ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਲੋਕਾਂ 'ਚ ਫੈਲ ਰਹੀਆਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ (ਤਸਵੀਰਾਂ)

Thursday, Sep 01, 2022 - 04:06 PM (IST)

ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਲੋਕਾਂ 'ਚ ਫੈਲ ਰਹੀਆਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ (ਤਸਵੀਰਾਂ)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ 'ਚ ਹਾਲ ਹੀ 'ਚ ਆਏ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਫੈਲਣ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਦੇਸ਼ ਭਰ ਵਿੱਚ ਸਰਕਾਰ ਵੱਲੋਂ ਲਗਾਏ ਗਏ ਰਾਹਤ ਕੈਂਪਾਂ ਵਿੱਚ ਲੋਕ ਦਸਤ, ਚਮੜੀ ਨਾਲ ਸਬੰਧਤ ਬੀਮਾਰੀਆਂ ਅਤੇ ਅੱਖਾਂ ਦੀ ਲਾਗ ਤੋਂ ਪ੍ਰਭਾਵਿਤ ਹੋ ਰਹੇ ਹਨ। ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ ਸਿੰਧ ਵਿਚ ਪਿਛਲੇ 24 ਘੰਟਿਆਂ ਵਿੱਚ ਦਸਤ ਦੇ 90,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਪਾਣੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਦੇ ਫੈਲਣ 'ਤੇ ਚਿੰਤਾ ਜ਼ਾਹਰ ਕੀਤੀ ਸੀ। 

PunjabKesari

ਪਾਕਿਸਤਾਨ ਨੇ ਮੌਸਮੀ ਤਬਦੀਲੀ ਨੂੰ ਸਮੇਂ ਤੋਂ ਪਹਿਲਾਂ ਮਾਨਸੂਨ ਦੀ ਸ਼ੁਰੂਆਤ ਅਤੇ ਭਾਰੀ ਮੀਂਹ ਦਾ ਮੁੱਖ ਕਾਰਨ ਦੱਸਿਆ ਹੈ। ਜੂਨ ਤੋਂ ਹੁਣ ਤੱਕ ਆਏ ਹੜ੍ਹਾਂ ਕਾਰਨ 1191 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਕਰੀਬ 10 ਲੱਖ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹ ਦਾ ਪਾਣੀ ਘੱਟ ਰਿਹਾ ਹੈ, ਪਰ ਸਿੰਧ ਸੂਬੇ ਦੇ ਦੱਖਣੀ ਹਿੱਸੇ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਤੱਕ ਪਾਣੀ ਘਟਿਆ ਨਹੀਂ ਹੈ। ਹੜ੍ਹ ਕਾਰਨ ਬੇਘਰ ਹੋਏ ਕਰੀਬ ਪੰਜ ਲੱਖ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਸਿੰਧ ਦੇ ਸਿਹਤ ਮੰਤਰੀ ਡਾਕਟਰ ਅਜ਼ਰਾ ਫਜ਼ਲ ਪੇਚੂਹੋ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਹਜ਼ਾਰਾਂ ਮੈਡੀਕਲ ਕੈਂਪ ਲਗਾਏ ਗਏ ਹਨ। ਮੋਬਾਈਲ ਮੈਡੀਕਲ ਯੂਨਿਟ ਵੀ ਤਾਇਨਾਤ ਕੀਤੇ ਗਏ ਹਨ। ਡਬਲਊ.ਐੱਚ.ਓ. ਨੇ ਕਿਹਾ ਹੈ ਕਿ ਉਹ ਦਸਤ, ਹੈਜ਼ਾ ਅਤੇ ਹੋਰ ਛੂਤ ਦੀਆਂ ਬੀਮਾਰੀਆਂ ਲਈ ਨਿਗਰਾਨੀ ਵਧਾ ਰਿਹਾ ਹੈ ਅਤੇ ਸਿਹਤ ਕੇਂਦਰਾਂ ਨੂੰ ਡਾਕਟਰੀ ਸਪਲਾਈ ਪ੍ਰਦਾਨ ਕਰ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਜ਼ਿਆਦਾਤਰ ਮਰੀਜ਼ ਹੜ੍ਹਾਂ ਕਾਰਨ ਸਦਮੇ ਵਿਚ ਸਨ। ਪਰ, ਹੁਣ ਹਜ਼ਾਰਾਂ ਲੋਕ ਦਸਤ, ਚਮੜੀ ਦੀ ਲਾਗ ਅਤੇ ਪਾਣੀ ਨਾਲ ਹੋਣ ਵਾਲੀਆਂ ਹੋਰ ਬੀਮਾਰੀਆਂ ਤੋਂ ਪੀੜਤ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 30 ਲੱਖ ਬੱਚਿਆਂ 'ਤੇ ਮੰਡਰਾਇਆ ਖਤਰਾ

PunjabKesari

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੀਆਂ ਕਈ ਗਰਭਵਤੀ ਔਰਤਾਂ ਨੂੰ ਵੀ ਖਤਰੇ ਦਾ ਸਾਹਮਣਾ ਕਰਨਾ ਪਿਆ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNPF) ਦੇ ਅਨੁਸਾਰ, ਪਾਕਿਸਤਾਨ ਵਿੱਚ 64 ਲੱਖ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ। UNPF ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਭਗ 6,50,000 ਗਰਭਵਤੀ ਔਰਤਾਂ ਨੂੰ ਜਣੇਪਾ ਸਿਹਤ ਸੇਵਾਵਾਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ 73,000 ਦੇ ਅਗਲੇ ਮਹੀਨੇ ਜਣੇਪੇ ਦੀ ਉਮੀਦ ਹੈ। ਇਸ ਦੌਰਾਨ ਫੌਜ ਦੇ ਸਹਿਯੋਗ ਨਾਲ ਬਚਾਅ ਦਲ ਨੇ ਫਸੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਰੱਖੀ। ਬਚਾਅ ਟੀਮਾਂ ਜ਼ਿਆਦਾਤਰ ਕਿਸ਼ਤੀਆਂ ਦੀ ਵਰਤੋਂ ਕਰ ਰਹੀਆਂ ਹਨ, ਪਰ ਜਿੱਥੇ ਪੁਲ ਅਤੇ ਸੜਕਾਂ ਤਬਾਹ ਹੋ ਗਈਆਂ ਹਨ, ਉੱਥੇ ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਵੀ ਉਡਾਣ ਭਰ ਰਹੇ ਹਨ। 

PunjabKesari

ਕੁਝ ਦਿਨ ਪਹਿਲਾਂ, ਪਾਕਿਸਤਾਨ ਅਤੇ ਸੰਯੁਕਤ ਰਾਸ਼ਟਰ ਨੇ ਐਮਰਜੈਂਸੀ ਫੰਡ ਵਜੋਂ ਪਾਕਿਸਤਾਨ ਨੂੰ 16 ਕਰੋੜ ਡਾਲਰ ਦੀ ਸਹਾਇਤਾ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਟਵੀਟ ਕਰ ਕੇ ਸੰਯੁਕਤ ਅਰਬ ਅਮੀਰਾਤ ਨੂੰ 5 ਕਰੋੜ ਡਾਲਰ ਦੇ  ਰਾਹਤ ਸਮਾਨ ਦੀ ਪਹਿਲੀ ਕਿਸ਼ਤ ਦੇਣ ਲਈ ਧੰਨਵਾਦ ਕੀਤਾ। ਉਸਨੇ 3 ਕਰੋੜ ਡਾਲਰ ਦੀ ਸਹਾਇਤਾ ਦੀ ਘੋਸ਼ਣਾ ਕਰਨ ਲਈ ਅਮਰੀਕਾ ਦਾ ਧੰਨਵਾਦ ਵੀ ਕੀਤਾ। ਹੁਣ ਤੱਕ ਤੁਰਕੀ, ਚੀਨ, ਕਤਰ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੀ ਖੇਪ ਭੇਜੀ ਹੈ। ਸ਼ੁਰੂਆਤੀ ਅਧਿਕਾਰਤ ਅਨੁਮਾਨਾਂ ਅਨੁਸਾਰ, ਹੜ੍ਹ ਨੇ 10 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News