WHO ਨੇ ਸਪੁਤਨਿਕ-V ਦੀ ਐਮਰਜੈਂਸੀ ਮਨਜ਼ੂਰੀ ’ਤੇ ਲਾਈ ਰੋਕ, ਯੂਰਪ ਤੇ US ਦੇ ਲੋਕਾਂ ਨੂੰ ਝੱਲਣੀ ਪੈ ਸਕਦੀ ਪ੍ਰੇਸ਼ਾਨੀ
Thursday, Mar 17, 2022 - 12:19 PM (IST)
ਲਾਸ ਏਂਜਲਸ (ਬਿਊਰੋ)– ਯੂਕਰੇਨ ’ਤੇ ਹਮਲਾ ਰੂਸ ਦੀ ਕੋਰੋਨਾ ਵੈਕਸੀਨ ਸਪੁਤਨਿਕ-V ਨੂੰ ਅੰਤਰਰਾਸ਼ਟਰੀ ਮਨਜ਼ੂਰੀ ਮਿਲਣ ਦੇ ਰਾਹ ’ਚ ਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਕੋਵਿਡ-19 ਵੈਕਸੀਨ ਨੂੰ ਫਿਲਹਾਲ ਐਮਰਜੈਂਸੀ ਵਰਤੋਂ ਮਨਜ਼ੂਰੀ ਦੇਣ ’ਚ ਹੱਥ ਖੜ੍ਹੇ ਕਰ ਦਿੱਤੇ ਹਨ।
WHO ਦਾ ਕਹਿਣਾ ਹੈ ਕਿ ਯੂਕਰੇਨ ’ਤੇ ਹਮਲੇ ਕਾਰਨ ਰੂਸ ’ਤੇ ਲੱਗੇ ਬੈਨ ਦੇ ਚਲਦਿਆਂ ਉਸ ਦੀ ਟੀਮ ਇਸ ਵੈਕਸੀਨ ਦੀ ਡਿਵੈਲਪਮੈਂਟ ਨਾਲ ਜੁੜੇ ਡਾਟਾ ਦੀ ਜਾਂਚ ਨਹੀਂ ਕਰ ਸਕਦੀ ਹੈ। ਡਾਟਾ ਦੀ ਜਾਂਚ ਹੋਣ ਤਕ ਮਨਜ਼ੂਰੀ ਦੇਣਾ ਵੀ ਸੰਭਵ ਨਹੀਂ ਹੈ।
WHO ਵਲੋਂ ਐਮਰਜੈਂਸੀ ਵਰਤੋਂ ਮਨਜ਼ੂਰੀ ਨਾ ਮਿਲਣ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ, ਜਿਨ੍ਹਾਂ ਨੇ ਇਸ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਈ ਹੈ। ਅਸਲ ’ਚ ਵੈਕਸੀਨ ਨੂੰ ਦੁਨੀਆ ਦੇ 70 ਦੇਸ਼ਾਂ ਦੇ ਹੈਲਥ ਰੈਗੂਲੇਟਰਸ ਨੇ ਆਪਣੇ ਪੱਧਰ ’ਤੇ ਐਮਰਜੈਂਸੀ ਵਰਤੋਂ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਦਰਮਿਆਨ ਭਾਰਤ 'ਤੇ ਵਧਣ ਲੱਗਾ ਦਬਾਅ, ਅਮਰੀਕੀ ਸਾਂਸਦਾਂ ਨੇ ਕੀਤੀ ਇਹ ਅਪੀਲ
ਇਨ੍ਹਾਂ ਦੇਸ਼ਾਂ ’ਚ ਇਸ ਵੈਕਸੀਨ ਦੀ ਡੋਜ਼ ਲਗਵਾਈ ਜਾ ਰਹੀ ਹੈ ਪਰ ਯੂਰਪ ਯੂਨੀਅਨ ਦੇ ਹੈਲਥ ਰੈਗੂਲੇਟਰ ਜਾਂ WHO ਨੇ ਹੁਣ ਤਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਕਾਰਨ ਯੂਰਪ ਤੇ ਅਮਰੀਕਾ ’ਚ ਐਂਟਰੀ ਦੌਰਾਨ ਸਪੁਤਨਿਕ-ਵੀ ਦੀ ਡੋਜ਼ ਲੈਣ ਵਾਲਿਆਂ ਨੂੰ ਪਹਿਲਾਂ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਹੁਣ WHO ਵਲੋਂ ਫਿਲਹਾਲ ਮਨਜ਼ੂਰੀ ਰੋਕਣ ’ਤੇ ਸੰਭਵ ਹੈ ਕਿ ਇਸ ਵੈਕਸੀਨ ਨੂੰ ਲੈਣ ਵਾਲਿਆਂ ਦੀ ਕੁਝ ਸਮੇਂ ਲਈ ਆਪਣੇ ਇਥੇ ਐਂਟਰੀ ਯੂਰਪ ਯੂਨੀਅਨ ਤੇ ਅਮਰੀਕਾ ਬੰਦ ਕਰ ਦੇਵੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।