ਕੀ ਖਾ ਰਹੇ ਹੋ ਹੈਲਦੀ ਸਲਾਦ?

08/24/2019 8:12:10 PM

ਨਵੀਂ ਦਿੱਲੀ— ਜੇਕਰ ਤੁਸੀਂ ਹੈਲਥ ਕਾਨਸ਼ੀਐਂਸ ਹੋ ਤਾਂ ਕਈ ਵਾਰ ਖਾਣ ਦੀ ਥਾਂ ਸਲਾਦ ਆਰਡਰ ਕਰ ਦਿੰਦੇ ਹਨ। ਪਰ ਕੀ ਅਜਿਹਾ ਕਰਨਾ ਵਾਕਈ ਹੈਲਦੀ ਹੈ? ਜਵਾਬ ਸ਼ਾਇਦ ਨਾਂਹ ਹੋਵੇ। ਅਜਿਹਾ ਇਸ ਲਈ ਕਿਉਂਕਿ ਬਾਹਰ ਮਿਲਣ ਵਾਲੇ ਸਲਾਦ 'ਚ ਕੁਝ ਚੀਜ਼ਾਂ ਇਕੱਠੀਆਂ ਮਿਲਾ ਕੇ ਬਸ ਇਨ੍ਹਾਂ ਨੂੰ ਸਲਾਦ ਦਾ ਨਾਂ ਦੇ ਦਿੱਤਾ ਜਾਂਦਾ ਹੈ ਪਰ ਇਹ ਉਨੇ ਹੈਲਦੀ ਨਹੀਂ ਹੁੰਦੇ। ਲੋਕਾਂ ਨੂੰ ਲੱਗਦਾ ਹੈ ਕਿ ਉਹ ਤਾਂ ਹੈਲਦੀ ਸਲਾਦ ਖਾ ਰਹੇ ਹਨ ਪਰ ਇਹ ਗਲਤਫਹਿਮੀ ਹੈ।

ਓਨਾ ਹੈਲਦੀ ਵੀ ਨਹੀਂ ਹੁੰਦਾ ਸਲਾਦ
ਨਿਊਟ੍ਰੀਸ਼ਨ ਕੰਸਲਟੈਂਟ ਸਵਾਤੀ ਕਹਿੰਦੀ ਹੈ ਕਿ ਸਲਾਦ ਓਨਾ ਹੈਲਦੀ ਵੀ ਨਹੀਂ ਹੁੰਦਾ ਜਿੰਨਾ ਲੋਕ ਸਮਝ ਲੈਂਦੇ ਹਨ। ਇਸ ਵਿਚ ਫਰੂਟਸ, ਕ੍ਰੀਮੀ ਡ੍ਰੇਸਿੰਗ ਇਸਨੂੰ ਇੰਨਾ ਹੈਲਦੀ ਨਹੀਂ ਰਹਿਣ ਦਿੰਦੇ ਜਿੰਨਾ ਲੋਕ ਸਮਝਦੇ ਹਨ।

ਸਲਾਦ ਖਾਣਾ ਹੈ ਚੰਗਾ ਪਰ...
ਲੋਕ ਸਲਾਦ ਨੂੰ ਤਵੱਜੋਂ ਦੇ ਰਹੇ ਹਨ ਇਹ ਚੰਗੀ ਗੱਲ ਹੈ। ਹਲਕੀਆਂ ਪੱਕੀਆਂ ਹੋਈਆਂ ਸਬਜ਼ੀਆਂ ਖਾ ਕੇ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ ਅਤੇ ਇਹ ਸਾਡੀ ਸਿਹਤ 'ਤੇ ਕਿਹੋ ਜਿਹਾ ਅਸਰ ਪਾਵੇਗਾ। ਪਰ ਇਸਦੇ ਅਸਲੀ ਰੂਪ ਨੂੰ ਛੇੜਨਾ ਠੀਕ ਨਹੀਂ।

ਖਾਣੇ ਨਾਲ ਨਾ ਬਦਲੋ ਸਲਾਦ
ਹੈਲਥ ਮਾਹਿਰ ਸਲਾਦ ਖਾਣ 'ਤੇ ਜ਼ੋਰ ਇਸ ਲਈ ਦਿੰਦੇ ਹਨ ਕਿਉਂਕਿ ਇਸ ਤੋਂ ਮਾਈਕ੍ਰੋਨਿਊਟ੍ਰਿਐਂਟਸ ਅਤੇ ਫਾਈਬਰ ਮਿਲਦੇ ਹਨ। ਹਾਲਾਂਕਿ ਸਿਰਫ ਸਬਜ਼ੀ ਵਾਲਾ ਸਲਾਦ ਖਾਣੇ ਨਾਲ ਨਹੀਂ ਬਦਲਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਪ੍ਰੋਟੀਨ ਨਹੀਂ ਹੁੰਦਾ ਹੈ। ਕਈ ਲੋਕ ਆਪਣੇ ਕੰਪਲੀਟ ਫੂਡ ਨੂੰ ਸਿਰਫ ਵੈਜੀਟੇਬਲ ਸਲਾਦ ਨਾਲ ਬਦਲ ਲੈਂਦੇ ਹਨ। ਲੰਬੇ ਸਮੇਂ ਤੱਕ ਜੇਕਰ ਤੁਸੀਂ ਪ੍ਰੋਟੀਨ ਨਾ ਖਾਓ ਤਾਂ ਸਰੀਰ 'ਚ ਪ੍ਰੋਟੀਨ ਦੀ ਕਮੀ ਹੋ ਜਾਏਗੀ ਜੋ ਕਿ ਬਹੁਤ ਖਤਰਨਾਕ ਹੈ। ਇਸ ਲਈ ਸਲਾਦ ਖਾਣ ਦਾ ਹਿੱਸਾ ਹੋ ਸਕਦਾ ਹੈ ਪਰ ਰੋਜ਼ਾਨਾ ਇਸਨੂੰ ਖਾਣੇ ਨਾਲ ਰਿਪਲੇਸ ਕਰਨਾ ਠੀਕ ਨਹੀਂ।

ਕਿਹੋ ਜਿਹਾ ਹੋਵੇ ਤੁਹਾਡਾ ਸਲਾਦ
ਬੈਸਟ ਸਲਾਦ ਉਹੀ ਹੁੰਦਾ ਹੈ ਜਿਸ ਵਿਚ ਹਰੀਆਂ ਸਬਜ਼ੀਆਂ, ਟਮਾਟਰ, ਪੇਂਪਰਸ, ਗਾਜਰ ਆਦਿ ਹੋਵੇ ਪਰ ਪਲੇਨ ਸਲਾਦ ਕੋਈ ਪਸੰਦ ਨਹੀਂ ਕਰਦਾ ਇਸ ਲਈ ਇਸ ਵਿਚ ਕੈਨਡ ਫਰੂਟਸ, ਕ੍ਰੀਮੀ ਡ੍ਰੇਸਿੰਗ, ਪ੍ਰਾਈ ਨੂਡਲਸ ਜਾਂ ਚੀਜ਼ ਆਦਿ ਹੁੰਦਾ ਹੈ ਜੋ ਕਿ ਬਿਲਕੁਲ ਅਨਹੈਲਦੀ ਹੈ। ਇਸ ਵਿਚ ਬਹੁਤ ਮਾਤਰਾ 'ਚ ਆਇਲ, ਸਾਲਟ, ਸੋਡੀਅਮ ਅਤੇ ਪ੍ਰਿਜਵੈਂਟਿਵਸ ਹੁੰਦੇ ਹਨ।


Baljit Singh

Content Editor

Related News