ਕੋਰੋਨਾ ਵਾਇਰਸ ਦੇ ਇਲਾਜ ਲਈ ਤਿੰਨ ਦਵਾਈਆਂ ਦੀ ਜਾਂਚ ਕਰੇਗਾ WHO

Thursday, Aug 12, 2021 - 01:37 AM (IST)

ਕੋਰੋਨਾ ਵਾਇਰਸ ਦੇ ਇਲਾਜ ਲਈ ਤਿੰਨ ਦਵਾਈਆਂ ਦੀ ਜਾਂਚ ਕਰੇਗਾ WHO

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਉਹ ਹੋਰ ਬੀਮਾਰੀਆਂ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਤਿੰਨ ਦਵਾਈਆਂ ਦਾ ਇਹ ਦੇਖਣ ਲਈ ਜਲਦ ਜਾਂਚ ਕਰੇਗਾ ਕਿ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ ਦੀ ਵੀ ਮਦਦ ਕਰ ਸਕਦੀਆਂ ਹਨ ਜਾਂ ਨਹੀਂ। ਸੰਗਠਨ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੋਵਿਡ-19 ਦੇ ਸੰਭਾਵਿਤ ਇਲਾਜ ਦੀ ਪਛਾਣ ਕਰਨ ਲਈ ਕੀਤੇ ਜਾ ਰਹੇ ਖੋਜ ਦੇ ਅਗਲੇ ਪੜਾਅ 'ਚ ਤਿੰਨ ਦਵਾਈਆਂ ਨੂੰ ਲਿਆ ਜਾਵੇਗਾ।

ਇਹ ਵੀ ਪੜ੍ਹੋ :ਕ੍ਰਿਪਟੋਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ, ਹੈਕਰਸ ਨੇ ਉਡਾਏ 4,465 ਕਰੋੜ ਰੁਪਏ

ਇਨ੍ਹਾਂ ਦਵਾਈਆਂ ਦੀ ਚੋਣ ਸੁਤੰਤਰ ਕਮੇਟੀ ਕਰੇਗੀ ਅਤੇ ਇਸ ਦਾ ਆਧਾਰ ਇਹ ਹੋਵੇਗਾ ਕਿ ਕੀ ਉਨ੍ਹਾਂ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਸਪਤਾਲ 'ਚ ਦਾਖਲ ਲੋਕਾਂ ਦੀ ਮੌਤ ਨੂੰ ਰੋਕਣ ਦੀ ਸੰਭਾਵਨਾ ਹੈ ਜਾਂ ਨਹੀਂ। ਇਸ 'ਚ ਮਲੇਰੀਆ ਦੇ ਇਲਾਜ 'ਚ ਕੰਮ ਆਉਣ ਵਾਲੀ 'ਆਰਟੀਸੁਨੇਟ' ਕੈਂਸਰ ਦੇ ਇਲਾਜ 'ਚ ਵਰਤੀ ਜਾਣ ਵਾਲੀ 'ਇਮੈਟੀਨਿਬ' ਅਤੇ 'ਇਨਫਲੀਸਿਮੈਬ' ਹੈ ਜਿਨ੍ਹਾਂ ਨੂੰ ਮੌਜੂਦਾ ਸਮੇਂ 'ਚ ਰੱਖਿਆ ਪ੍ਰਣਾਲੀ ਦੇ ਰੋਗਾਂ ਵਾਲੇ ਲੋਕਾਂ 'ਚ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :ਨੇਪਾਲ 'ਚ ਇਕ ਦਿਨ 'ਚ ਕੋਰੋਨਾ ਦੇ 3481 ਨਵੇਂ ਮਾਮਲੇ ਆਏ ਸਾਹਮਣੇ, 30 ਦੀ ਮੌਤ

ਸੰਗਠਨ ਨੇ ਕੋਵਿਡ-19 ਇਲਾਜ 'ਤੇ ਚੱਲ ਰਹੇ ਅਧਿਐਨ 'ਚ ਪਹਿਲਾਂ ਚਾਰ ਦਵਾਈਆਂ ਦਾ ਮੁਲਾਂਕਣ ਕੀਤਾ ਸੀ। ਜਾਂਚ 'ਚ ਏਜੰਸੀ ਨੇ ਪਾਇਆ ਸੀ ਕਿ 'ਰੇਮਡੈਸੀਵਿਰ' ਅਤੇ 'ਹਾਈਡ੍ਰੋਕਸੀਕਲੋਰੋਕਵੀਨ' ਨੇ ਹਸਪਤਾਲ 'ਚ ਦਾਖਲ ਇਨਫੈਕਟਿਡਾਂ ਦੀ ਮਦਦ ਨਹੀਂ ਕੀਤੀ। ਸੰਗਠਨ ਦੀ ਖੋਜ 'ਚ 52 ਦੇਸ਼ਾਂ ਦੇ ਸੈਂਕੜੇ ਹਸਪਤਾਲਾਂ 'ਚ ਹਜ਼ਾਰਾਂ ਖੋਜਕਾਰ ਸ਼ਾਮਲ ਹਨ। ਡਬਲਯੂ.ਐੱਚ.ਓ. ਦੇ ਮੁਖੀ ਟੇਡ੍ਰੋਸ ਅਦਨੋਮ ਘੇਬ੍ਰੇਯਿਯਮ ਨੇ ਕਿਹਾ ਕਿ ਕੋਵਿਡ-19 ਰੋਗੀਆਂ ਲਈ ਵਧੇਰੇ ਅਸਰਦਾਰ ਅਤੇ ਆਸਾਨ ਇਲਾਜ ਲੱਭਣਾ ਇਕ ਅਹਿਮ ਲੋੜ ਹੈ।

ਇਹ ਵੀ ਪੜ੍ਹੋ :ਭਾਰਤ ਬਾਇਓਟੈੱਕ ਦੇ ਟੀਕੇ ਨੂੰ ਸਤੰਬਰ ਮੱਧ ਤੱਕ WHO ਦੀ ਮਨਜ਼ੂਰੀ ਮਿਲਣ ਦੀ ਉਮੀਦ


author

Karan Kumar

Content Editor

Related News