ਵਾਸ਼ਿੰਗਟਨ ਡੀ.ਸੀ ''ਚ ਮਹਾਤਮਾ ਗਾਂਧੀ ਦਾ ਬੁੱਤ ਠੀਕ ਕਰਕੇ ਮੁੜ ਬਹਾਲ ਕੀਤਾ

07/04/2020 11:07:07 AM

ਵਾਸ਼ਿੰਗਟਨ, ਡੀ.ਸੀ. ( ਰਾਜ ਗੋਗਨਾ )- ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਅੰਬੈਸੀ ਦੇ ਸਾਹਮਣੇ ਖੜ੍ਹੇ ਮਹਾਤਮਾ ਗਾਂਧੀ ਦਾ ਬੁੱਤ ਨੂੰ ਮੁੜ ਬਹਾਲ ਕੀਤਾ ਗਿਆ ਹੈ, ਜੋ ਵਿਰੋਧ ਪ੍ਰਦਰਸ਼ਨਕਾਰੀਆਂ ਨੇ ਤੋੜ ਦਿੱਤਾ ਸੀ। 8 ਫੁੱਟ 8’ ਇੰਚ (2.64 ਮੀਟਰ) ਕਾਂਸੀ ਦੇ ਇਸ ਬੁੱਤ ਨੂੰ ਮਿੰਨੀਸੋਟਾ ਸੂਬੇ ਦੇ ਸ਼ਹਿਰ ਮਿਨੀਏਪੋਲਿਸ ਵਿਚ 46 ਸਾਲਾ ਜਾਰਜ ਫਲਾਈਡ ਦੀ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆ ਵਲੋਂ 2 ਜੂਨ ਦੀ ਰਾਤ ਨੂੰ ਸਪਰੇਅ ਕਰਕੇ ਇਸ ਦੀ ਹਾਲਤ ਖ਼ਰਾਬ ਕੀਤੀ ਗਈ ਸੀ।

ਅਮਰੀਕਾ ਦੇ ਉਪ-ਵਿਦੇਸ਼ ਮੰਤਰੀ ਸਟੀਫਨ ਬਿਗਨ ਨੇ ਬੀਤੇ ਦਿਨ ਵਾਸ਼ਿੰਗਟਨ ਦੇ ਦੂਤਘਰ ਦੇ ਸਾਹਮਣੇ ਤਿਕੋਣੀ ਜਨਤਕ ਪਾਰਕ ਵਿੱਚ ਬਹਾਲ ਹੋਈ ਮੂਰਤੀ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸ਼ਾਮਲ ਹੋਏ।ਦੂਤਘਰ ਨੇ ਬੁੱਤ ਦੀ ਬਹਾਲੀ ਦੀ ਘੋਸ਼ਣਾ ਕਰਦਿਆਂ ਕਿਹਾ, ਮਹਾਤਮਾ ਗਾਂਧੀ ਦਾ ਸੱਚਾਈ ਅਤੇ ਅਹਿੰਸਾ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਭਾਰਤ ਅਤੇ ਅਮਰੀਕਾ ਅਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਕੋਲਕਾਤਾ ਦੇ ਇੱਕ ਮੂਰਤੀਕਾਰ ਗੌਤਮ ਪਾਲ ਦੁਆਰਾ ਇਹ ਬੁੱਤ ਤਿਆਰ ਕੀਤਾ ਗਿਆ ਸੀ। ਇਹ ਗਾਂਧੀ ਦਾ ਬੁੱਤ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 16 ਸਤੰਬਰ ਸੰਨ 2000 ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਉਸ ਵੇਲੇ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਹਾਜ਼ਰੀ ਵਿੱਚ ਸਮਰਪਿਤ ਕੀਤਾ ਸੀ।ਇਹ ਉਦੋਂ ਸਥਾਪਿਤ ਕੀਤਾ ਗਿਆ ਸੀ ਜਦੋਂ ਯੂ. ਐਸ ਕਾਂਗਰਸ ਨੇ 1998 ਵਿੱਚ ਇੱਕ ਬਿੱਲ ਪਾਸ ਕਰਕੇ ਭਾਰਤ ਸਰਕਾਰ ਨੂੰ ਅਮਰੀਕੀ ਰਾਜਧਾਨੀ ਵਿੱਚ ਅਮਰੀਕੀ ਸੰਘੀ ਧਰਤੀ ਉੱਤੇ ਗਾਂਧੀ ਦੀ ਯਾਦਗਾਰ ਸਥਾਪਤ ਕਰਨ ਦਾ ਅਧਿਕਾਰ ਦਿੱਤਾ ਸੀ। 

ਇਸ ਬੁੱਤ ਵਿੱਚ ਗਾਂਧੀ ਜੀ ਨੂੰ ਸੰਨਿਆਸ ਦੇ ਲਿਬਾਸ ਵਿੱਚ ਦਰਸਾਇਆ ਗਿਆ ਹੈ। ਜਿਸ ਵਿੱਚ ਸੰਨ 1930 ਵਿੱਚ ਭਾਰਤ ਵਿੱਚ ਲੂਣ ਟੈਕਸ ਦੇ ਵਿਰੁੱਧ ਮਾਰਚ ਕੀਤੇ ਗਏ ਸਨ।  ਇਹ ਇੰਡੀਅਨ ਕਾਉਂਸਲ ਫਾਰ ਕਲਚਰਲ ਰਿਲੇਸ਼ਨਜ਼ ਦੁਆਰਾ ਅਮਰੀਕਾ ਨੂੰ ਤੋਹਫ਼ਾ ਦਿੱਤਾ ਗਿਆ ਸੀ ਇਹ ਬੁੱਤ ਜੀਵਨ ਦੀਆਂ ਮੁਸ਼ਕਲਾਂ ਦੇ ਅਹਿੰਸਾਤਮਕ ਹੱਲਾਂ ਦੇ ਪ੍ਰਤੀਕ ਵਜੋਂ ਖੜ੍ਹਾ ਕੀਤਾ ਗਿਆ।


Lalita Mam

Content Editor

Related News