WHO ਨੇ ਦਿੱਤੀ ਚਿਤਾਵਨੀ, ਚਾਕਲੇਟ ਖਾਣ ਵਾਲੇ ਰਹਿਣ ਸਾਵਧਾਨ
Thursday, Apr 28, 2022 - 11:18 PM (IST)
ਬ੍ਰਸੇਲਜ਼ –ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਬੈਲਜੀਅਮ ’ਚ ਬਣਨ ਵਾਲੀ ਇਕ ਵਿਸ਼ੇਸ਼ ਕਿਸਮ ਦੀ ਚਾਕਲੇਟ ਬੇਹੱਦ ਖਤਰਨਾਕ ਹੈ ਅਤੇ ਇਹ ਕਈ ਤਰ੍ਹਾਂ ਦੇ ਰੋਗ ਪੈਦਾ ਕਰ ਸਕਦੀ ਹੈ। ਸੰਗਠਨ ਨੇ ਬਕਾਇਦਾ ਚਿਤਾਵਨੀ ਜਾਰੀ ਕਰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਦੀ ਪੁਸ਼ਟੀ ਵੀ ਕੀਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਬੈਲਜੀਅਮ ’ਚ ਬਣਨ ਵਾਲੀ ਇਕ ਚਾਕਲੇਟ ’ਚ ਸੈਲਮੋਨੇਲਾ ਨਾਂ ਦਾ ਪਾਇਆ ਜਾਣ ਵਾਲਾ ਜ਼ਹਿਰੀਲਾ ਪਦਾਰਥ ਕਾਫੀ ਖਤਰਨਾਕ ਹੈ। ਇਸ ਨਾਲ ਕਰੀਬ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਮੁੱਖ ਤੌਰ ’ਤੇ 11 ਯੂਰਪੀ ਦੇਸ਼ਾਂ ’ਚ ਹੋਏ ਹਨ।
ਇਹ ਵੀ ਪੜ੍ਹੋ :ਰੂਸ ਨਾਲ ਲੜ ਰਹੇ ਯੂਕ੍ਰੇਨ ਦੀ ਮਦਦ ਲਈ ਹੋਰ 33 ਅਰਬ ਡਾਲਰ ਦੀ ਇਜਾਜ਼ਤ ਚਾਹੁੰਦੇ ਹਨ ਬਾਈਡੇਨ
ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ
ਸੈਲਮੋਨੇਲਾ ਟਾਈਫਿਮਿਊਰੀਅਮ ਇਕ ਗੈਸਟ੍ਰੋਐਂਟੇਰਾਈਟਿਸ ਪੈਦਾ ਕਰਨਾ ਵਾਲਾ ਰੋਗਜਨਕ ਬੈਕਟੀਰੀਆ ਹੈ। ਡਬਲਯੂ. ਐੱਚ. ਓ. ਨੇ ਦੱਸਿਆ ਕਿ ਇਹ ਚਾਕਲੇਟ ਕਿਵੇਂ ਨੁਕਸਾਨ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ’ਚ ਮਾਰਚ ’ਚ ਬ੍ਰਿਟੇਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਕ ਬੈਕਟੀਰੀਅਲ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਬਾਰੇ ਦੱਸਿਆ। ਇਸ ਤੋਂ ਬਾਅਦ ਜਦੋਂ ਉੱਥੇ ਜਾਂਚ ਸ਼ੁਰੂ ਹੋਈ ਤਾਂ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਇਸੇ ਸੈਲਮੋਨੇਲਾ ਬੈਕਟੀਰੀਆ ਨਾਲ ਹੋਣ ਵਾਲੀ ਫੂਡ ਪੁਆਈਜਨਿੰਗ ਦੇ ਇਹ ਮਾਮਲੇ ਸਾਹਮਣੇ ਆਏ ਹਨ ਅਤੇ ਫਿਰ ਇਹੀ ਸੈਲਮੋਨੇਲਾ ਬੈਕਟੀਰੀਆ ਬੈਲਜੀਅਮ ਚਾਕਲੇਟ ’ਚ ਪਾਏ ਗਏ, ਜਿਸ ਕਾਰਨ ਇਹ ਫੈਲ ਰਹੇ ਹਨ।
ਇਹ ਵੀ ਪੜ੍ਹੋ : ਸ਼ਰਾਬ ਠੇਕੇਦਾਰਾਂ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ