Iran Vs US: ਸਾਊਦੀ ਅਰਬ ਕਾਰਨ ਪਾਕਿ ਮਜਬੂਰੀ ''ਚ ਦੇ ਰਿਹੈ ਅਮਰੀਕਾ ਦਾ ਸਾਥ

01/15/2020 1:58:06 PM

ਤਹਿਰਾਨ/ਇਸਲਾਮਾਬਾਦ- ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਈਰਾਨ ਉਹਨਾਂ ਮੁਲਕਾਂ ਵਿਚ ਸੀ, ਜਿਸ ਨੇ ਇਸ ਫੈਸਲੇ ਦਾ ਖੁੱਲ੍ਹਕੇ ਵਿਰੋਧ ਕੀਤਾ ਸੀ। ਇਸ ਦੌਰਾਨ ਉਹ ਪਾਕਿਸਤਾਨ ਦੇ ਵਿਰੋਧ ਦੇ ਨਾਲ ਦ੍ਰਿੜਤਾ ਨਾਲ ਖੜਾ ਰਿਹਾ। ਇਸ ਦੇ ਬਾਵਜੂਦ ਪਾਕਿਸਤਾਨ ਅਮਰੀਕਾ ਤੇ ਈਰਾਨ ਦੇ ਸੰਘਰਸ਼ ਵਿਚ ਤਹਿਰਾਨ ਦਾ ਖੁੱਲ੍ਹਕੇ ਸਮਰਥਨ ਨਹੀਂ ਕਰ ਰਿਹਾ ਸੀ। ਅਖੀਰ ਇਸ ਦੇ ਪਿੱਛੇ ਪਾਕਿਸਤਾਨ ਦੀ ਵੱਡੀ ਮਜਬੂਰੀ ਕੀ ਹੋ ਸਕਦੀ ਹੈ। ਇਹ ਇਕ ਦਿਲਚਸਪ ਕੂਟਨੀਤਿਕ ਮਾਮਲਾ ਹੈ। ਪਾਕਿਸਤਾਨ ਵਲੋਂ ਈਰਾਨ ਦਾ ਖੁੱਲ੍ਹਕੇ ਸਮਰਥਨ ਨਾ ਦਿੱਤੇ ਜਾਣ ਦੇ ਪਿੱਛੇ ਉਸ ਦੇਸ਼ ਦਾ ਨਾਂ ਹੈ, ਜਿਸ ਦੇ ਚੱਲਦੇ ਪਾਕਿਸਤਾਨ ਚਾਹ ਕੇ ਵੀ ਈਰਾਨ ਨੂੰ ਸਮਰਥਨ ਨਹੀਂ ਦੇ ਸਕਦਾ।

ਤਹਿਰਾਨ-ਵਾਸ਼ਿੰਗਟਨ ਸੰਘਰਸ਼ ਵਿਚ ਸਾਊਦੀ ਅਰਬ ਨਿਸ਼ਾਨੇ 'ਤੇ
ਈਰਾਨ ਤੇ ਵਾਸ਼ਿੰਗਟਨ ਦੇ ਵਿਚਾਲੇ ਵਧਦੇ ਤਣਾਅ ਵਿਚ ਸਾਊਦੀ ਅਰਬ ਵੀ ਤਹਿਰਾਨ ਦੇ ਨਿਸ਼ਾਨੇ 'ਤੇ ਹੈ। ਜੇਕਰ ਤਣਾਅ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਤਹਿਰਾਨ ਸਾਊਦੀ ਨੂੰ ਛੱਡਣ ਵਾਲਾ ਨਹੀਂ ਹੈ। ਸਾਊਦੀ ਅਰਬ ਤੇ ਪਾਕਿਸਤਾਨ ਦੀ ਗਹਿਰੀ ਦੋਸਤੀ ਬਾਰੇ ਤਾਂ ਪੂਰੀ ਦੁਨੀਆ ਨੂੰ ਪਤਾ ਹੈ। ਇਸ ਦੇ ਨਾਲ ਹੀ ਸਾਊਦੀ ਦਾ ਅਮਰੀਕਾ ਦੇ ਨਾਲ ਬਹੁਤ ਕਰੀਬੀ ਹਿੱਤ ਜੁੜਿਆ ਹੋਇਆ ਹੈ। ਅਮਰੀਕਾ ਨੇ ਜੇਕਰ ਈਰਾਨ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕੀਤਾ ਜਾਂ ਜੰਗ ਜਿਹੇ ਹਾਲਾਤ ਪੈਦਾ ਕੀਤੇ ਤਾਂ ਉਸ ਦਾ ਨੁਕਸਾਨ ਸਾਊਦੀ ਅਰਬ ਨੂੰ ਸਭ ਤੋਂ ਜ਼ਿਆਦਾ ਹੋਵੇਗਾ। ਈਰਾਨ ਸਾਊਦੀ ਅਰਬ ਨੂੰ ਜ਼ਰੂਰ ਨਿਸ਼ਾਨੇ 'ਤੇ ਲਵੇਗਾ, ਜਿਸ ਨਾਲ ਅਮਰੀਕਾ ਦੇ ਹਿੱਤ ਜੁੜੇ ਹੋਏ ਹਨ। ਕਈ ਅਮਰੀਕੀ ਫੌਜੀ ਅੱਡੇ ਸਾਊਦੀ ਵਿਚ ਹਨ। ਅਜਿਹੇ ਵਿਚ ਪਾਕਿਸਤਾਨ ਕਿਸੇ ਹਾਲ ਵਿਚ ਸਾਊਦੀ ਨੂੰ ਮੁਸ਼ਕਲ ਵਿਚ ਨਹੀਂ ਪਾ ਸਕਦਾ।

ਪਾਕਿਸਤਾਨ ਤੇ ਸਾਊਦੀ ਅਰਬ ਦੇ ਸਬੰਧਾਂ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 19-20 ਦਸੰਬਰ ਨੂੰ ਮਲੇਸ਼ੀਆ ਵਿਚ ਆਯੋਜਿਤ ਕੁਆਲਾਲੰਪੁਰ ਸਮਿਟ ਵਿਚ ਸਾਊਦੀ ਦੇ ਵਿਰੋਧ ਕਾਰਨ ਇਮਰਾਨ ਖਾਨ ਨੇ ਹਿੱਸਾ ਨਹੀਂ ਲਿਆ। ਸਾਊਦੀ ਅਰਬ ਇਸ ਗੱਲ ਤੋਂ ਖੁਸ਼ ਨਹੀਂ ਸੀ ਕਿਉਂਕਿ ਮਲੇਸ਼ੀਆ ਸਾਊਦੀ ਦੀ ਅਗਵਾਈ ਵਾਲੇ ਆਰਗੇਨਾਈਜ਼ੇਸ਼ਨ ਯਾਨੀ ਓਆਈਸੀ ਨੂੰ ਨਵਾਂ ਮੰਚ ਬਣਾ ਕੇ ਚੁਣੌਕੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮਿਟ ਵਿਚ ਈਰਾਨ, ਤੁਰਕੀ, ਕਤਰ ਤੇ ਪਾਕਿਸਤਾਨ ਨੂੰ ਸੱਦਾ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਪਾਕਿਸਤਾਨ ਦੀ ਇਕ ਵੱਡੀ ਆਬਾਦੀ ਸਾਊਦੀ ਅਰਬ ਵਿਚ ਰਹਿੰਦੀ ਹੈ। ਸਾਊਦੀ ਪਾਕਿਸਤਾਨ ਦੀ ਅਰਥਵਿਵਸਥਾ ਦੀ ਰੀੜ੍ਹ ਹੈ। 27 ਲੱਖ ਪਾਕਿਸਤਾਨੀ ਸਾਊਦੀ ਅਰਬ ਵਿਚ ਕੰਮ ਕਰਦੇ ਹਨ। ਇਥੋਂ ਆਉਣ ਵਾਲੀ ਮੁਦਰਾ ਦਾ ਪਾਕਿਸਤਾਨ ਦੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਹੈ।


Baljit Singh

Content Editor

Related News