ਫਿਨਲੈਂਡ ਦੇ ਰਾਸ਼ਟਰਪਤੀ ਨੇ ਪੁਤਿਨ ਨੂੰ ਕਿਹਾ, ਅਸੀਂ ਨਾਟੋ ਦੀ ਮੈਂਬਰਸ਼ਿਪ ਲਈ ਦੇਵਾਂਗੇ ਅਰਜ਼ੀ

Saturday, May 14, 2022 - 08:39 PM (IST)

ਫਿਨਲੈਂਡ ਦੇ ਰਾਸ਼ਟਰਪਤੀ ਨੇ ਪੁਤਿਨ ਨੂੰ ਕਿਹਾ, ਅਸੀਂ ਨਾਟੋ ਦੀ ਮੈਂਬਰਸ਼ਿਪ ਲਈ ਦੇਵਾਂਗੇ ਅਰਜ਼ੀ

ਹੇਲਸਿੰਕੀ-ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਟੋ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਸ਼ਨੀਵਾਰ ਨੂੰ ਕਿਹਾ ਕਿ ਫੌਜੀ ਰੂਪ ਨਾਲ ਬਿਨਾਂ ਕਿਸੇ ਧੜੇ ਤੋਂ ਰਿਹਾ ਉਨ੍ਹਾਂ ਦਾ ਦੇਸ਼ ਰੂਸ ਨਾਲ ਸਰਹੱਦ ਅਤੇ ਇਤਿਹਾਸ ਸਾਂਝਾ ਕਰਦਾ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਆਉਣ ਵਾਲੇ ਦਿਨਾਂ 'ਚ ਨਾਟੋ ਦੀਂ ਮੈਂਬਰਸ਼ਿਪ ਲਈ ਅਪਲਾਈ ਕਰਨ 'ਤੇ ਫੈਸਲਾ ਕਰੇਗਾ।

ਇਹ ਵੀ ਪੜ੍ਹੋ :-ਪੇਸ਼ਾਵਰ ਮਸਜਿਦ ਧਮਾਕੇ ਦਾ ਮੁੱਖ ਦੋਸ਼ੀ ਮਾਰਿਆ ਗਿਆ : ਪੁਲਸ

ਨੀਨਿਸਟੋ ਦੇ ਦਫ਼ਤਰ ਨੇ ਇਥੇ ਜਾਰੀ ਬਿਆਨ 'ਚ ਕਿਹਾ ਕਿ ਫਿਨਿਸ਼ ਰਾਸ਼ਟਰਪਤੀ ਨੇ ਫੋਨ 'ਤੇ ਹੋਈ ਗੱਲਬਾਤ 'ਚ ਪੁਤਿਨ ਨੂੰ ਦੱਸਿਆ ਕਿ 24 ਫਰਵਰੀ ਨੂੰ ਯੂਕ੍ਰੇਨ 'ਤੇ ਮਾਸਕੋ ਦੇ ਹਮਲੇ ਤੋਂ ਬਾਅਦ ਫਿਨਲੈਂਡ ਦੇ ਸੁਰੱਖਿਆ ਵਾਤਾਵਰਣ 'ਚ ਕਿਵੇਂ ਬਦਲਾਅ ਆਇਆ ਹੈ। ਬਿਆਨ ਮੁਤਾਬਕ ਉਨ੍ਹਾਂ ਨੇ ਰੂਸ ਦੀ ਫਿਨਲੈਂਡ ਨੂੰ ਨਾਟੋ ਦੀ ਮੈਂਬਰਸ਼ਿਪ ਤੋਂ ਦੂਰ ਰਹਿਣ ਦੀ ਮੰਗ ਨੂੰ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ :- ਬ੍ਰਿਟੇਨ 'ਚ ਮੰਕੀਪਾਕਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

ਜ਼ਿਕਰਯੋਗ ਹੈ ਕਿ ਨਾਟੋ 30 ਦੇਸ਼ਾਂ ਦਾ ਫੌਜੀ ਗਠਜੋੜ ਹੈ। ਨੀਨਿਸਟੋ ਨੇ ਕਿਹਾ ਪੁਤਿਨ ਨਾਲ ਚਰਚਾ ਸਿੱਧੀ ਅਤੇ ਸਪੱਸ਼ਟ ਸੀ। ਇਹ ਗੱਲਬਾਤ ਬਿਨਾਂ ਕਿਸੇ ਅਤਿਕਥਨੀ ਦੀ ਰਹੀ। ਤਣਾਅ ਤੋਂ ਬਚਣ ਨੂੰ ਅਹਿਮ ਮੰਨਿਆ ਗਿਆ। ਜ਼ਿਕਰਯੋਗ ਹੈ ਕਿ ਨੀਨਿਸਟੋ ਸਾਲ 2012 ਤੋਂ ਹੀ ਫਿਨਲੈਂਡ ਦੇ ਰਾਸ਼ਟਰਪਤੀ ਹਨ। ਉਹ ਉਨ੍ਹਾਂ ਕੁਝ ਪੱਛਮੀ ਨੇਤਾਵਾਂ 'ਚੋਂ ਹਨ ਜੋ ਪਿਛਲੇ 10 ਸਾਲਾ ਤੋਂ ਨਿਯਮਿਤ ਤੌਰ 'ਤੇ ਪੁਤਿਨ ਨਾਲ ਗੱਲਬਾਤ ਕਰ ਰਹੇ ਹਨ।

ਇਹ ਵੀ ਪੜ੍ਹੋ :- ਬ੍ਰਿਟੇਨ 'ਚ ਫਰਜ਼ੀਵਾੜਾ ਦੇ ਮਾਮਲੇ 'ਚ ਭਾਰਤੀ CA ਨੂੰ ਸਾਢੇ ਪੰਜ ਸਾਲ ਦੀ ਕੈਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News