਲੰਕਾਈ ਨਾਗਰਿਕ ਨੂੰ ਬਚਾਉਣ ਲਈ 'ਸਾਥੀ' ਨੇ ਭੀੜ ਨਾਲ ਕੀਤਾ ਸੀ ਮੁਕਾਬਲਾ (ਵੀਡੀਓ)

ਸ਼੍ਰੀਲੰਕਾ ਦੀ ਨਿਊਜ਼ ਵਾਇਰ ਵੈੱਬਸਾਈਟ ਨੇ ਦੱਸਿਆ ਕਿ ਮੰਤਰੀ ਨਮਲ ਰਾਜਪਕਸ਼ੇ ਅਤੇ ਪ੍ਰਸੰਨਾ ਰਾਣਾਤੁੰਗਾ ਸ਼ਨੀਵਾਰ ਨੂੰ ਇੱਥੋਂ ਲਗਭਗ 22 ਕਿਲੋਮੀਟਰ ਦੂਰ ਗਨੇਮੁੱਲਾ ਵਿੱਚ ਦੀਆਵਦਾਨਾ ਦੇ ਘਰ ਪਹੁੰਚੇ। ਇਸ ਦੌਰਾਨ ਪਾਕਿਸਤਾਨ ਵਿੱਚ ਸ੍ਰੀਲੰਕਾ ਦੇ ਹਾਈ ਕਮਿਸ਼ਨਰ ਵਾਈਸ ਐਡਮਿਰਲ ਮੋਹਨ ਵਿਜੇਵਿਕਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਦੀਆਵਦਾਨਾ ਦੀ ਮ੍ਰਿਤਕ ਦੇਹ ਨੂੰ ਲਾਹੌਰ ਤੋਂ ਕੋਲੰਬੋ ਲਿਜਾਣ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼੍ਰੀਲੰਕਾ ਦੀ ਸੰਸਦ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਗੇ ਅਤੇ ਟਾਪੂ ਦੇਸ਼ ਦੇ ਬਾਕੀ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣਗੇ।


Vandana

Content Editor

Related News