ਅਜਿਹੇ ਲੋਕਾਂ ਲਈ ਮਾਸਕ ਲਾਉਣਾ ਹੋ ਸਕਦੈ ਖਤਰਨਾਕ, ਜਾਣੋਂ ਕਿਉਂ

05/20/2020 4:25:12 PM

ਲੰਡਨ- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਈ ਦੇਸ਼ਾਂ ਨੇ ਆਪਣੇ ਇਥੇ ਮਾਸਕ ਪਾਉਣ ਨੂੰ ਜ਼ਰੂਰੀ ਕਰ ਦਿੱਤਾ ਹੈ। ਇਥੋਂ ਤੱਕ ਕਿ ਕੁਝ ਦੇਸ਼ਾਂ ਨੇ ਪਬਲਿਕ ਪਲੇਸ 'ਤੇ ਮਾਸਕ ਨਾ ਪਾਉਣ 'ਤੇ ਗ੍ਰਿਫਤਾਰੀ ਤੋਂ ਲੈ ਕੇ ਵੱਡੇ ਜੁਰਮਾਨੇ ਤੱਕ ਦੀ ਵਿਵਸਥਾ ਕੀਤੀ ਹੈ।

ਪਰ ਹੁਣ ਮਾਹਰਾਂ ਨੇ ਦੱਸਿਆ ਹੈ ਕਿ ਕੁਝ ਲੋਕਾਂ ਦੇ ਲਈ ਮਾਸਕ ਪਾਉਣਾ ਖਤਰਨਾਕ ਸਾਬਿਤ ਹੋ ਸਕਦਾ ਹੈ। ਬ੍ਰਿਟੇਨ ਦੇ ਮਾਹਰਾਂ ਦੱਸਿਆ ਕਿ ਅਸਥਮਾ ਤੇ ਲੰਗਸ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੇ ਲਈ ਮਾਸਕ ਪਾਉਣਾ ਖਤਰਨਾਕ ਹੋ ਸਕਦਾ ਹੈ। ਅਜਿਹੇ ਵਿਚ ਲੋਕਾਂ ਨੂੰ ਮਾਸਕ ਲਾਉਣ ਕਾਰਣ ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ।

ਬ੍ਰਿਟੇਨ ਵਿਚ ਪਿਛਲੇ ਹਫਤੇ ਲਾਗੂ ਹੋਈ ਮਾਸਕ ਦੀ ਗਾਈਡਲਾਈਨ
ਪਿਛਲੇ ਹਫਤੇ ਹੀ ਬ੍ਰਿਟੇਨ ਦੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਸਕ ਲਾਉਣ। ਜਿਥੇ ਵੀ 2 ਮੀਟਰ ਦੀ ਦੂਰੀ ਵਾਲੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਮੁਮਕਿਨ ਨਹੀਂ ਹੈ, ਉਥੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰ ਹੁਣ ਮਾਹਰਾਂ ਦੀ ਰਾਇ ਵਿਚ ਅਸਥਮਾ ਤੇ ਲੰਗਸ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਇਹ ਨਿਯਮ ਖਤਰਨਾਕ ਸਾਬਿਤ ਹੋ ਸਕਦਾ ਹੈ। ਮਾਸਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਦਾ ਹੈ, ਇਸ ਨਾਲ ਡ੍ਰਾਪਲੇਟਸ ਰਾਹੀਂ ਇਨਫੈਕਸ਼ਨ ਨਹੀਂ ਫੈਲ ਸਕਦਾ। ਇਸ ਨਾਲ ਮਾਸਕ ਲਗਾਉਣ ਵਾਲੇ ਦਾ ਵਾਇਰਸ ਤੋਂ ਬਚਾਅ ਨਹੀਂ ਹੋ ਸਕਦਾ ਬਲਕਿ ਇਨਫੈਕਟਿਡ ਵਿਅਕਤੀ ਇਸ ਦੇ ਰਾਹੀਂ ਹੋਰਾਂ ਨੂੰ ਇਨਫੈਕਟਿਡ ਨਹੀਂ ਕਰ ਸਕਦਾ।

ਕੁਝ ਖਾਸ ਲੋਕਾਂ ਨੂੰ ਮਾਸਕ ਪਾਉਣ ਦੇ ਦਾਇਰੇ ਵਿਚੋਂ ਬਾਹਰ ਰੱਖਿਆ ਗਿਆ
ਬ੍ਰਿਟੇਨ ਦੇ ਮਾਹਰਾਂ ਕਿਹਾ ਹੈ ਕਿ ਅਸਥਮਾ ਦੇ ਮਰੀਜ਼ਾਂ ਨੂੰ ਮਾਸਕ ਦੇ ਕਾਰਣ ਦਿੱਕਤ ਹੋ ਸਕਦੀ ਹੈ। ਉਹਨਾਂ ਨੂੰ ਸਾਹ ਲੈਣ ਵਿਚ ਤਕਲੀਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰ ਦੱਸ ਰਹੇ ਹਨ ਕਿ ਸਰਕਾਰ ਨੇ ਕਿਹਾ ਹੈ ਕਿ ਜਿਹਨਾਂ ਨੂੰ ਸਾਹ ਲੈਣ ਵਿਚ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ। ਬ੍ਰਿਟੇਨ ਵਿਚ ਕੁਝ ਹੋਰਾਂ ਨੂੰ ਵੀ ਮਾਸਕ ਤੋਂ ਛੋਟ ਦਿੱਤੀ ਗਈ ਹੈ। 2 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਨੂੰ ਇਸ ਨਿਯਮ ਤੋਂ ਬਾਹਰ ਰੱਖਿਆ ਗਿਆ ਹੈ। ਗਾਈਡਲਾਈਨ ਵਿਚ ਕਿਹਾ ਗਿਆ ਹੈ ਕਿ ਅਸਥਮਾ, ਸੀ.ਓ.ਪੀ.ਡੀ., ਸਿਸਟਿਕ ਫਾਈਬ੍ਰੋਸਿਸ, ਕ੍ਰੋਨਿਕ ਬ੍ਰੋਂਕਾਈਟਿਸ ਤੇ ਲੰਗ ਕੈਂਸਰ ਦੇ ਮਰੀਜ਼ਾਂ ਨੂੰ ਮਾਸਕ ਪਾਉਣ ਵਿਚ ਦਿੱਕਤ ਹੋ ਸਕਦੀ ਹੈ।


Baljit Singh

Content Editor

Related News