ਕੋਵਿਡ-19 ਟੀਕਾਕਰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਨਿਊਜ਼ੀਲੈਂਡ ਪੁਲਸ ਨੇ ਵਰਤਿਆ ਅਨੋਖਾ ਤਰੀਕਾ

Saturday, Feb 12, 2022 - 05:58 PM (IST)

ਕੋਵਿਡ-19 ਟੀਕਾਕਰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਨਿਊਜ਼ੀਲੈਂਡ ਪੁਲਸ ਨੇ ਵਰਤਿਆ ਅਨੋਖਾ ਤਰੀਕਾ

ਵੈਲਿੰਗਟਨ/ਨਿਊਜ਼ੀਲੈਂਡ (ਭਾਸ਼ਾ)- ਨਿਊਜ਼ੀਲੈਂਡ ਵਿਚ ਲਾਜ਼ਮੀ ਕੋਵਿਡ-19 ਟੀਕਾਕਰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਪੁਲਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨ ਤੋਂ ਇਲਾਵਾ ਇਕ ਅਨੋਖਾ ਤਰੀਕਾ ਅਪਣਾਉਂਦੇ ਹੋਏ ਅਮਰੀਕੀ ਗਾਇਕ ਬੇਰੀ ਮੈਨੀਲੋ ਦੇ ਗੀਤਾਂ ਦਾ ਸਹਾਰਾ ਲਿਆ। ਸੰਸਦ ਦੇ ਘਾਹ ਵਾਲੇ ਮੈਦਾਨ ਵਿਚ ਡੇਰੇ ਲਾਏ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਸ ਨੇ ਮੰਗਲਵਾਰ ਨੂੰ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦਾ ਬਹੁਤਾ ਅਸਰ ਨਹੀਂ ਹੋਇਆ। ਇਸ ਦੇ ਜਵਾਬ ਵਿਚ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ਵਿਚ ਟੋਏ ਪੁੱਟੇ ਅਤੇ ਪਾਣੀ ਦੀ ਨਿਕਾਸੀ ਲਈ ਆਰਜ਼ੀ ਪਾਈਪਾਂ ਪਾ ਦਿੱਤੀਆਂ।

ਇਹ ਵੀ ਪੜ੍ਹੋ: ਆਸਟ੍ਰੇਲੀਆ ਵੱਲੋਂ ਸਰਹੱਦਾਂ ਖੋਲ੍ਹਣ ਦੇ ਐਲਾਨ ਦੀ ਭਾਰਤ ਨੇ ਕੀਤੀ ਸ਼ਲਾਘਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਸ਼ਨੀਵਾਰ ਨੂੰ ਜਦੋਂ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਗਈ ਤਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਣ ਦੀ ਬਜਾਏ ਵਧ ਗਈ। ਇਸ ਤੋਂ ਬਾਅਦ ਸੰਸਦ ਦੇ ਸਪੀਕਰ ਟ੍ਰੇਵਰ ਮੈਲਾਰਡ ਨੇ ਪ੍ਰਦਰਸ਼ਨਕਾਰੀਆਂ ਨੂੰ ਬੇਚੈਨ ਕਰਨ ਦਾ ਅਨੋਖਾ ਤਰੀਕਾ ਲੱਭਿਆ। ਉਨ੍ਹਾਂ ਨੇ ਲਾਊਡਸਪੀਕਰ ਲਗਾ ਕੇ ਟੀਕੇ ਦੇ ਸੰਦੇਸ਼ ਉੱਚੀ ਆਵਾਜ਼ ਵਿਚ ਚਲਾਏ ਅਤੇ ਬੈਰੀ ਮੈਨੀਲੋ ਅਤੇ ਪ੍ਰਸਿੱਧ ਗੀਤ 'ਮਾਕਾਰੇਨਾ' ਨੂੰ ਵਾਰ-ਵਾਰ ਚਲਾਇਆ। ਇਸ ਦੇ ਜਵਾਬ ਵਿਚ ਪ੍ਰਦਰਸ਼ਨਕਾਰੀਆਂ ਨੇ ਟਵਿਸਟਰ ਸਿਸਟਰ ਦਾ ਗੀਤ ‘ਵੀ ਆਰ ਨਾਟ ਗੋਨਾ ਟੇਕ ਇਟ’ ਵਜਾਇਆ।

ਇਹ ਵੀ ਪੜ੍ਹੋ: ਕੈਨੇਡਾ-ਅਮਰੀਕਾ ਸਰਹੱਦੀ ਪੁਲ 'ਤੇ ਵਿਰੋਧ ਪ੍ਰਦਰਸ਼ਨ ਜਾਰੀ, ਅਦਾਲਤ ਨੇ ਦਿੱਤੇ ਸਖ਼ਤ ਹੁਕਮ

ਪੁਲਸ ਨੇ ਵੀਰਵਾਰ ਤੋਂ ਹੁਣ ਤੱਕ ਵੈਲਿੰਗਟਨ 'ਚ ਸੰਸਦ ਭਵਨ ਦੇ ਬਾਹਰ ਸੜਕ 'ਤੇ ਡੇਰੇ ਲਾਏ ਹੋਏ 122 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਰੱਖਿਆ ਜੈਕਟਾਂ ਪਾਈਆਂ ਹੋਈਆਂ ਸਨ, ਪਰ ਉਨ੍ਹਾਂ ਦੇ ਹੱਥਾਂ ਵਿਚ ਦੰਗਾ ਵਿਰੋਧੀ ਸ਼ੀਲਡਾਂ ਜਾਂ ਬੰਦੂਕਾਂ ਨਹੀਂ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉੱਥੇ ਗੈਰ-ਕਾਨੂੰਨੀ ਤੌਰ 'ਤੇ ਮੌਜੂਦ ਹਨ। ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਏ, ਜਦੋਂ ਕੋਵਿਡ-19 ਰੋਕਥਾਮ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਕੈਨੇਡਾ ਸਮੇਤ ਹੋਰ ਦੇਸ਼ਾਂ ਵਿਚ ਜਾਰੀ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਕਾਰ ਅਤੇ ਟਰੱਕ ਸਵਾਰ 1000 ਲੋਕਾਂ ਦਾ ਕਾਫ਼ਲਾ ਸੰਸਦ ਦੇ ਬਾਹਰ ਦੀਆਂ ਸੜਕਾਂ 'ਤੇ ਇਕੱਠਾ ਹੋ ਗਿਆ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੀਲ ਬਾਸੂ ਬਣ ਸਕਦੇ ਹਨ ਲੰਡਨ ਦੇ ਅਗਲੇ ਪੁਲਸ ਕਮਿਸ਼ਨਰ

ਪ੍ਰਦਰਸ਼ਨਕਾਰੀ ਨਿਊਜ਼ੀਲੈਂਡ ਵਿਚ ਅਧਿਆਪਕਾਂ, ਡਾਕਟਰਾਂ, ਨਰਸਾਂ, ਪੁਲਸ ਅਤੇ ਫੌਜੀ ਕਰਮਚਾਰੀਆਂ ਸਮੇਤ ਕੁਝ ਹੋਰ ਕਰਮਚਾਰੀਆਂ ਲਈ ਕੋਵਿਡ-19 ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦਾ ਵਿਰੋਧ ਕਰ ਰਹੇ ਹਨ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਅਤੇ ਕਲਾਸਰੂਮਾਂ ਵਿਚ ਅੱਠ ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਬਣਾਉਣ 'ਤੇ ਇਤਰਾਜ਼ ਕੀਤਾ। ਇਸ ਦੌਰਾਨ ਨਿਊਜ਼ੀਲੈਂਡ ਵਿਚ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਦੋ ਮਹਿਲਾ ਅਧਿਕਾਰੀ ਇਕ ਨਗਨ ਔਰਤ ਨੂੰ ਉਸਦੇ ਵਾਲਾਂ ਤੋਂ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਸਵਾਲ ਕੀਤੇ ਜਾਣ 'ਤੇ ਨਿਊਜ਼ੀਲੈਂਡ ਪੁਲਸ ਨੇ ਦਿ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਔਰਤ ਆਪਣੀ ਗ੍ਰਿਫ਼ਤਾਰੀ ਤੋਂ ਕੁਝ ਸਮੇਂ ਪਹਿਲਾਂ ਹੀ ਨਗਨ ਸਥਿਤੀ ਵਿਚ ਸੀ।

ਇਹ ਵੀ ਪੜ੍ਹੋ: Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News