ਜਿੰਨੀ ਦੱਸੀ ਗਈ, ਉਸ ਤੋਂ ਕਿਤੇ ਜ਼ਿਆਦਾ ਖਰਾਬ ਸੀ ਟਰੰਪ ਦੀ ਸਿਹਤ : ਵ੍ਹਾਈਟ ਹਾਊਸ

10/04/2020 9:48:28 PM

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਦੇ ਦੋ ਦਿਨ ਬਾਅਦ ਆਖਿਰਕਾਰ ਵ੍ਹਾਈਟ ਹਾਊਸ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੱਚਾਈ ਨੂੰ ਸਵੀਕਾਰ ਕੀਤਾ ਹੈ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਸਿਹਤ ਸ਼ੁੱਕਰਵਾਰ ਨੂੰ ਜਿੰਨੀ ਦੱਸੀ ਗਈ ਸੀ ਉਸ ਤੋਂ ਕਿਤੇ ਜ਼ਿਆਦਾ ਖਰਾਬ ਸੀ। ਤੇਜ਼ ਬੁਖਾਰ ਅਤੇ ਖੂਨ ’ਚ ਘੱਟ ਹੁੰਦੀ ਆਕਸੀਜਨ ਦੇ ਕਾਰਣ ਡਾਕਰਟਾਂ ਨੇ ਟਰੰਪ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ।

ਮੀਡੋਜ ਨੇ ਸ਼ਨੀਵਾਰ ਰਾਤ ਨੂੰ ਫਾਕਸ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਦੇ ਸਰੀਰ ’ਚ ਹੁਣ ਆਕਸੀਜਨ ਦੀ ਮਾਤਰਾ ਵੀ ਪਹਿਲਾਂ ਤੋਂ ਜ਼ਿਆਦਾ ਹੋਈ ਹੈ। ਕੱਲ ਸਵੇਰੇ ਅਸੀਂ ਅਸਲ ’ਚ ਇਸ ਤੋਂ ਚਿੰਤਤ ਸੀ। ਉਨ੍ਹਾਂ ਨੂੰ ਬੁਖਾਰ ਸੀ ਅਤੇ ਉਨ੍ਹਾਂ ਦਾ ਆਕਸੀਜਨ ਪੱਧਰ ਤੇਜ਼ੀ ਨਾਲ ਡਿੱਗਿਆ ਸੀ। ਇਸ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਖੜ੍ਹੇ ਸਨ ਅਤੇ ਟਹਿਲ ਰਹੇ ਸਨ। ਦੱਸ ਦੇਈਏ ਕਿ ਮੀਡੋਜ ਸਮੇਤ ਵ੍ਹਾਈਟ ਹਾਊਸ ਦੇ ਕਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਟਰੰਪ ਦੀ ਸਿਹਤ ਚੰਗੀ ਹੈ ਅਤੇ ਉਨ੍ਹਾਂ ’ਚ ਹਲਕੇ ਲੱਛਣ ਹੀ ਹਨ।

ਨੇਵੀ ਕਮਾਂਡਰ ਡਾ. ਸੀਨ ਕਾਨਲੇ ਅਤੇ ਹੋਰਾਂ ਡਾਕਟਰਾਂ ਨੇ ਟਰੰਪ ਦੀ ਸਿਹਤ ਨੂੰ ਆਮ ਦੱਸਿਆ ਸੀ। ਹਾਲਾਂਕਿ ਉਸ ਵੇਲੇ ਵੀ ਕਈ ਮਾਹਰਾਂ ਨੇ ਇਸ ’ਤੇ ਸਵਾਲ ਚੁੱਕੇ ਸਨ।ਦੱਸ ਦੇਈਏ ਕਿ ਡੋਨਾਲਡ ਟਰੰਪ, ਫਸਟ ਲੇਡੀ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਡੋਨਾਲਡ ਟਰੰਪ ਨੇ ਖੁਦ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਟਵਿੱਟਰ ’ਤੇ ਦਿੱਤੀ। ਉਨ੍ਹਾਂ ਦਾ ਵਾਲਟਰ ਰੀਡ ਆਰਮੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਟਰੰਪ ਨੂੰ ਪ੍ਰਯੋਗਾਤਮਕ ਇਬੋਲਾ ਡਰੱਗ ਰੇਮਡੈਸਿਵੀਰ ਦਵਾਈ ਦੀ ਖੁਰਾਬ ਦਿੱਤੀ ਜਾ ਰਹੀ ਹੈ।

ਇਸ ਦਵਾਈ ਦੇ ਬਾਰੇ ’ਚ ਇਹ ਦੱਸਿਆ ਜਾਂਦਾ ਹੈ ਕਿ ਇਹ ਕੋਰੋਨਾ ਦੇ ਮਰੀਜ਼ ਨੂੰ 11 ਦਿਨ ’ਚ ਠੀਕ ਹੋਣ ’ਚ ਮਦਦ ਕਰਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸ਼ਨੀਵਾਰ ਨੂੰ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ। ਇਸ ਬੁਲੇਟਿਨ ਮੁਤਾਬਕ ਟਰੰਪ ਲਈ ਅਗਲੇ 48 ਘੰਟੇ ਅਹਿਮ ਹਨ। ਉਨ੍ਹਾਂ ਨੂੰ ਬੁਖਾਰ ਨਹੀਂ ਹੈ ਅਤੇ ਹਾਲਾਂਕਿ ਵ੍ਹਾਈਟ ਹਾਊਸ ਤੋਂ ਜਾਰੀ ਬੁਲੇਟਿਨ ’ਚ ਰਾਸ਼ਟਰਪਤੀ ਦੀ ਸਿਹਤ ਨੂੰ ਲੈ ਕੇ ਕੁਝ ਖਾਸ ਨਹੀਂ ਕਿਹਾ ਗਿਆ ਹੈ। ਨਿਊਯਾਰਕ ਟਾਈਮਜ਼ ਨੇ ਟਰੰਪ ਦੇ ਚੀਫ ਆਫ ਸਟਾਫ ਮਾਰਕ ਮਿਡੋਜ ਦੇ ਹਵਾਲੇ ਤੋਂ ਕਿਹਾ ਹੈ ਕਿ ਰਾਸ਼ਟਰਪਤੀ ਦੀ ਹਾਲਤ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੈ।


Karan Kumar

Content Editor

Related News