ਵੱਡੀ ਉਪਲੱਬਧੀ: ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ
Thursday, Oct 07, 2021 - 10:34 AM (IST)
ਵਾਸ਼ਿੰਗਟਨ : ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਦੇ ਬੱਚਿਆਂ ’ਤੇ ਵਿਆਪਕ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। WHO ਨੇ ਇਸ ਨੂੰ ਵਿਗਿਆਨ, ਬੱਚਿਆਂ ਦੀ ਸਿਹਤ ਅਤੇ ਮਲੇਰੀਆ ਕੰਟਰੋਲ ਲਈ ਵੱਡੀ ਉਪਬਲੱਧੀ ਕਰਾਰ ਦਿੱਤਾ ਹੈ। ਘਾਨਾ, ਕੀਨੀਆ ਅਤ ਮਾਲਾਵੀ ਵਿਚ 2019 ਵਿਚ ਸ਼ੁਰੂ ਹੋਏ ਪਾਇਲਟ ਪ੍ਰੋਜੈਕਟ ਦੇ ਨਤੀਜਿਆਂ ਦੇ ਬਾਅਦ RTS, S/AS01 ਮਲੇਰੀਆ ਵੈਕਸੀਨ ਦੇ ਇਸਤੇਮਾਲ ਦੀ ਸਿਫਾਰਿਸ਼ ਕੀਤੀ ਗਈ ਹੈ। ਮਲੇਰੀਆ ਵੈਕਸੀਨ ਦੀ ਸਿਫ਼ਾਰਿਸ਼ ਨੂੰ ਲੈ ਕੇ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਨੇ ਕਿਹਾ ਕਿ ਮਲੇਰੀਆ ਨੂੰ ਰੋਕਣ ਦੇ ਮੌਜੂਦਾ ਉਪਾਵਾਂ ਦੇ ਨਾਲ ਇਸ ਵੈਕਸੀਨ ਦੇ ਇਸਤੇਮਾਲ ਨਾਲ ਹਰ ਸਾਲ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਆਇਆ ਜ਼ਬਰਦਸਤ ਭੂਚਾਲ, 20 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
ਡਲਬਯੂ.ਐਚ.ਓ. ਮੁਖੀ ਨੇ ਕਿਹਾ, ‘ਇਹ ਇਕ ਸ਼ਕਤੀਸ਼ਾਲੀ ਨਵਾਂ ਹਥਿਆਰ ਹੈ ਪਰ ਕੋਵਿਡ-19 ਵੈਕਸੀਨ ਦੀ ਤਰ੍ਹਾਂ ਇਹ ਇਕਮਾਤਰ ਉਪਾਅ ਨਹੀਂ ਹੈ। ਮਲੇਰੀਆ ਖ਼ਿਲਾਫ਼ ਵੈਕਸੀਨ ਮੱਛਰਦਾਨੀ ਜਾਂ ਬੁਖ਼ਾਹ ਵਿਚ ਦੇਖ਼ਭਾਲ ਵਰਗੇ ਉਪਾਵਾਂ ਦੀ ਜਗ੍ਹਾ ਨਹੀਂ ਲੈਂਦਾ ਜਾਂ ਉਨ੍ਹਾਂ ਦੀ ਜ਼ਰੂਰਤ ਨੂੰ ਘੱਟ ਨਹੀਂ ਕਰਦਾ ਹੈ।’ ਮਲੇਰੀਆ ਖੋਜਕਾਰ ਦੇ ਰੂਪ ਵਿਚ ਆਪਣੇ ਸ਼ੁਰੂਆਤੀ ਕਰੀਅਰ ਨੂੰ ਯਾਦ ਕਰਦੇ ਹੋਏ ਟੇਡਰੋਸ ਨੇ ਕਿਹਾ ਕਿ ਉਹ ਇਸ ਦਿਨ ਲਈ ਤਰਸ ਰਹੇ ਸਨ ਕਿ ਦੁਨੀਆ ਵਿਚ ਇਸ ਪੁਰਾਣੀ ਅਤੇ ਭਿਆਨਕ ਬੀਮਾਰੀ ਖ਼ਿਲਾਫ਼ ਇਕ ਪ੍ਰਭਾਵੀ ਟੀਕਾ ਹੋਵੇਗਾ। ਉਨ੍ਹਾਂ ਕਿਹਾ, ‘ਅੱਜ ਉਹ ਦਿਨ ਆ ਗਿਆ ਹੈ, ਇਹ ਇਤਿਹਾਸਕ ਦਿਨ ਹੈ।’
ਇਹ ਵੀ ਪੜ੍ਹੋ : ਹੁਣ ‘ਅਮੀਰ’ ਨਹੀਂ ਰਹੇ ਡੋਨਾਲਡ ਟਰੰਪ, 25 ਸਾਲਾਂ ’ਚ ਪਹਿਲੀ ਵਾਰ ਅਰਬਪਤੀਆਂ ਦੀ ਸੂਚੀ ’ਚੋਂ ਹੋਏ ਬਾਹਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।