WHO ਮੁਖੀ ਮਹਾਮਾਰੀ ਨੂੰ ਦੇ ਰਹੇ ਹਨ ਸਿਆਸੀ ਰੰਗ, ਕਰ ਰਹੇ ਹਨ ਚੀਨ ਦੀ ਤਰਫਦਾਰੀ: ਟਰੰਪ

04/09/2020 1:30:46 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਸ ਦੇ ਮੁਖੀ 'ਤੇ ਚੀਨ ਦੀ ਤਰਫਦਾਰੀ ਕਰਨ ਤੇ ਸੰਯੁਕਤ ਰਾਸ਼ਟਰ ਏਜੰਸੀ ਦੀ ਆਰਥਿਕ ਸਹਾਇਤਾ ਰੋਕਣ ਦੀ ਗੱਲ ਦੁਹਰਾਈ ਹੈ ਤੇ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ 'ਤੇ ਕੋਰੋਨਾਵਾਇਰਸ ਨੂੰ ਸਿਆਸੀ ਰੰਗ ਦੇਣ ਦਾ ਦੋਸ਼ ਲਾਇਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਵਲੋਂ ਫੰਡ ਦਿੱਤੇ ਜਾਣ 'ਤੇ ਰੋਕ ਲਗਾਉਣ ਤੇ ਕੋਰੋਨਾਵਾਇਰਸ ਨਾਲ ਨਿਪਟਣ ਵਿਚ ਉਸ ਦੇ ਸੱਦੇ 'ਤੇ ਕਾਰਵਾਈ ਨਹੀਂ ਕਰਨ ਦੇ ਲਈ ਉਸ ਦੀ ਨਿੰਦਾ ਕਰਨ ਤੋਂ ਇਕ ਦਿਨ ਬਾਅਦ ਇਹ ਦੋਸ਼ ਲਾਇਆ ਹੈ। ਟਰੰਪ ਨੇ ਜਿਨੇਵਾ ਸਥਿਤ ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਸ ਦੇ ਸ਼ੁਰੂਆਤੀ ਦਿਸ਼ਾ ਨਿਰਦੇਸ਼ਾਂ ਦੀ ਵੀ ਨਿੰਦਾ ਕੀਤੀ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਨੂੰ ਸਿਆਸੀ ਰੰਗ ਨਾ ਦੇਣ 'ਤੇ ਆਗਾਹ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਸਿਰਫ ਮੌਤਾਂ ਦੇ ਮਾਮਲੇ ਵਧਣਗੇ। ਇਸ ਤੋਂ ਬਾਅਦ ਅਮਰੀਕਾ ਨੇ ਨਵੇਂ ਸਿਰੇ ਤੋਂ ਦੋਸ਼ ਲਾਏ ਹਨ। 

ਟੇਡ੍ਰੋਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਹੋਰ ਘਾਤਕ ਹੋਵੇ ਤੇ ਲਾਸ਼ਾਂ ਦੀ ਗਿਣਤੀ ਵਧ ਜਾਵੇ ਤਾਂ ਇਸ 'ਤੇ ਸਿਆਸਤ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਚਾਹੁੰਦੇ ਤਾਂ ਸਿਆਸਤ ਤੋਂ ਬਚੋ। ਕੁਝ ਘੰਟੇ ਬਾਅਦ ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਉਂਦੇ ਹੋਏ ਕਿਹਾ ਕਿ ਕੋਰੋਨਾਵਾਇਰਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਅਜਿਹਾ ਹੀ ਕਰ ਰਹੇ ਹਨ ਤੇ ਚੀਨ ਦੀ ਤਰਫਦਾਰੀ ਕਰ ਰਹੇ ਹਨ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਉਹ ਸਿਆਸਤ ਕਰਨ ਦੀ ਗੱਲ ਕਰਦੇ ਹਨ ਤਾਂ ਖੁਦ ਸਿਆਸਤ ਕਰਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।


Baljit Singh

Content Editor

Related News