ਮਾਸਕ ਪਾਓ ਅਤੇ ਇਕੱਠੇ ਹੋਣ ਤੋਂ ਬਚੋ : ਕੈਲੀਫੋਰਨੀਆ ਗਵਰਨਰ

07/04/2020 1:25:11 AM

ਸੈਕ੍ਰਾਮੇਂਟੋ – ਕੈਲੀਫੋਰੋਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਚਾਰ ਜੁਲਾਈ ਨੂੰ ਅਮਰੀਕੀ ਸੁਤੰਤਰਤਾ ਦਿਵਸ ’ਤੇ ਇਕੱਠੇ ਹੋਣ ਤੋਂ ਬਚਣ ਦੀ ਅਪੀਲ ਕੀਤੀ। ਕੈਲੀਫੋਰਨੀਆ ਦੇ ਕਈ ਹਿੱਸਿਆਂ ’ਚ ਹਾਲ ਹੀ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਨਿਊਸਮ ਨੇ ਇਕ ਪ੍ਰੈੱਸ ਕਾਨਫਰੰਸ ’ਚ ਵੱਧਦੇ ਮਾਮਲਿਆਂ ਅਤੇ ਚਾਰ ਜੁਲਾਈ ਦੇ ‘ਮੈਮੋਰੀਅਲ ਡੇਅ’ ਦੇ ਮੱਦੇਨਜ਼ਰ ਕਿਹਾ ਕਿ ਅਸੀਂ ਹਰ ਕਿਸੇ ਦੇ ਘਰ ਨਹੀਂ ਜਾ ਸਕਦੇ।

ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਆਪਣੇ ਅਤੇ ਦੂਜਿਆਂ ਬਾਰੇ ਸੋਚਣ ਲਈ ਉਤਸ਼ਾਹਿਤ ਕਰ ਰਹੇ ਹਨ। ਚੋਟੀ ਦੇ ਸਿਹਤ ਅਧਿਕਾਰੀ ਡਾ. ਮਾਰਕ ਘੇਲੀ ਨੇ ਇਸ ਹਫਤੇ ਨੂੰ ਵਾਇਰਸ ’ਤੇ ਕੰਟਰੋਲ ਲਈ ਵੱਡੀ ਪ੍ਰੀਖਿਆ ਦੱਸਿਆ ਅਤੇ ਲੋਕਾਂ ਨੂੰ ‘ਮੈਮੋਰੀਅਲ ਡੇਅ’ ਮੌਕੇ ਆਮ ਤੋਂ ਵੱਖਰੇ ਤਰ੍ਹਾਂ ਪੇਸ਼ ਆਉਣ ਦੀ ਅਪੀਲ ਕੀਤੀ। ਆਮ ਤੌਰ ’ਤੇ ਇਸ ਦਿਨ ਲੋਕ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ। ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਨਾਲ ਨਿਊਯਾਰਕ ਤੋਂ ਬਾਅਦ ਦੂਜੇ ਨੰਬਰ 'ਤੇ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਕੈਲੀਫੋਰਨੀਆ ਵਿਚ ਹੁਣ ਤੱਕ ਕੋਰੋਨਾ ਦੇ 248,235 ਮਾਮਲੇ ਸਾਮਹਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 6,263 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ 2,871,495 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 131,883 ਲੋਕਾਂ ਦੀ ਜਾਨ ਚਲੀ ਗਈ ਅਤੇ 1,200,664 ਲੋਕ ਠੀਕ ਹੋ ਚੁੱਕੇ ਹਨ।


Khushdeep Jassi

Content Editor

Related News