ਅਸੀਂ ਅਫਗਾਨਿਸਤਾਨ ''ਚ ਇਸਲਾਮਿਕ ਸਟੇਟ ਵਿਰੁੱਧ ਹਮਲੇ ਨੂੰ ''ਤਿਆਰ'' ਹਾਂ : ਬ੍ਰਿਟੇਨ

Tuesday, Aug 31, 2021 - 10:27 PM (IST)

ਅਸੀਂ ਅਫਗਾਨਿਸਤਾਨ ''ਚ ਇਸਲਾਮਿਕ ਸਟੇਟ ਵਿਰੁੱਧ ਹਮਲੇ ਨੂੰ ''ਤਿਆਰ'' ਹਾਂ : ਬ੍ਰਿਟੇਨ

ਲੰਡਨ-ਪੈਂਟਾਗਨ ਵੱਲੋਂ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ-ਖੋਰਸਾਨ (ਆਈ.ਐੱਸ.ਆਈ.ਐੱਸ.-ਕੇ.) ਨਾਲ ਜੁੜੇ ਘਟੋ-ਘੱਟ 2 ਹਜ਼ਾਰ ਲੜਾਕਿਆਂ ਦੀ ਮੌਜੂਦਗੀ ਦਾ ਖੁਲਾਸਾ ਕਰਨ ਤੋਂ ਬਾਅਦ ਬ੍ਰਿਟੇਨ ਨੇ ਕਿਹਾ ਕਿ ਇਸ ਅੱਤਵਾਦੀ ਸੰਗਠਨ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਉਹ ਹਮਲੇ ਕਰਨ ਲਈ 'ਤਿਆਰ' ਹਨ। ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਦੇ ਅਫਗਾਨਿਸਤਾਨ 'ਚ ਸਹਿਯੋਗੀ ਵਰਗੇ ਜਿਸ ਨੂੰ ਇਸਲਾਮਿਕ ਸਟੇਟ ਖੋਰਸਾਨ ਕਿਹਾ ਜਾਂਦਾ ਹੈ, ਨੇ ਕਾਬੁਲ ਸਥਿਤ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਹੋਏ ਦੋਹਰੇ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ ਜਿਸ 'ਚ 169 ਅਫਗਾਨ ਅਤੇ 13 ਅਮਰੀਕੀ ਫੌਜੀ ਮਾਰੇ ਗਏ ਸਨ।

ਇਹ ਵੀ ਪੜ੍ਹੋ : ਚੀਨ ਦਾ 'ਮਾਰਸ ਰੋਵਰ' ਸੰਚਾਰ ਰੁਕਾਵਟ ਕਾਰਨ 50 ਦਿਨ ਤੱਕ ਬੰਦ ਰਹੇਗਾ

ਬ੍ਰਿਟੇਨ ਦੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਸਰ ਮਾਇਕ ਵਿਗਸਟਨ ਨੇ ਇਕ ਅਖਬਾਰ ਤੋਂ ਸੋਮਵਾਰ ਨੂੰ ਕਿਹਾ ਕਿ ਬ੍ਰਿਟੇਨ ਇਸਲਾਮਿਕ ਸਟੇਟ-ਖੋਰਸਾਨ ਦੇ ਵਿਰੁੱਧ ਹਮਲੇ 'ਚ ਸ਼ਾਮਲ ਹੋ ਸਕਦਾ ਹੈ। ਉਹ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬ੍ਰਿਟਿਸ਼ ਅਤੇ ਅਮਰੀਕੀ ਫੌਜੀਆਂ ਦੀ ਵਾਪਸੀ ਪੂਰੀ ਹੋਣ ਤੋਂ ਬਾਅਦ ਬੋਲ ਰਹੇ ਸਨ। ਵਿਗਸਟਨ ਨੇ ਕਿਹਾ ਕਿ 'ਬ੍ਰਿਟੇਨ ਦਾਇਸ਼ (ਇਸਲਾਮਿਕ ਸਟੇਟ) ਵੱਲ਼ੋਂ ਕਾਬੁਲ ਹਵਾਈ ਅੱਡੇ 'ਤੇ ਕੀਤੇ ਗਏ ਹਮਲੇ 'ਚ ਮਾਰੇ ਗਏ ਲੋਕਾਂ ਦੇ ਸੋਗ 'ਚ ਆਪਣੇ ਸਾਂਝੇਦਾਰਾਂ ਨਾਲ ਖੜਾ ਹੈ ਅਤੇ ਕਿਤੇ ਵੀ ਦਾਇਸ਼ ਦਾ ਸਮੂਹਿਕ ਰੂਪ ਨਾਲ ਹਰ ਤਰ੍ਹਾਂ ਨਾਲ ਮੁਕਾਬਲਾ ਕਰਨ ਲਈ ਨਾਲ ਹੈ।

ਇਹ ਵੀ ਪੜ੍ਹੋ : EU ਦੇ ਮੰਤਰੀ ਅਫਗਾਨਿਸਤਾਨ ਤੇ ਸ਼ਰਨਾਰਥੀਆਂ 'ਤੇ ਚਰਚਾ ਕਰਨ ਲਈ ਕਰਨਗੇ ਮੀਟਿੰਗ

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਲਈ ਯੋਗਦਾਨ ਕਰਨ ਦਾ ਮੌਕਾ ਬਣਦਾ ਹੈ ਤਾਂ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਸ ਦੇ ਲਈ ਤਿਆਰ ਹਾਂ। ਚਾਹੇ ਕਿਤੇ ਵੀ ਹਿੰਸਕ ਕੱਟੜਪੰਥ ਉਦੈ ਹੁੰਦਾ ਹੈ ਅਤੇ ਬ੍ਰਿਟੇਨ ਅਤੇ ਉਸ ਦੇ ਸਹਿਯੋਗੀਆਂ 'ਤੇ ਸਿੱਧਾ ਅਤੇ ਅਸਿੱਧਾ ਖਤਰਾ ਪੈਦਾ ਹੁੰਦਾ ਹੈ ਤਾਂ ਅਸੀਂ ਤਿਆਰ ਹਾਂ। ਅਫਗਾਨਿਸਤਾਨ ਦੁਨੀਆ ਦੇ ਸਭ ਤੋਂ ਦੁਰਲੱਭ ਸਥਾਨਾਂ 'ਚੋਂ ਇਕ ਹੈ। ਅਖਬਾਰ ਮੁਤਾਬਕ ਬ੍ਰਿਟਿਸ਼ ਸਰਕਾਰ ਦੇ ਅਧਿਕਾਰੀ ਹਵਾਈ ਹਮਲੇ ਲਈ ਰਣਨੀਤਿਕ ਮਦਦ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੇ ਹਨ ਜਿਸ ਨਾਲ ਸਵਾਲ ਪੈਦਾ ਹੋ ਰਹੇ ਹਨ ਕਿ ਰਾਇਲ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਦਾ ਟਿਕਾਣਾ ਕਿਥੇ ਹੋਵੇਗਾ ਅਤੇ ਕਿਵੇਂ ਉਹ ਈਂਧਨ ਭਰਨਗੇ ਅਤੇ ਕਿਵੇਂ ਜ਼ਮੀਨ 'ਤੇ ਮੌਜੂਦ ਟੀਚੇ ਨੂੰ ਹਾਸਲ ਕਰਨਗੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News