ਆਨਲਾਈਨ ਮੰਗਵਾਏ ਸੈਂਡਲ ਨਾਲ ਮੁਫਤ ''ਚ ਮਿਲੀ ਇਹ ਚੀਜ਼, ਦੇਖ ਕੁੜੀ ਦੀਆਂ ਨਿਕਲੀਆਂ ਚੀਕਾਂ

Monday, Dec 18, 2017 - 03:26 PM (IST)

ਆਨਲਾਈਨ ਮੰਗਵਾਏ ਸੈਂਡਲ ਨਾਲ ਮੁਫਤ ''ਚ ਮਿਲੀ ਇਹ ਚੀਜ਼, ਦੇਖ ਕੁੜੀ ਦੀਆਂ ਨਿਕਲੀਆਂ ਚੀਕਾਂ

ਬ੍ਰਿਟੇਨ,(ਬਿਊਰੋ)— ਆਨਲਾਈਨ ਸ਼ਾਪਿੰਗ ਤੋਂ ਆਉਣ ਵਾਲੇ ਪ੍ਰੋਡਕਟ ਨਾਲ ਅਕਸਰ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ, ਪਰ ਬ੍ਰਿਟੇਨ ਦੀ ਇਕ ਮਹਿਲਾਂ ਨਾਲ ਅਜਿਹੀ ਘਟਨਾ ਹੋਈ ਹੈ ਕਿ ਉਸ ਦਾ ਆਨਲਾਈਨ ਸ਼ਾਪਿੰਗ ਤੋਂ ਭਰੋਸਾ ਉਠ ਗਿਆ। 32 ਸਾਲਾਂ ਨਰਸ ਐਮਾ ਸ਼ਾ ਨੇ ਆਪਣੇ ਲਈ ਆਨਲਾਈਨ ਵੈਬਸਾਈਟ ਤੋਂ ਸੈਂਡਲ ਆਰਡਰ ਕੀਤੇ ਸੀ, ਜੋ ਤੈਅ ਸਮੇਂ 'ਤੇ ਉਨ੍ਹਾਂ ਦੇ ਘਰ ਪਹੁੰਚ ਗਏ ਪਰ ਜਦੋਂ ਐਮਾ ਨੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸੈਂਡਲ ਤਾਂ ਸੀ ਪਰ... 
— ਡਿਲੀਵਰੀ ਆਉਣ ਤੋਂ ਬਾਅਦ ਜਦੋਂ ਐਮਾ ਨੇ ਬਾਕਸ ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਸੈਂਡਲ ਤਾਂ ਮੌਜੂਦ ਸੀ ਪਰ ਸੈਂਡਲ ਕੱਢਦੇ ਹੀ ਉਸ ਦੀ ਚੀਕਾਂ ਨਿਕਲ ਗਈਆਂ। ਅਸਲ ਵਿਚ ਬਾਕਸ ਵਿਚ ਇਕ ਕੋਨੇ ਉੱਤੇ ਪੋਟੀ ਵੀ ਸੀ। ਜਿਸ ਵਿਚੋਂ ਭਿਆਨਕ ਬਦਬੂ ਆ ਰਹੀ ਸੀ। ਇਹ ਦੇਖ ਕੇ ਉਸ ਦੇ  ਹੋਸ਼ ਉੱਡ ਗਏ। 
- ਐਮਾ ਸੋਚ ਵਿਚ ਪੈ ਗਈ ਕਿ ਉਨ੍ਹਾਂ ਦੇ ਸੈਂਡਲ ਬਾਕਸ ਦੇ ਅੰਦਰ ਇਹ ਪੋਟੀ ਅਖੀਰ ਕਿੱਥੋ ਆਈ। ਉਨ੍ਹਾਂ ਨੂੰ ਸਮਝ ਨਾ ਆਇਆ ਕਿ ਕੀ ਕਿਸੇ ਨੇ ਜਾਣ ਬੁੱਝ ਕੇ ਇਹ ਹਰਕਤ ਕੀਤੀ ਹੈ ਜਾਂ ਕਿਸੇ ਜਾਨਵਰ ਦਾ ਇਹ ਕੰਮ ਹੈ। 
- ਇਸ ਤੋਂ ਬਾਅਦ ਐਮਾ ਨੇ ਇਸ ਦੀ ਸ਼ਿਕਾਇਤ ਉਸੇ ਆਨਲਾਈਨ ਰਿਟੇਲਰ ਨਾਲ ਕੀਤੀ ਨਾਲ ਇਹ ਫੋਟੋਜ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ। 
ਕੰਪਨੀ ਕਰੇਗੀ ਜਾਂਚ 
- ਐਮਾ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਤੁਰੰਤ ਉਸ ਕੋਲੋ ਮਾਫੀ ਮੰਗੀ ਅਤੇ ਨਾਲ ਹੀ ਸੈਂਡਲ ਦੀ ਪੂਰੀ ਕੀਮਤ ਉਸ ਨੂੰ ਵਾਊਚਰ ਦੇ ਰਾਹੀ ਰਿਫੰਡ ਕਰ ਦਿੱਤੀ। ਕੰਪਨੀ ਨੇ ਭਰੋਸਾ ਦਵਾਇਆ ਕਿ ਅੰਦਰੂਨੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਛੱਡਿਆ ਨਹੀਂ ਜਾਵੇਗਾ। ਐਮਾ ਨੇ ਕਿਹਾ, ਮੈਂ ਜਦੋਂ ਬਾਕਸ ਖੋਲ੍ਹਿਆ ਤਾਂ ਉਸ 'ਚੋਂ ਅਜੀਬ ਜਿਹੀ ਬਦਬੂ ਆ ਰਹੀ ਸੀ। ਸੈਂਡਲ ਕੱਢਣ ਤੋਂ ਬਾਅਦ ਮੈਂ ਦੇਖਿਆ ਉਸ ਵਿਚ ਪੋਟੀ ਪਈ ਹੋਈ ਸੀ।


Related News