ਭਾਰਤ ਦੀ Covaxin ਨੂੰ ਜਲਦ ਮਿਲ ਸਕਦੀ ਹੈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ, 26 ਨੂੰ ਬੈਠਕ ਕਰੇਗਾ WHO
Monday, Oct 18, 2021 - 02:53 PM (IST)
ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦਾ ਤਕਨੀਕੀ ਸਲਾਹਕਾਰ ਸਮੂਹ ਭਾਰਤ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਇਸਤੇਮਾਲ ਕੀਤੇ ਜਾ ਰਹੇ ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਇਸਤੇਮਾਲ ਲਈ ਸੂਚੀਬੱਧ ਕਰਨ ’ਤੇ ਵਿਚਾਰ ਕਰਨ ਦੇ ਮਕਸਦ 26 ਅਕਤੂਬਰ ਨੂੰ ਬੈਠਕ ਕਰੇਗਾ। ਗਲੋਬਲ ਸਿਹਤ ਏਜੰਸੀ ਦੀ ਮੁਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਇਹ ਜਾਣਕਾਰੀ ਦਿੱਤੀ। ਕੋਵੈਕਸੀਨ ਦਾ ਨਿਰਮਾਣ ਕਰਨ ਵਾਲੀ ਕੰਪਨੀ ‘ਭਾਰਤ ਬਾਇਓਟੈਕ’ ਨੇ ਇਸ ਟੀਕੇ ਲਈ 19 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਈ.ਓ.ਆਈ. (ਐਕਸਪ੍ਰੈਸ਼ਨ ਆਫ਼ ਇੰਟਰੈਸਟ) ਸੌਂਪਿਆ ਸੀ। ਸਵਾਮੀਨਾਥਨ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਸੂਚੀਬੱਧ ਕਰਨ ’ਤੇ ਵਿਚਾਰ ਕਰਨ ਦੇ ਮਕਸਦ ਨਾਲ ਤਕਨੀਕੀ ਸਲਾਹਕਾਰ ਸਮੂਹ 26 ਅਕਤੂਬਰ ਨੂੰ ਬੈਠਕ ਕਰੇਗਾ।
ਇਹ ਵੀ ਪੜ੍ਹੋ : ISIS ਦੀ ਚਿਤਾਵਨੀ, ਸ਼ੀਆ ਮੁਸਲਮਾਨਾਂ ਨੂੰ ਹਰ ਜਗ੍ਹਾ ਚੁਣ-ਚੁਣ ਕੇ ਮਾਰਾਂਗੇ
ਉਨ੍ਹਾਂ ਟਵੀਟ ਕੀਤਾ, ‘ਡਲਬਯੂ.ਐਚ.ਓ. ਦਸਤਾਵੇਜ਼ਾਂ ਨੂੰ ਪੂਰਾ ਕਰਨ ਲਈ ਭਾਰਤ ਬਾਇਓਟੈਕ ਨਾਲ ਨੇੜਿਓਂ ਕੰਮ ਕਰ ਰਿਹਾ ਹੈ। ਸਾਡਾ ਟੀਚਾ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰਸ਼ੁਦਾ ਟੀਕਿਆਂ ਦਾ ਇਕ ਵਿਆਪਕ ਪੋਰਟਫੋਲੀਓ ਰੱਖਣਾ ਅਤੇ ਸਭ ਥਾਂਵਾਂ ਦੀ ਆਬਾਦੀ ਤੱਕ ਇਸ ਦੀ ਪਹੁੰਚ ਦਾ ਵਿਸਥਾਰ ਕਰਨਾ ਹੈ।’ ਹਾਲ ਹੀ ਵਿਚ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਸ ਨੇ ਐਮਰਜੈਂਸੀ ਇਸਤੇਮਾਲ ਦੇ ਉਦੇਸ਼ ਨਾਲ ਸੂਚੀਬੱਧ ਕਰਨ ਲਈ ਡਬਲਯੂ.ਐੱਚ.ਓ. ਨੂੰ ਕੋਵੈਕਸੀਨ ਨਾਲ ਜੁੜੇ ਸਾਰੇ ਅੰਕੜੇ ਦੇ ਦਿੱਤੇ ਅਤੇ ਉਹ ਗਲੋਬਲ ਸਿਹਤ ਨਿਗਰਾਨੀ ਸੰਸਥਾ ਤੋਂ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ। ਦੁਨੀਆ ਭਰ ਵਿਚ ਟੀਕਿਆਂ ਦੇ ਸਭ ਤੋਂ ਵੱਡੇ ਉਤਪਾਦਕ ਭਾਰਤ ਨੇ ਆਪਣੇ ਦੇਸ਼ ਦੀ ਆਬਾਦੀ ਨੂੰ ਟੀਕੇ ਲਗਾਉਣ ਲਈ ਇਨ੍ਹਾਂ ਦਾ ਨਿਰਯਾਤ ਮੁਅੱਤਲ ਕਰ ਦਿੱਤਾ ਸੀ। ਪਿਛਲੇ ਮਹੀਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਲਾਨ ਕੀਤਾ ਕਿ ਭਾਰਤ ਵਿਦੇਸ਼ਾਂ ਵਿਚ ਟੀਕਿਆਂ ਦੀ ਸਪਲਾਈ ਬਹਾਲ ਕਰੇਗਾ।
ਇਹ ਵੀ ਪੜ੍ਹੋ : 31 ਕਰੋੜ ਦੀ ਲਾਟਰੀ ਜਿੱਤ ਕੇ ਵੀ ਹਾਰਿਆ ਇਹ ਜੋੜਾ, ਹੁਣ ਰਿਸ਼ਤਾ ਵੀ ਹੋਇਆ ਖ਼ਤਮ, ਜਾਣੋ ਪੂਰਾ ਮਾਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।