POK ਨੇਤਾ ਨੇ ਪਾਕਿਸਤਾਨ ਨੂੰ ਪੁੱਛਿਆ-''ਕਿੱਥੇ ਲਿਖਿਆ ਹੈ ਕਸ਼ਮੀਰ ਤੁਰਾਡਾ ਹੈ''

Saturday, Nov 25, 2017 - 03:00 PM (IST)

ਲਾਹੌਰ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਇਕ ਵਾਰੀ ਫਿਰ ਪਾਕਿਸਤਾਨ ਵਿਰੁੱਧ ਆਵਾਜ ਉੱਠੀ ਹੈ। ਸ਼ਨੀਵਾਰ ਨੂੰ ਪੀ. ਓ. ਕੇ. ਦੇ ਨੇਤਾ ਤੌਕੀਰ ਗਿਲਾਨੀ ਨੇ ਕਸ਼ਮੀਰ ਵਿਚ ਪਾਕਿਸਤਾਨ ਦੇ ਹੱਕ ਨੂੰ ਰੱਦ ਕੀਤਾ। ਤੌਕੀਰ ਨੇ ਮੁਜ਼ੱਫਰਾਬਾਦ ਵਿਚ ਕਿਹਾ,''ਇਹ ਕਿੱਥੇ ਲਿਖਿਆ ਹੈ ਕਿ ਕਸ਼ਮੀਰ ਪਾਕਿਸਤਾਨ ਵਿਚ ਹੈ? ਇਹ ਪਾਕਿਸਤਾਨ ਦੀ ਮੁਸਲਿਮ ਕਾਨਫਰੰਸ ਵੱਲੋਂ ਸਿਰਫ ਪ੍ਰਚਾਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਸਾਡੇ ਬਾਥਰੂਮ 'ਤੇ ਇਹੀ ਲੋਕ ਲਿਖ ਕੇ ਜਾਂਦੇ ਹਨ ਕਿ 'ਕਸ਼ਮੀਰ ਬਣੇਗਾ ਪਾਕਿਸਤਾਨ'।


ਤੌਕੀਰ ਨੇ ਕਿਹਾ,''ਮੀਰਵਾਈਜ਼ ਉਮਰ ਫਾਰੂਖ ਅਤੇ ਸੱਜਾਦ ਲੋਨ ਦੇ ਪਿਤਾ ਦੀ ਹੱਤਿਆ ਦੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਇਸ ਦੇ ਇਲਾਵਾ ਲਿਬਰੇਸ਼ਨ ਫਰੰਟ ਦੇ ਮਾਰੇ ਗਏ 650 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਜਿਹਾਦੀਆਂ ਨੂੰ ਪਾਕਿਸਤਾਨ ਨੇ ਹੀ ਸਮਰਥਨ ਦਿੱਤਾ ਹੋਇਆ ਹੈ।'' ਤੌਕੀਰ ਨੇ ਕਿਹਾ,''ਪਾਕਿਸਤਾਨ ਆਜ਼ਾਦੀ ਘੁਲਾਟਿਆਂ ਦੀਆਂ ਲਾਸ਼ਾਂ ਨੂੰ ਝੰਡੇ ਵਿਚ ਲਪੇਟਣ ਲਈ 30 ਹਜ਼ਾਰ ਰੁਪਏ ਤੱਕ ਦਿੰਦਾ ਹੈ।'' ਉਨ੍ਹਾਂ ਨੇ ਕਿਹਾ,''ਬਕਵਾਸਬਾਜੀ ਦੀ ਵੀ ਕੋਈ ਹੱਦ ਹੁੰਦੀ ਹੈ। ਟੀ. ਵੀ. 'ਤੇ ਆ ਕੇ ਕਹਿੰਦੇ ਹਨ ਕਿ ਕਸ਼ਮੀਰੀ ਨਮਕ ਹਰਾਮ ਹਨ, ਅਸੀਂ ਤਾਂ 20 ਰੁਪਏ ਵਿਚ ਇਨ੍ਹਾਂ ਦਾ ਨਮਕ ਖਰੀਦਦੇ ਹਾਂ, ਜਿਸ ਨੂੰ ਦੁਨੀਆ ਵਿਚ ਕੋਈ ਨਹੀਂ ਖਰੀਦਦਾ। ਓਏ! ਤੁਸੀਂ ਤਾਂ ਪਾਣੀ ਵੀ ਸਾਡਾ ਪੀਂਦੇ ਹੋ।''

 


Related News