ਜਦੋਂ ਬੈਲਜੀਅਮ ਦੇ ਡਿਪਟੀ PM, ਦੱ. ਅਫਰੀਕਾ ਦੇ ਰਾਸ਼ਟਰਪਤੀ ਨਹੀਂ ਪਹਿਨ ਸਕੇ ਮਾਸਕ

Tuesday, May 05, 2020 - 02:30 AM (IST)

ਜਦੋਂ ਬੈਲਜੀਅਮ ਦੇ ਡਿਪਟੀ PM, ਦੱ. ਅਫਰੀਕਾ ਦੇ ਰਾਸ਼ਟਰਪਤੀ ਨਹੀਂ ਪਹਿਨ ਸਕੇ ਮਾਸਕ

ਬ੍ਰਸੇਲਜ਼/ਜੋਹਾਨਸਬਰਗ (ਏਜੰਸੀ)- ਕੀ ਮਾਸਕ ਪਹਿਨਣਾ ਕਾਫੀ ਔਖਾ ਕੰਮ ਹੈ? ਜ਼ਿਆਦਾਤਰ ਲੋਕ ਇਹੀ ਕਹਿਣਗੇ, ਕਿ ਇਹ ਕਿਹੜਾ ਵੱਡਾ ਕੰਮ ਹੈ ਪਰ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬੈਲਜੀਅਮ ਦੇ ਡਿਪਟੀ ਪੀ.ਐਮ. ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਉਨ੍ਹਾਂ ਲਈ ਮਾਸਕ ਪਹਿਨਣਾ ਬਹੁਤ ਵੱਡਾ ਕੰਮ ਹੈ, ਜਦੋਂ ਉਹ ਮਾਸਕ ਨਾਲ ਮੂੰਹ ਦੀ ਜਗ੍ਹਾ ਅੱਖਾਂ ਢੱਕਦੇ ਨਜ਼ਰ ਆਏ। ਬੈਲਜੀਅਮ ਦੇ ਡਿਪਟੀ ਪੀ.ਐਮ. ਕੋਏਨ ਗੀਨਸ 2 ਮਈ ਨੂੰ ਸਿਲਾਈ ਦੀ ਦੁਕਾਨ ਦਾ ਦੌਰਾ ਕਰ ਰਹੇ ਸਨ, ਜਿੱਥੇ ਵਾਲੰਟੀਅਰਸ ਨੇ 35 ਹਜ਼ਾਰ ਤੋਂ ਜ਼ਿਆਦਾ ਮਾਸਕ ਬਣਾਏ ਸਨ ਪਰ ਜਦੋਂ ਉਨ੍ਹਾਂ ਨੇ ਉਸ ਨੂੰ ਪਹਿਨਿਆ ਤਾਂ ਦੇਖ ਕੇ ਇਹੀ ਲੱਗਾ ਜਿਵੇਂ ਉਨ੍ਹਾਂ ਨੇ ਕਦੇ ਮਾਸਕ ਨਹੀਂ ਪਹਿਨਿਆ ਅਤੇ ਉਨ੍ਹਾਂ ਨੂੰ ਮਾਸਕ ਪਹਿਨਣ ਦੀ ਟ੍ਰੇਨਿੰਗ ਦੀ ਲੋੜ ਹੈ। ਉਹ ਕਦੇ ਆਪਣੇ ਮੱਥੇ ਤਾਂ ਕਦੇ ਅੱਖਾਂ ਨੂੰ ਕਵਰ ਕਰ ਰਹੇ ਸਨ।

PunjabKesari

ਗੀਨਸ ਨੇ ਪਹਿਲਾਂ ਮਾਸਕ ਨਾਲ ਸਿਰ ਨੂੰ ਢੱਕਿਆ ਅਤੇ ਫਿਰ ਅੱਖਾਂ ਨੂੰ ਢੱਕ ਲਿਆ। ਇਸ ਤੋਂ ਬਾਅਦ ਬੜੀ  ਜੱਦੋਜਹਿਦ ਤੋਂ ਬਾਅਦ ਉਹ ਆਪਣੇ ਮੂੰਹ ਅਤੇ ਨੱਕ ਨੂੰ ਢੱਕ ਸਕੇ। ਇਹ ਸਾਰਾ ਕੁਝ ਕੈਮਰੇ ਵਿਚ ਕੈਦ ਹੋ ਗਿਆ ਕਿਉਂਕਿ ਉਸ ਵੇਲੇ ਉਥੇ ਮੀਡੀਆ ਮੌਜੂਦ ਸੀ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮਾਸਕ ਨਹੀਂ ਪਹਿਨ ਪਾ ਰਹੇ ਸਨ। ਉਹ ਨੈਸ਼ਨਲ ਟੀ.ਵੀ. 'ਤੇ ਮਾਸਕ ਪਹਿਨਣ ਦਾ ਡੈਮੋ ਦਿਖਾ ਰਹੇ ਸਨ ਪਰ ਉਨ੍ਹਾਂ ਨੂੰ ਮਾਸਕ ਪਹਿਨਣ ਵਿਚ ਕਾਫੀ ਮਸ਼ੱਕਤ ਕਰਨੀ ਪਈ।


author

Sunny Mehra

Content Editor

Related News