ਗ੍ਰੀਨ ਕਾਰਡ ਕੋਟਾ ਖ਼ਤਮ ਕਰਨ ਵਾਲੇ ਬਿੱਲ ਦੇ ਪੱਖ 'ਚ ਅਮਰੀਕਾ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

Thursday, Dec 08, 2022 - 04:01 PM (IST)

ਵਾਸ਼ਿੰਗਟਨ (ਭਾਸ਼ਾ)- ਵ੍ਹਾਈਟ ਹਾਊਸ ਨੇ ਉਸ ਕਾਨੂੰਨ ਨੂੰ ਪਾਸ ਕਰਲ ਲਈ ਸੰਸਦ ਦਾ ਸਮਰਥਨ ਕੀਤਾ ਹੈ ਜੋ ਗ੍ਰੀਨ ਕਾਰਡ ‘ਤੇ ਪ੍ਰਤੀ ਦੇਸ਼ ਕੋਟੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਨੂੰਨ ਦਾ ਉਦੇਸ਼ ਹੈ ਕਿ ਅਮਰੀਕੀ ਮਾਲਕ ਯੋਗਤਾ ਦੇ ਆਧਾਰ 'ਤੇ ਲੋਕਾਂ ਨੂੰ ਨੌਕਰੀ 'ਤੇ ਰੱਖਣ 'ਤੇ ਧਿਆਨ ਕੇਂਦਰਿਤ ਕਰ ਸਕਣ, ਨਾ ਕਿ ਉਨ੍ਹਾਂ ਦੇ ਜਨਮ ਸਥਾਨ ਦੇ ਆਧਾਰ 'ਤੇ। ਇਸ ਬਿੱਲ ਦੇ ਪਾਸ ਹੋਣ ਨਾਲ ਹਜ਼ਾਰਾਂ ਅਪ੍ਰਵਾਸੀਆਂ ਖਾਸ ਕਰਕੇ ਭਾਰਤੀ-ਅਮਰੀਕੀਆਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ: ਕੈਲੀਫੋਰਨੀਆ ਅਸੈਂਬਲੀ ‘ਚ ਪਹਿਲੀ ਸਿੱਖ ਔਰਤ ਜਸਮੀਤ ਕੌਰ ਬੈਂਸ ਨੇ ਸਹੁੰ ਚੁੱਕ ਕੇ ਸਿਰਜਿਆ ਨਵਾਂ ਇਤਿਹਾਸ

ਇਸ ਹਫ਼ਤੇ ਪ੍ਰਤੀਨਿਧੀ ਸਭਾ ਨੂੰ 'Equal Access to Green Cards for Legal Employment (EAGLE) Act' 2022 'ਤੇ ਵੋਟ ਪਾਉਣੀ ਹੈ। EAGLE ਐਕਟ ਰੋਜ਼ਗਾਰ-ਅਧਾਰਤ ਗ੍ਰੀਨ ਕਾਰਡ 'ਤੇ ਪ੍ਰਤੀ-ਦੇਸ਼ ਕੈਪ ਨੂੰ ਖ਼ਤਮ ਕਰ ਦੇਵੇਗਾ। ਇਹ ਇੱਕ ਅਜਿਹੀ ਨੀਤੀ ਜੋ ਭਾਰਤੀ ਪ੍ਰਵਾਸੀਆਂ ਨੂੰ ਅਸਪਸ਼ਟ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਜੇਕਰ ਪਾਸ ਹੋ ਜਾਂਦਾ ਹੈ ਤਾਂ ਇਹ ਕਾਨੂੰਨ 9 ਸਾਲਾਂ ਦੇ ਦੌਰਾਨ ਪ੍ਰਤੀ-ਦੇਸ਼ ਗ੍ਰੀਨ ਕਾਰਡ ਕੈਪ ਨੂੰ ਖ਼ਤਮ ਕਰ ਦੇਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਆਬਾਦੀ ਵਾਲੇ ਦੇਸ਼ਾਂ ਦੇ ਯੋਗ ਅਪ੍ਰਵਾਸੀਆਂ ਨੂੰ EAGLE ਐਕਟ ਦੇ ਲਾਗੂ ਹੋਣ ਕਾਰਨ ਬਾਹਰ ਨਹੀਂ ਰੱਖਿਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ, "ਪ੍ਰਸ਼ਾਸਨ ਅਪ੍ਰਵਾਸੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਅਪ੍ਰਵਾਸੀ ਵੀਜ਼ਾ ਬੈਕਲਾਗ ਦੇ ਸਖ਼ਤ ਪ੍ਰਭਾਵਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।"

ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਕੈਬਨਿਟ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਇਨ੍ਹਾਂ ਚਿਹਰਿਆਂ ਨੂੰ ਮਿਲੀ ਜਗ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 

 


cherry

Content Editor

Related News