ਆਸਟ੍ਰੇਲੀਆ ''ਚ ਨਜ਼ਰ ਆਇਆ ਸਫੇਦ ਰੰਗ ਦਾ ਦੁਰਲੱਭ ਮਗਰਮੱਛ (ਤਸਵੀਰਾਂ)

11/23/2017 10:24:39 AM

ਸਿਡਨੀ (ਬਿਊਰੋ)— ਉੱਤਰੀ ਆਸਟ੍ਰੇਲੀਆ ਵਿਚ ਸਫੇਦ ਰੰਗ ਦਾ ਮਗਰਮੱਛ ਨਜ਼ਰ ਆਇਆ ਹੈ। ਇਸ ਦੁਰਲੱਭ ਨਜ਼ਾਰੇ ਨੂੰ ਦੇਖ ਕੇ ਸੈਲਾਨੀ ਕਾਰੋਬਾਰੀ ਬਹੁਤ ਉਤਸ਼ਾਹਿਤ ਹਨ। ਬੀਤੇ ਐਤਵਾਰ ਨੂੰ ਡਾਰਵਿਨ ਨੇੜੇ ਐਡੀਲੇਡ ਨਦੀ ਵਿਚ ਨਜ਼ਰ ਆਏ ਮਗਰਮੱਛ ਦਾ ਨਾਂ 'ਪਰਲ' ਰੱਖਿਆ ਗਿਆ ਹੈ। ਇਸ ਚਸ਼ਮਦੀਦ ਜੰਗਲੀ ਜੀਵਨ ਦੇ ਰੱਖਿਅਕ ਦਾ ਅਨੁਮਾਨ ਹੈ ਕਿ ਇਸ ਮਗਰਮੱਛ ਦੀ ਲੰਬਾਈ ਤਿੰਨ ਮੀਟਰ (10 ਫੁੱਟ) ਅਤੇ ਉਮਰ 9 ਜਾਂ 10 ਸਾਲ ਹੈ। ਜੀਵ ਵਿਗਿਆਨੀਆਂ ਮੁਤਾਬਕ ਇਹ ਮਗਰਮੱਛ ਹਾਇਪੋਮੇਲਨੀਜ਼ਮ ਦੀ ਉਹ ਅਵਸਥਾ ਹੈ, ਜਿਸ ਵਿਚ ਸਕਿਨ ਦੇ ਰੰਗ ਦਾ ਨਿਰਧਾਰਨ ਕਰਨ ਵਾਲੇ ਮੇਲਾਨਿਨ ਦੀ ਮਾਤਰਾ ਘੱਟ ਹੁੰਦੀ ਹੈ।

PunjabKesari
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਮਗਰਮੱਛ ਦਾ ਸੰਬੰਧ ਚਰਚਾ ਵਿਚ ਰਹੇ ਉਸ ਹਾਈਪੋਮੇਲਨਿਸਟਿਕ ਮਗਰਮੱਛ ਨਾਲ ਹੋ ਸਕਦਾ ਹੈ ਜਿਸ ਨੂੰ ਸਾਲ 2014 ਵਿਚ ਮਾਰ ਦਿੱਤਾ ਗਿਆ ਸੀ। ਉਸ ਮਗਰਮੱਛ ਨੇ ਇਕ ਮਛੇਰੇ ਨੂੰ ਮਾਰ ਦਿੱਤਾ ਸੀ। ਇਕ ਗੈਰ ਸਰਕਾਰੀ ਜੰਗਲੀ ਜੀਵਨ ਸੰਭਾਲ ਸਮੂਹ ਦੀ ਪ੍ਰਧਾਨ ਬ੍ਰਾਡੀ ਨੇ ਕਿਹਾ,''ਸਾਰੇ ਬਹੁਤ ਉਤਸ਼ਾਹਿਤ ਹਨ। ਮੈਂ ਪੂਰਾ ਦਿਨ ਉਸ ਮਗਰਮੱਛ ਨੂੰ ਦੇਖਦੀ ਰਹੀ।'' 

PunjabKesari
ਆਸਟ੍ਰੇਲੀਆ ਵਿਚ ਪਾਏ ਜਾਣ ਵਾਲੇ ਜ਼ਿਆਦਾਤਰ ਮਗਰਮੱਛਾਂ ਦਾ ਰੰਗ ਭੂਰਾ ਜਾਂ ਫਿਰ ਹਰਾ ਹੁੰਦਾ ਹੈ। ਇਹ ਰੰਗ ਦੂਜਿਆਂ ਨੂੰ ਧੋਖਾ ਦੇਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਚਾਰਲਸ ਡਾਰਵਿਨ ਯੂਨੀਵਰਸਿਟੀ ਵਿਚ ਰਿਸਰਚ ਐਸੋਸੀਏਟ ਐਡਮ ਬ੍ਰਿਟਨ ਨੇ ਕਿਹਾ ਕਿ ਪਰਲ ਦੇ ਹਾਈਪੋਮੇਲਨਿਜ਼ਮ ਦਾ ਕਾਰਨ ਜਾਂ ਤਾਂ ਜੈਨੇਟਿਕ ਹੈ ਜਾਂ ਫਿਰ ਅੰਡਿਆਂ ਨੂੰ ਗਰਮੀ ਦੇਣ ਦੇ ਦੌਰਾਨ ਅਜਿਹਾ ਹੋਇਆ ਹੈ। ਬ੍ਰਿਟਨ ਦਾ ਕਹਿਣਾ ਹੈ ਕਿ ਫਾਰਮ ਵਿਚ ਛੋਟੇ ਮਗਰਮੱਛਾਂ ਵਿਚ ਅਜਿਹਾ ਹੋਣਾ ਆਮ ਗੱਲ ਹੈ ਪਰ ਪੀਲੇ ਮਗਰਮੱਛਾਂ ਲਈ ਸ਼ਿਕਾਰੀਆਂ ਤੋਂ ਬਚਣਾ ਮੁਸ਼ਕਲ ਹੁੰਦਾ ਹੈ।


Related News