ਅਸੀਂ ਚੀਨ ਨਾਲ ਚੰਗਾ ਸਮਝੌਤਾ ਕਰਨ ਜਾ ਰਹੇ ਹਾਂ : ਟਰੰਪ
Saturday, Apr 19, 2025 - 12:50 AM (IST)

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਚੀਨ ਨਾਲ ਬਹੁਤ ਵਧੀਆ ਸਮਝੌਤਾ ਕਰਨ ਜਾ ਰਹੇ ਹਾਂ। ਜਦੋਂ ਟਰੰਪ ਕੋਲੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਉਸਦੇ ਸਹਿਯੋਗੀ ਚੀਨ ਦੇ ਨੇੜੇ ਆ ਰਹੇ ਹਨ, ਇਸ ’ਤੇ ਉਨ੍ਹਾਂ ਕਿਹਾ-ਨਹੀਂ। ਦੱਸ ਦੇਈਏ ਕਿ ਅਮਰੀਕਾ ਨੇ 2 ਦਿਨ ਪਹਿਲਾਂ ਹੀ ਚੀਨ ’ਤੇ 245 ਫੀਸਦੀ ਟੈਰਿਫ ਲਾਇਆ ਸੀ।
ਟਰੰਪ ਨੇ ਕਿਹਾ ਕਿ ਕੋਈ ਵੀ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਅਸੀਂ ਚੀਨ ਨਾਲ ਬਹੁਤ ਵਧੀਆ ਸਮਝੌਤਾ ਕਰਨ ਜਾ ਰਹੇ ਹਾਂ। ਟਰੰਪ ਨੇ ਦਾਅਵਾ ਕੀਤਾ ਕਿ ਚੀਨ ਅਮਰੀਕਾ ਨਾਲ ਬੈਠਕ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੱਲ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਬਹੁਤ ਚੰਗੀ ਗੱਲਬਾਤ ਹੋਈ।