ਵ੍ਹਾਈਟ ਹਾਊਸ ਨੇ ਯੂਕ੍ਰੇਨ ਲਈ ਮੰਗੇ ਹੋਰ 13.7 ਅਰਬ ਡਾਲਰ
Saturday, Sep 03, 2022 - 12:00 AM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਂਗਰਸ ਨੂੰ ਯੂਕ੍ਰੇਨ ਲਈ 13.7 ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਦੀ ਬੇਨਤੀ ਕੀਤੀ ਹੈ ਅਤੇ ਇਹ ਬੇਨਤੀ 47.1 ਅਰਬ ਡਾਲਰ ਦੇ ਵੱਡੇ ਸੰਕਟਲਾਈਨ ਖਰਚ ਪੈਕੇਜ ਦਾ ਹਿੱਸਾ ਹੈ। ਵ੍ਹਾਈਟ ਹਾਊਸ ਨੇ ਕੋਰੋਨਾ ਸਬੰਧੀ ਕਾਰਵਾਈ, ਮੌਜੂਦਾ ਮੰਕੀਪਾਕਸ ਮਹਾਮਾਰੀ ਅਤੇ ਕੇਂਟੁਕੀ ਅਤੇ ਹੋਰ ਸੂਬਿਆਂ 'ਚ ਹਾਲ ਦੀਆਂ ਕੁਦਰਤੀ ਆਫ਼ਤਾਂ ਦੇ ਸਿਲਸਿਲੇ 'ਚ ਖਰਚ ਕਰਨ ਲਈ ਇਸ ਪੈਕੇਜ ਦਾ ਪ੍ਰਸਤਾਵ ਦਿੱਤਾ ਹੈ।
ਇਹ ਵੀ ਪੜ੍ਹੋ :ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1208 ਹੋਈ
ਅਮਰੀਕੀ ਸੰਸਦ ਕਾਂਗਰਸ ਨੂੰ ਸੰਘੀ ਏਜੰਸੀਆਂ ਦੇ ਫੰਡ 30 ਸਤੰਬਰ ਤੱਕ ਖਤਮ ਹੋਣ ਪਹਿਲਾਂ ਉਨ੍ਹਾਂ ਦੀ ਫੰਡਿੰਗ ਵਧਾਉਣੀ ਹੋਵੇਗੀ। ਯੂਕ੍ਰੇਨ ਨਾਲ ਸਬੰਧਿਤ ਰਕਮ 40 ਅਰਬ ਡਾਲਰ ਦੀ ਉਸ ਸਹਾਇਤਾ 'ਚ ਸਭ ਤੋਂ ਉੱਤੇ ਹੈ ਜਿਸ ਨੂੰ ਇਸ ਸਾਲ ਦੇ ਸ਼ੁਰੂਆਤ 'ਚ ਮਨਜ਼ੂਰੀ ਦਿੱਤੀ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਉਸ ਫੌਜੀ ਅਤੇ ਬਜਟ ਸਹਾਇਤਾ ਦਾ ਤਿੰਨ-ਚੌਥਾਈ ਦਿੱਤਾ ਜਾ ਚੁੱਕਿਆ ਹੈ। ਯੂਕ੍ਰੇਨ ਲਈ ਸਹਾਇਤਾ ਰਕਮ 'ਚ ਉਪਕਰਣ, ਖੁਫੀਆ ਸਹਿਯੋਗ, ਸਾਜ਼ੋ-ਸਾਮਾਨ ਅਤੇ ਸਿੱਧੀ ਬਜਟ ਸਹਿਯੋਗ ਲਈ ਪੈਸੇ ਸ਼ਾਮਲ ਹਨ। ਉਸ 'ਚ 1.5 ਅਰਬ ਡਾਲਰ ਯੂਨੇਰੀਅਮ ਲਈ ਵੀ ਸ਼ਾਮਲ ਹੋਵੇਗਾ ਤਾਂ ਕਿ ਅਮਰੀਕੀ ਪ੍ਰਮਾਣੂ ਪਲਾਂਟ ਲਈ ਈਂਧਨ ਮਿਲਦਾ ਰਹੇ ਕਿਉਂਕਿ ਰੂਸ ਤੋਂ ਸਪਲਾਈ 'ਚ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ