ਕੌਣ ਹੋਵੇਗਾ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ, 23 ਜੁਲਾਈ ਨੂੰ ਫੈਸਲਾ

07/10/2019 3:32:14 PM

ਲੰਡਨ— ਇਸ 23 ਜੁਲਾਈ ਨੂੰ ਬ੍ਰਿਟੇਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਵਾਲਾ ਹੈ। ਇਸ ਅਹੁਦੇ ਲਈ ਬੋਰਿਸ ਜਾਨਸਨ ਤੇ ਜੇਰੇਮੀ ਹੰਟ ਆਹਮਣੇ-ਸਾਹਮਣੇ ਹਨ। ਦੋਵਾਂ ਦੇ ਵਿਚਾਲੇ ਸਖਤ ਮੁਕਾਬਲਾ ਹੈ। ਇਸ ਅਹੁਦੇ 'ਤੇ ਚੋਣ ਲਈ ਬ੍ਰਿਟੇਨ ਦੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 1.60 ਲੱਖ ਮੈਂਬਰਾਂ ਨੂੰ 22 ਜੁਲਾਈ ਤੱਕ ਬੈਲੇਟ ਵੋਟ ਭੇਜਣੇ ਹੋਣਗੇ। ਇਸ ਤੋਂ ਬਾਅਦ 23 ਜੁਲਾਈ ਨੂੰ ਨਤੀਜੇ ਸਾਹਮਣੇ ਆਉਣਗੇ।

ਆਖਿਰ ਬ੍ਰਿਟੇਨ 'ਚ ਸੱਤਾਧਾਰੀ ਪਾਰਟੀ ਦੇ ਮੈਂਬਰ ਕਿਸ ਉਮੀਦਵਾਰ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ, ਇਸ 'ਤੇ ਇਕ ਸਰਵੇ ਵੀ ਕੀਤਾ ਗਿਆ। ਯੂਗਵ/ਟਾਈਮਸ ਸਰਵੇ ਮੁਤਾਬਕ ਬੋਰਿਸ ਜਾਨਸਨ ਨੂੰ 74 ਫੀਸਦੀ ਜਦਕਿ ਜੇਰੇਮੀ ਹੰਟ ਨੂੰ 26 ਫੀਸਦੀ ਮੈਂਬਰਾਂ ਨੇ ਪਸੰਦ ਕੀਤਾ ਹੈ।

ਬੋਰਿਸ ਜਾਨਸਨ
ਬੋਰਿਸ ਦੋ ਵਾਰ ਸੰਸਦ ਮੈਂਬਰ, ਵਿਦੇਸ਼ ਮੰਤਰੀ ਤੇ ਲੰਡਨ ਦੇ ਮੇਅਰ ਦੀ ਭੂਮਿਕਾ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਉਹ ਟੈਲੀਗ੍ਰਾਫ ਅਖਬਾਰ 'ਚ ਹਫਤਾਵਾਰ ਕਾਲਮ ਲਿਖਦੇ ਹਨ। ਬੋਰਿਸ ਆਪਣੀ ਗਰਲਫ੍ਰੈਂਡ ਨਾਲ ਰਿਸ਼ਤਿਆਂ ਨੂੰ ਲੈ ਕੇ ਵੀ ਚਰਚਾ 'ਚ ਹਨ। ਬੋਰਿਸ ਬ੍ਰੈਗਜ਼ਿਟ ਦੇ ਪੱਖ 'ਚ ਨਹੀਂ ਹਨ ਬਲਕਿ ਉਨ੍ਹਾਂ ਨੇ ਇਸ ਨੂੰ ਸਟੁਪਿਡ ਕਿਹਾ ਸੀ। ਉਹ ਚਾਹੁੰਦੇ ਹਨ ਕਿ ਯੂਰਪੀ ਯੂਨੀਅਨ ਵਲੋਂ ਵਿਕਲਪ 'ਤੇ ਦੁਬਾਰਾ ਗੱਲ ਹੋਵੇ। 31 ਅਕਤੂਬਰ ਤੱਕ ਡੀਲ ਨਾ ਹੋਵੇ ਤਾਂ ਈਯੂ ਛੱਡ ਦਿੱਤਾ ਜਾਵੇ। ਈਯੂ ਦੇ 2.73 ਲੱਖ ਕਰੋੜ ਰੁਪਏ ਰੋਕ ਦਿੱਤੇ ਜਾਣ।

ਜੇਰੇਮੀ ਹੰਟ
ਜੇਰੇਮੀ ਹੰਟ ਵਿਦੇਸ਼ ਸਕੱਤਰ, ਸਿਹਤ ਸਕੱਤਰ, ਸੰਸਕ੍ਰਿਤੀ ਸਕੱਤਰ ਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਜੇਰੇਮੀ ਸਿਹਤ ਸਕੱਤਰ ਦੇ ਤੌਰ 'ਤੇ ਜੂਨੀਅਰ ਡਾਕਟਰਾਂ ਨਾਲ ਸਖਤ ਸਨ। ਇਸ ਤੋਂ ਇਲਾਵਾ ਉਹ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੇ ਹਨ। ਬ੍ਰੈਗਜ਼ਿਟ ਨੂੰ ਲੈ ਕੇ ਜੇਰੇਮੀ ਮੰਨਦੇ ਹਨ ਕਿ ਯੂਰਪੀ ਯੂਨੀਅਨ ਦੇ ਵਿਕਲਪ 'ਤੇ ਗੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 30 ਸਤੰਬਰ ਤੱਕ ਡੀਲ ਨਹੀਂ ਹੋਈ ਤਾਂ 'ਨੋ ਡੀਲ ਬ੍ਰੈਗਜ਼ਿਟ' ਲਾਗੂ ਕੀਤਾ ਜਾਵੇ। ਈਯੂ ਦੇ 2.73 ਲੱਖ ਕਰੋੜ ਰੁਪਏ ਘਟਾਏ ਜਾਣਗੇ।

ਲੋਕਾਂ ਦਾ ਕੀ ਹੈ ਕਹਿਣਾ
ਸਰਵੇ ਮੁਤਾਬਕਵ ਬ੍ਰਿਟੇਨ ਦੇ ਲੋਕਾਂ ਦਾ ਮੰਨਣਾ ਹੈ ਕਿ ਨਿੱਜੀ ਜ਼ਿੰਦਗੀ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦੇ ਮੁਤਾਬਕ ਬੋਰਿਸ ਜਾਨਸਨ ਚੰਗੇ ਪ੍ਰਧਾਨ ਮੰਤਰੀ ਹੋਣਗੇ।


Baljit Singh

Content Editor

Related News