ਆਸਟ੍ਰੇਲੀਆ : ਸ਼ਾਰਕ ਹਮਲੇ ''ਚ ਵਿਅਕਤੀ ਦੀ ਮੌਤ

Sunday, Nov 22, 2020 - 05:13 PM (IST)

ਆਸਟ੍ਰੇਲੀਆ : ਸ਼ਾਰਕ ਹਮਲੇ ''ਚ ਵਿਅਕਤੀ ਦੀ ਮੌਤ

ਸਿਡਨੀ (ਭਾਸ਼ਾ): ਪੱਛਮੀ ਆਸਟ੍ਰੇਲੀਆ ਦੇ ਇਕ ਮਸ਼ਹੂਰ ਬੀਚ 'ਤੇ ਸ਼ਾਰਕ ਦੇ ਹਮਲੇ ਤੋਂ ਬਾਅਦ ਐਤਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ, ਜੋ ਇਸ ਸਾਲ ਕਾਉਂਟੀ ਵਿਚ ਅੱਠਵੀਂ ਮੌਤ ਹੈ। ਬੀ.ਬੀ.ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇਸ਼ ਵਿਚ ਸ਼ਾਰਕ ਦੇ ਹਮਲੇ ਕਾਰਨ ਇਹ 22ਵੀਂ ਮਾਰੂ ਮੌਤ ਹੈ।ਇਹ ਘਟਨਾ ਬਰੂਮ ਦੇ ਕਸਬੇ ਨੇੜੇ ਕੇਬਲ ਬੀਚ ਨੇੜੇ ਵਾਪਰੀ।

 

ਵਿਅਕਤੀ ਨੂੰ ਸਮੁੰਦਰ ਵਿਚੋਂ ਕੱਢਿਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਸਵੇਰੇ ਤਕਰੀਬਨ 8:40 ਵਜੇ ਪੁਲਸ ਨੂੰ ਆਸਟ੍ਰੇਲੀਆ ਦੇ ਹਿੰਦ ਮਹਾਂਸਾਗਰ ਦੇ ਤੱਟ 'ਤੇ ਮਸ਼ਹੂਰ ਸੈਰ ਸਪਾਟਾ ਸਥਾਨ ਕੇਬਲ ਬੀਚ 'ਤੇ ਬੁਲਾਇਆ ਗਿਆ। 55 ਸਾਲਾ ਸ਼ਖਸ ਨੂੰ ਗੰਭੀਰ ਸੱਟਾਂ ਨਾਲ ਪਾਣੀ 'ਚੋਂ ਬਾਹਰ ਕੱਢਿਆ ਗਿਆ ਅਤੇ ਪੈਰਾਮੈਡੀਕਸ ਦੇ ਪਹੁੰਚਣ ਤੋਂ ਪਹਿਲਾਂ ਪੁਲਸ ਨੇ ਉਸ ਦਾ ਇਲਾਜ ਕੀਤਾ। ਪੁਲਸ ਨੇ ਦੱਸਿਆ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖਬਰ-  ਯੂਕੇ: ਕੈਦੀ ਨੂੰ ਮਿਲਿਆ 3.6 ਮਿਲੀਅਨ ਪੌਂਡ ਦਾ ਮੁਆਵਜ਼ਾ

ਪਾਰਕ ਰੇਂਜਰਾਂ ਨੇ ਤੁਰੰਤ ਬੀਚ ਨੂੰ ਬੰਦ ਕਰ ਦਿੱਤਾ।ਇਸ ਦੇ ਨਾਲ ਹੀ ਲੋਕਾਂ ਨੂੰ ਬੀਚ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਸਪੀਸੀਜ਼ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਪਰ ਸ਼ਾਰਕ ਦੀ ਭਾਲ ਕੀਤੀ ਜਾ ਰਹੀ ਹੈ।


author

Vandana

Content Editor

Related News