ਲੀਵਰਪੂਲ ਟੈਕਸੀ ਧਮਾਕੇ ਦੇ ਮਾਮਲੇ ਦੇ ਪਿੱਛੇ ਏਸ਼ੀਆਈ ਸ਼ਰਨਾਰਥੀ ਦਾ ਹੱਥ

Wednesday, Nov 17, 2021 - 02:00 AM (IST)

ਲੰਡਨ-ਲੀਵਰਪੂਲ 'ਚ ਐਤਵਾਰ ਨੂੰ ਇਕ ਮਹਿਲਾ ਹਸਪਤਾਲ ਦੇ ਬਾਹਰ ਟੈਕਸ ਬੰਬ ਧਮਾਕੇ 'ਚ ਮਾਰੇ ਗਏ ਸ਼ੱਕੀ ਅੱਤਵਾਦੀ ਦੀ ਪਛਾਣ ਸੀਰੀਆਈ ਅਤੇ ਇਰਾਕੀ ਮੂਲ ਦੇ ਇਮਾਦ ਅਲ ਸਵੀਲਮੀਨ ਦੇ ਰੂਪ 'ਚ ਹੋਈ ਹੈ। ਸਮਝਿਆ ਜਾਂਦਾ ਹੈ ਕਿ ਇਮਾਦ ਅਲ ਸਵੀਲਮੀਨ (32) ਸ਼ਰਨ ਲੈਣ ਲਈ ਬ੍ਰਿਟੇਨ ਪਹੁੰਚਿਆ ਸੀ। ਉਸ ਨੇ ਕੁਝ ਸਾਲ ਪਹਿਲਾਂ ਈਸਾਈ ਧਰਮ ਅਪਣਾ ਲਿਆ ਸੀ। ਬ੍ਰਿਟੇਨ ਦੀ ਅੱਤਵਾਦ ਰੋਕੂ ਪੁਲਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਇੰਗਲੈਂਡ ਦੇ ਉੱਤਰ-ਪੱਛਮ ਹਿੱਸੇ 'ਚ ਲੀਵਰਪੂਲ ਸ਼ਹਿਰ 'ਚ ਅਲ ਸਵੀਲਮੀਨ ਦੇ ਦੋ ਪਤੇ ਸਨ।

ਇਹ ਵੀ ਪੜ੍ਹੋ :  ਪੋਲੈਂਡ ਨੇ ਕੀਤਾ ਪਾਣੀਆਂ ਦੀਆਂ ਵਾਛੜਾਂ ਦਾ ਇਸਤੇਮਾਲ, ਬੇਲਾਰੂਸ 'ਤੇ ਹਮਲੇ ਦਾ ਲਾਇਆ ਦੋਸ਼

ਬ੍ਰਿਟੇਨ ਦੀ ਅੱਤਵਾਦ ਰੋਕੂ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਲੀਵਰਪੂਲ 'ਚ ਮਹਿਲਾ ਹਸਪਤਾਲ ਦੇ ਬਾਹਰ 14 ਨਵੰਬਰ ਨੂੰ ਹੋਏ ਧਮਾਕੇ ਦੀ ਜਾਂਚ ਕਰ ਰਹੇ ਅੱਤਵਾਤ ਰੋਕੂ ਜਾਂਚਕਰਤਾਵਾਂ ਨੇ ਉਸ ਵਿਅਕਤੀ ਦੇ ਨਾਂ ਦੀ ਪੁਸ਼ਟੀ ਕੀਤੀ ਜਿਸ ਦੇ ਬਾਰੇ 'ਚ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਸ ਅੱਤਵਾਦੀ ਘਟਨਾ 'ਚ ਮਾਰਿਆ ਗਿਆ ਸੀ। ਅੱਤਵਾਦ ਰੋਕੂ ਮੁਹਿੰਮ ਦੇ ਸੀਨੀਅਰ ਜਾਂਚ ਅਧਿਕਾਰੀ ਐਂਡਰੂ ਮਿਕਸ ਨੇ ਕਿਹਾ ਕਿ ਜਾਂਚ ਬਹੁਤ ਤੇਜ਼ੀ ਨਾਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ

ਉਨ੍ਹਾਂ ਨੇ ਕਿਹਾ ਕਿ ਪਰ ਇਸ ਪੜਾਅ 'ਤੇ ਸਾਡੀ ਪੱਕੀ ਰਾਏ ਹੈ ਕਿ ਮ੍ਰਿਤਕ 32 ਸਾਲਾ ਇਮਾਦ ਅਲ ਸਵੀਲਮੀਨ ਹੈ। ਅਲ ਸਵੀਲਮੀਨ ਦਾ ਸੰਬੰਧ ਰਟਲੈਂਡ ਐਵਿਨਿਊ ਅਤੇ ਸਟਕਲੀਫ ਸਟ੍ਰੀਟ ਪਤਿਆਂ ਨਾਲ ਹੈ ਜਿਥੇ ਭਾਲ ਅਜੇ ਵੀ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਵਿਸ਼ਵਾਸ ਹੈ ਕਿ ਉਹ ਕੁਝ ਸਮੇਂ ਸਟਕਲੀਫ ਸਟ੍ਰੀਟ 'ਤੇ ਰਿਹਾ ਅਤੇ ਹਾਲ 'ਚ ਉਹ ਰਟਲੈਂਡ ਐਵੇਨਿਊ ਆ ਗਿਆ ਸੀ। ਸਾਡਾ ਧਿਆਨ ਰਟਲੈਂਡ ਐਵਿਨਿਊ ਵਾਲੇ ਪਤੇ 'ਤੇ ਹੈ ਜਿਥੇ ਸਾਨੂੰ ਅਹਿਮ ਚੀਜ਼ਾਂ ਮਿਲਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਤੋ ਇਸ ਸੰਬੰਧ 'ਚ ਹੋਰ ਜਾਣਕਾਰੀਆਂ ਪੁਲਸ ਨੂੰ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ USA ਜਥੇਬੰਦੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News