ਸ਼ੱਕੀ ਦੀ ਮੌਜੂਦਗੀ ਦਾ ਪਤਾ ਚੱਲਣ ਤੋਂ ਬਾਅਦ ਵਾਸ਼ਿੰਗਟਨ ਦੇ ਫੌਜੀ ਅੱਡੇ ਨੂੰ ਕੀਤਾ ਗਿਆ ਬੰਦ

Saturday, Aug 14, 2021 - 12:08 AM (IST)

ਸ਼ੱਕੀ ਦੀ ਮੌਜੂਦਗੀ ਦਾ ਪਤਾ ਚੱਲਣ ਤੋਂ ਬਾਅਦ ਵਾਸ਼ਿੰਗਟਨ ਦੇ ਫੌਜੀ ਅੱਡੇ ਨੂੰ ਕੀਤਾ ਗਿਆ ਬੰਦ

ਵਾਸ਼ਿੰਗਟਨ-ਅਮਰੀਕਾ ਦੇ ਵਾਸ਼ਿੰਗਟਨ ਸਥਿਤ ਇਕ ਫੌਜੀ ਕੇਂਦਰ 'ਚ ਇਕ ਹਥਿਆਰਬੰਦ ਵਿਅਕਤੀ ਦੇ ਦਿਖਾਈ ਦੇਣ ਤੋਂ ਬਾਅਦ ਫੌਜੀ ਅੱਡੇ ਨੂੰ ਬੰਦ ਕਰ ਦਿੱਤਾ ਹੈ। ਜੁਆਇੰਟ ਬੇਸ ਐਨਾਕੋਸਟੀਆ ਬੋਲਿੰਗ ਨੇ ਸ਼ੁੱਕਰਵਾਰ ਨੂੰ ਫੇਸਬੁੱਕ 'ਤੇ ਪੋਸਟ ਇਕ ਸੂਚਨਾ 'ਚ ਕਿਹਾ ਕਿ ਫੌਜੀ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਫੌਜੀ ਅੱਡੇ ਦੇ ਦੱਖਣੀ ਹਿੱਸੇ 'ਚ ਇਕ ਵਿਅਕਤੀ ਦੀ ਮੌਜੂਦਗੀ ਦੀ ਸੂਚਨਾ ਮਿਲੀ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਸ਼ੱਕੀ ਦੀ ਪਛਾਣ ਮੱਧ ਕੱਦ ਕਾਠੀ ਵਾਲੇ ਗੈਰ-ਗੋਰੇ ਵਿਅਕਤੀ ਵਜੋਂ ਹੋਈ ਹੈ ਅਤੇ ਉਸ ਨੇ ਗੁੱਚੀ ਦਾ ਇਕ ਬੈਗ ਵੀ ਰੱਖਿਆ ਹੈ।

ਇਹ ਵੀ ਪੜ੍ਹੋ : ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ


author

Karan Kumar

Content Editor

Related News