ਵਿਸ਼ਵ ਸਿਹਤ ਸੰਗਠਨ ਨੂੰ ਉਮੀਦ, ਦੋ ਸਾਲਾਂ ਤਕ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ
Saturday, Aug 22, 2020 - 08:39 AM (IST)
ਜੈਨੇਵਾ- ਵਿਸ਼ਵ ਸਿਹਤ ਸੰਗਠਨ ਨੇ ਉਮੀਦ ਜਤਾਈ ਹੈ ਕਿ ਕੋਰੋਨਾ ਵਾਇਰਸ ਦੀ ਇਹ ਮਹਾਮਾਰੀ ਦੋ ਸਾਲਾਂ ਵਿਚ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸ਼ਾਇਦ ਦੋ ਸਾਲ ਤੋਂ ਵੀ ਘੱਟ ਸਮੇਂ ਵਿਚ ਖਤਮ ਕੀਤੀ ਜਾ ਸਕਦੀ ਹੈ ਕਿਉਂਕਿ ਸਾਰੀ ਦੁਨੀਆ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ 1918 ਵਿਚ ਸ਼ੁਰੂ ਹੋਇਆ ਸਪੈਨਿਸ਼ ਫਲੂ ਦੋ ਸਾਲਾਂ ਵਿਚ ਖਤਮ ਹੋਇਆ ਸੀ ਤੇ ਕੋਰੋਨਾ ਉਸ ਤੋਂ ਵੀ ਜਲਦੀ ਖਤਮ ਹੋ ਜਾਵੇਗਾ।
ਡਬਲਿਊ. ਐੱਚ. ਓ. ਦੇ ਮੁਖੀ ਟੇਡਰੋਸ ਨੇ ਕਿਹਾ ਕਿ ਅੱਜ ਸਾਡੇ ਕੋਲ ਤਕਨੀਕ ਵੀ ਵਧੇਰੇ ਹੈ ਤੇ ਸੰਪਰਕ ਦੇ ਤਰੀਕੇ ਵੀ ਵੱਧ ਗਏ ਹਨ। ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ ਕਿਉਂਕਿ ਅਸੀਂ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਸਾਡੀ ਨੇੜਤਾ ਤੇ ਸੰਪਰਕ ਦੇ ਨੁਕਸਾਨ ਵੀ ਹਨ ਤਾਂ ਨਾਲ ਦੇ ਨਾਲ ਬਿਹਤਰ ਤਕਨੀਕ ਦੇ ਫਾਇਦੇ ਵੀ ਹਨ। ਇਸ ਲਈ ਉਮੀਦ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਹਰਾਉਣ ਵਿਚ ਸਫਲ ਹੋਵਾਂਗੇ।