ਫਰਜ਼ੀ ਖਬਰ ਲਈ ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਨੇ ਮੰਗੀ ਮੁਆਫੀ

12/11/2017 7:40:30 AM

ਵਾਸ਼ਿੰਗਟਨ, (ਭਾਸ਼ਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਰਿਡਾ 'ਚ ਹੋ ਰਹੀ ਆਪਣੀ ਰੈਲੀ ਨੂੰ ਲੈ ਕੇ 'ਵਾਸ਼ਿੰਗਟਨ ਪੋਸਟ' ਦੇ ਇਕ ਰਿਪੋਰਟਰ ਵਲੋਂ ਭਰਮਾਊ ਤਸਵੀਰ ਟਵਿਟਰ 'ਤੇ ਪੋਸਟ ਕੀਤੇ ਜਾਣ ਮਗਰੋਂ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਅਤੇ ਪੱਤਰਕਾਰ ਨੇ ਆਪਣੀ ਗਲਤੀ ਪ੍ਰਵਾਨ ਕਰਦਿਆਂ ਮੁਆਫੀ ਮੰਗ ਲਈ ਹੈ।

PunjabKesari

'ਵਾਸ਼ਿੰਗਟਨ ਪੋਸਟ' ਲਈ ਸਿਆਸੀ ਮਾਮਲਿਆਂ ਨੂੰ ਕਵਰ ਕਰਨ ਵਾਲੇ ਡੇਵ ਵੀਗਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ 'ਚ ਦਿਸ ਰਿਹਾ ਸੀ ਕਿ ਟਰੰਪ ਜਦੋਂ ਜਨਤਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁਰਸੀਆਂ ਖਾਲੀ ਪਈਆਂ ਸਨ। ਇਸ 'ਤੇ ਟਰੰਪ ਨੇ  ਟਵੀਟ 'ਚ ਕਿਹਾ, ''ਤਸਵੀਰ ਮੇਰੇ ਪ੍ਰੋਗਰਾਮ ਵਾਲੀ ਥਾਂ 'ਤੇ ਪਹੁੰਚਣ ਤੋਂ ਕਈ ਘੰਟਿਆਂ ਪਹਿਲਾਂ ਦੀ ਹੈ।


Related News