WHO ਨੇ ਦਸੰਬਰ ''ਚ ਨਜ਼ਰਅੰਦਾਜ਼ ਕੀਤੀਆਂ ਸੀ ਕੋਰੋਨਾ ਨਾਲ ਸਬੰਧਤ ਅਹਿਮ ਈ-ਮੇਲਾਂ : ਟਰੰਪ

04/17/2020 10:21:54 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ. ਐਚ. ਓ.) 'ਤੇ ਨਿਸ਼ਾਨਾ ਵਿੰਨਿ੍ਹਆ ਹੈ। ਟਰੰਪ ਨੇ ਡਬਲਯੂ. ਐਚ. ਓ. 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ 3 ਸਵਾਲ ਕੀਤੇ ਹਨ। ਉਨ੍ਹਾਂ ਨੇ ਇਕ ਪੱਤਰਕਾਰ ਦੇ ਹਵਾਲੇ ਤੋਂ ਦੋਸ਼ ਲਗਾਇਆ ਹੈ ਕਿ ਦਸੰਬਰ ਵਿਚ ਹੀ ਡਬਲਯੂ. ਐਚ. ਓ. ਨੂੰ ਤਾਈਵਾਨ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੋਰੋਨਾਵਾਇਰਸ ਇਨਸਾਨਾਂ ਵਿਚਾਲੇ ਫੈਲ ਸਕਦਾ ਹੈ ਪਰ ਡਬਲਯੂ. ਐਚ. ਓ. ਨੇ ਨਾ ਸਿਰਫ ਦੁਨੀਆ ਨੂੰ ਗਲਤ ਬਲਕਿ ਭਿਆਨਕ ਜਾਣਕਾਰੀ ਵੀ ਦਿੱਤੀ। ਅਮਰੀਕਾ ਵਿਚ ਹੁਣ ਤੱਕ ਕੋਰੋਨਾ ਕਾਰਨ () ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ () ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।

ਡਬਲਯੂ. ਐਚ. ਓ. ਨੂੰ ਕੀਤੇ 3 ਸਵਾਲ
ਫਾਕਸ ਨਿਊਜ਼ ਦੇ ਪੱਤਰਕਾਰ ਲਾਨਹੀ ਚੇਨ ਦੇ ਸਵਾਲਾਂ ਨੂੰ ਦੁਹਰਾਉਂਦੇ ਹੋਏ ਟਰੰਪ ਨੇ ਟਵੀਟ ਕੀਤਾ ਹੈ ਕਿ ਡਬਲਯੂ. ਐਚ. ਓ. ਨੇ ਦਸੰਬਰ ਵਿਚ ਤਾਈਵਾਨ ਦੇ ਮੈਡੀਕਲ ਅਧਿਕਾਰੀਆਂ ਦੇ ਈ-ਮੇਲ ਨੂੰ ਨਜ਼ਰਅੰਦਾਜ਼ ਕਿਉਂ ਕੀਤਾ, ਜਿਸ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਜਨਵਰੀ ਅਤੇ ਫਰਵਰੀ ਵਿਚ ਡਬਲਯੂ. ਐਚ. ਓ. ਨੇ ਅਜਿਹੇ ਦਾਅਵੇ ਕਿਉਂ ਕੀਤੇ ਸਨ, ਜਿਹੜੇ ਗਲਤ ਜਾਂ ਭਿਆਨਕ ਸਨ ਪਰ ਵਾਇਰਸ ਦੁਨੀਆ ਵਿਚ ਫੈਲ ਰਿਹਾ ਸੀ। ਟਰੰਪ ਨੇ ਇਹ ਵੀ ਪੁੱਛਿਆ ਕਿ ਇਸ ਦੀ ਜਾਣਕਾਰੀ ਦੇ ਬਾਵਜੂਦ ਡਬਲਯੂ. ਐਚ. ਓ. ਨੇ ਨਿਰਣਾਇਕ ਫੈਸਲਾ ਲੈਣ ਲਈ ਇੰਨਾ ਲੰਬਾ ਇੰਤਜ਼ਾਰ ਕਿਉਂ ਕੀਤਾ।

NBT

ਡਬਲਯੂ. ਐਚ. ਓ. 'ਤੇ ਸਵਾਲ ਕਰਦਾ ਰਿਹੈ ਅਮਰੀਕਾ
ਅਮਰੀਕਾ ਸ਼ੁਰੂਆਤ ਤੋਂ ਹੀ ਚੀਨ ਅਤੇ ਡਬਲਯੂ. ਐਚ. ਓ. ਤੋਂ ਸਵਾਲ ਕਰ ਰਿਹਾ ਹੈ ਕਿ ਆਖਿਰ ਇਸ ਮਹਾਮਾਰੀ ਨਾਲ ਨਜਿਠੱਣ ਵਿਚ ਗਲਤੀ ਕਿਵੇਂ ਹੋਈ। ਟਰੰਪ ਨੇ ਡਬਲਯੂ. ਐਚ. ਓ. 'ਤੇ ਇਹ ਦੋਸ਼ ਵੀ ਲਗਾਇਆ ਹੈ ਕਿ ਉਸ ਨੇ ਚੀਨ ਨੂੰ ਲੈ ਕੇ ਪੱਖਪਾਤ ਕੀਤਾ ਹੈ। ਉਨ੍ਹਾਂ ਨੇ ਆਖਿਆ ਸੀ ਕਿ ਡਬਲਯੂ. ਐਚ. ਓ. ਨੇ ਹੀ ਇਸ ਨੂੰ ਬਵੰਡਰ ਬਣਾ ਦਿੱਤਾ ਅਤੇ ਅਮਰੀਕਾ ਨੂੰ ਗਲਤ ਸਲਾਹ ਵੀ ਦਿੱਤੀ। ਅਮਰੀਕਾ ਦੇ ਵਿਦੇਸ਼ ਸਕੱਤਰ ਮਾਇਕ ਪੋਂਪੀਓ ਨੇ ਵੀ ਆਖਿਆ ਸੀ ਕਿ ਚੀਨ ਨਹੀਂ ਚਾਹੁੰਦਾ ਸੀ ਕਿ ਦੁਨੀਆ ਨੂੰ ਇਸ ਵਾਇਰਸ ਦੇ ਬਾਰੇ ਪਤਾ ਲੱਗੇ ਪਰ ਡਬਲਯੂ. ਐਚ. ਓ. ਨੇ ਚੀਨ ਦਾ ਸਾਥ ਦਿੱਤਾ।


Khushdeep Jassi

Content Editor

Related News