ਸੜਕ ''ਤੇ ਚੱਲਿਆ ਤਿੰਨ ਮੰਜ਼ਿਲਾਂ ਘਰ, ਦੇਖਣ ਵਾਲੇ ਰਹਿ ਗਏ ਹੈਰਾਨ-ਪਰੇਸ਼ਾਨ (ਤਸਵੀਰਾਂ)

12/05/2016 2:27:06 PM

ਵੈਨਕੂਵਰ— ਕੈਨੇਡਾ ਵਿਚ ਪੰਜਾਬੀ ਡਵੈਲਪਰ ਨੇ ਉਸ ਸਮੇਂ ਕਮਾਲ ਹੀ ਕਰ ਦਿੱਤਾ, ਜਦੋਂ ਉਸ ਨੇ ਪੂਰਾ ਘਰ ਹੀ ਚੁੱਕ ਕੇ ਦੂਜੀ ਥਾਂ ਸ਼ਿਫਟ ਕਰ ਦਿੱਤਾ। ਸ਼ਨੀਵਾਰ ਨੂੰ ਜਦੋਂ ਵੈਨਕੂਵਰ ਦੇ ਪੱਛਮੀ ਖੇਤਰ ਦੇ ਲੋਕਾਂ ਨੇ ਜਦੋਂ ਇਸ ਚੱਲਦੇ ਹੋਏ ਘਰ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਇਹ ਘਰ ਇਕ ਟਰੱਕ ''ਤੇ ਰੱਖਿਆ ਹੋਇਆ ਸੀ ਅਤੇ ਇਸੇ ਤਰ੍ਹਾਂ ਇਸ ਨੂੰ ਪੂਰੇ ਦਾ ਪੂਰਾ ਦੂਜੀ ਥਾਂ ਲਿਜਾ ਕੇ ਰੱਖ ਦਿੱਤਾ ਗਿਆ। ਇਹ ਘਰ 100 ਸਾਲ ਪੁਰਾਣਾ ਹੈ। ਜਿਸ ਥਾਂ ''ਤੇ ਇਹ ਘਰ ਮੌਜੂਦ ਸੀ, ਉਸ ਥਾਂ ''ਤੇ ਇਕ ਟਾਵਰ ਬਣਾਇਆ ਜਾਣਾ ਹੈ। ਇਸ ਲਈ ਇਸ ਘਰ ਨੂੰ ਢਾਹਿਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਪੰਜਾਬੀ ਡੈਵਲਪਰ ਸੰਜੀਵ ਸੰਧੂ ਨੇ ਇਸ ਨੂੰ ਖਰੀਦ ਲਿਆ ਅਤੇ ਉਸ ਨੂੰ ਪੂਰਬੀ ਵੈਨਕੂਵਰ ਵਿਚ ਵਿਚ ਸ਼ਿਫਟ ਕਰ ਦਿੱਤਾ। ਸੰਧੂ ਨੇ ਕਿਹਾ ਕਿ ਇਸ ਦੌਰਾਨ ਘਰ ਦੇ ਟੁੱਟ ਜਾਣ ਅਤੇ ਖਰਾਬ ਹੋਣ ਦਾ ਖਤਰਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਸੰਧੂ ਨੇ ਕਿਹਾ ਕਿ ਅਜਿਹੇ ਪੁਰਾਣੇ ਘਰ ਵੈਨਕੂਵਰ ਦੀ ਸ਼ਾਨ ਹਨ ਅਤੇ ਇਕ ਵਾਰ ਇਹ ਘਰ ਤੋੜ ਦਿੱਤੇ ਗਏ ਤਾਂ ਦੁਬਾਰਾ ਇਸ ਸ਼ਾਨ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਘਰ ਨੂੰ ਬੀਚ ਐਵੇਨਿਊ ਵਿਖੇ ਪਹੁੰਚਾਉਣ ਵਿਚ ਤਿੰਨ ਦਿਨ ਲੱਗੇ। ਇਸ ਦੌਰਾਨ ਪੁੱਲ ਦੇ ਉੱਪਰੋਂ ਇਸ ਘਰ ਨੂੰ ਲੰਘਾਉਣਾ ਔਖਾ ਸੀ, ਜਿਸ ਕਰਕੇ ਉਸ ਨੂੰ ਪਾਣੀ ਦੇ ਵਿਚੋਂ ਲਿਜਾਇਆ ਗਿਆ। ਸੰਧੂ ਦਾ ਇਰਾਦਾ ਇਸ ਘਰ ਨੂੰ ਦੂਜੀ ਥਾਂ ''ਤੇ ਫਿੱਟ ਕਰਕੇ ਇਸ ਨੂੰ ਕਿਰਾਏ ''ਤੇ ਚੜ੍ਹਾਉਣ ਦਾ ਹੈ।

Kulvinder Mahi

News Editor

Related News