ਆਖਿਰ ਕਿਉਂ ਆਸਟਰੇਲੀਆ ''ਚ ਇਸ ਭਾਰਤੀ ਕੰਪਨੀ ਖਿਲਾਫ ਲੱਗ ਰਹੇ ਹਨ ਨਾਅਰੇ

10/08/2017 1:30:44 AM

ਸਿਡਨੀ — ਭਾਰਤ ਦੀ ਵੱਡੀ ਉਦਯੋਗਿਕ ਕੰਪਨੀ 'ਅਡਾਨੀ' ਸਮੂਹ ਖਿਲਾਫ ਆਸਟਰੇਲੀਆ 'ਚ ਪ੍ਰਦਰਸ਼ਨ ਹੋ ਰਹੇ ਹਨ। ਸ਼ਨੀਵਾਰ ਨੂੰ ਵੱਡੀ ਗਿਣਤੀ 'ਚ ਆਸਟਰੇਲੀਆ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨਕਾਰੀਆਂ ਨੇ ਅਡਾਨੀ ਸਮੂਹ ਖਿਲਾਫ ਨਾਅਰੇਬਾਜ਼ੀ ਕੀਤੀ। ਅਡਾਨੀ ਸਮੂਹ ਆਸਟਰੇਲੀਆ 'ਚ ਕੋਲਾ ਖਦਾਨ ਸ਼ੁਰੂ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਇਹ ਆਸਟੇਰਲੀਆ ਦੀ ਸਭ ਤੋਂ ਵੱਡੀ ਕੋਲਾ ਖਦਾਨ ਹੋਵੇਗੀ। ਪਰ ਵਾਤਾਵਰਣ ਅਤੇ ਆਰਥਿਕ ਕਾਰਨਾਂ ਕਾਰਨ ਇਹ ਯੋਜਨਾ ਕਈ ਸਾਲਾਂ ਤੱਕ ਲਟਕੀ ਹੋਈ ਹੈ। 
ਵਾਤਾਵਰਣ ਸਮੂਹਾਂ ਦਾ ਕਹਿਣਾ ਹੈ ਕਿ ਕਵੀਨਲੈਂਡ 'ਚ ਕੋਲਾ ਖਦਾਨ ਸ਼ੁਰੂ ਹੋਣ ਨਾਲ ਗਲੋਬਲ ਵਾਰਮਿੰਗ ਦਾ ਖਤਰਾ ਵਧ ਜਾਵੇਗਾ ਅਤੇ ਇਸ ਨਾਲ ਵਿਸ਼ਵ ਪ੍ਰਸਿਧ ਗ੍ਰੇਟ ਬੈਰੀਅਰ ਰੀਫ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।


ਅਡਾਨੀ ਦੀ ਕੋਲਾ ਖਦਾਨ ਯੋਜਨਾ 'ਸਟਾਪ ਅਡਾਨੀ' ਨਾਂ ਦੇ ਅਭਿਆਨ ਦੇ ਤਹਿਤ 45 ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਇਕ ਪ੍ਰਦਰਸ਼ਨ ਦੇ ਆਯੋਜਕ ਬਲੇਅਰ ਪੇਲੀਸ ਨੇ ਦੱਸਿਆ ਕਿ ਸਿਡਨੀ ਦੇ ਬੋਂਡੀ ਤੱਟ 'ਤੇ 1 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇੱਕਠਾ ਹੋਏ ਅਤੇ ਉਨ੍ਹਾਂ ਨੇ 'ਸਟਾਪ ਅਡਾਨੀ' ਦਾ ਵਿਰੋਧ ਕੀਤਾ। ਆਸਟਰੇਲੀਆ ਦੀ ਸਥਾਨਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਅੱਧੇ ਤੋਂ ਜ਼ਿਆਦਾ ਆਸਟਰੇਲੀਆਈ ਨਾਗਰਿਕ ਇਸ ਖਦਾਨ ਦੇ ਵਿਰੋਧ 'ਚ ਆ ਗਏ ਹਨ।
ਉਥੇ ਮਾਹਿਰਾਂ ਨੂੰ ਇਸ ਗੱਲ 'ਤੇ ਵੀ ਸ਼ੱਕ ਹੈ ਕਿ ਅਡਾਨੀ ਇਸ ਖਦਾਨ ਲਈ ਫੰਡ ਵੀ ਦੇਣ ਪਾਉਣਗੇ ਜਾਂ ਨਹੀਂ, ਜਿਸ ਦੀ ਸ਼ੁਰੂਆਤੀ ਲਾਗਤ 400 ਕਰੋੜ ਡਾਲਰ ਹੈ। ਦੂਜੇ ਪਾਸੇ ਅਡਾਨੀ ਸਮੂਹ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਜ਼ਰੀਏ ਕਈ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਨਾਲ ਹੀ ਭਾਰਤ 'ਚ ਕੋਲੇ ਨੂੰ ਦਰਾਮਦ ਅਤੇ ਬਰਾਮਦ ਕੀਤੇ ਜਾਵੇਗਾ, ਜਿਸ ਨਾਲ ਪੇਂਡੂ ਇਲਾਕਿਆਂ 'ਚ ਬਿਜਲੀ ਪਹੁੰਚਾਈ ਜਾ ਸਕੇਗੀ।


ਅਡਾਨੀ ਨੇ ਇਸ ਯੋਜਨਾ ਲਈ ਰੇਲ ਲਿੰਕ ਸ਼ੁਰੂ ਕਰਨ ਦੇ ਮਕਸਦ ਨਾਲ ਉੱਤਰੀ ਆਸਟਰੇਲੀਆ ਇੰਫਾਸਟ੍ਰਕਚਰ ਫੈਸੀਲਿਟੀ (ਐੱਨ. ਏ. ਆਈ. ਐੱਫ.) ਤੋਂ 70 ਕਰੋੜ ਡਾਲਰ ਤੋਂ ਜ਼ਿਆਦਾ ਦਾ ਕਰਜ਼ਾ ਲੈਣ ਦਾ ਪ੍ਰਸਤਾਵ ਵੀ ਰੱਖਿਆ ਹੋਇਆ ਹੈ। ਹਾਲਾਂਕਿ ਅਡਾਨੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕੁਮਾਰ ਜਨਕਰਾਜ ਨੇ ਕਿਹਾ ਕਿ ਜੇਕਰ ਕਾਮਰਸ਼ੀਅਲ ਬੈਂਕ ਪੂਰਾ ਕਰਜ਼ਾ ਦੇ ਦਿੰਦੀ ਹੈ ਤਾਂ ਉਨ੍ਹਾਂ ਨੂੰ ਐੱਨ. ਏ. ਆਈ. ਐੱਫ. ਤੋਂ ਪੈਸਾ ਨਹੀਂ ਲੈਣਾ ਪਵੇਗਾ।


Related News