ਮਾਸਕੋ ਤੋਂ 2 ਅਮਰੀਕੀ ਡਿਪਲੋਮੈਟਾਂ ਨੂੰ ਕੱਢਣ ਤੋਂ ਬਾਅਦ ਵਾਸ਼ਿੰਗਟਨ ਨੇ ਵੀ 2 ਰੂਸੀ ਡਿਪਲੋਮੈਟਾਂ ਨੂੰ ਕੱਢਿਆ
Sunday, Oct 08, 2023 - 01:23 PM (IST)
ਵਾਸ਼ਿੰਗਟਨ (ਭਾਸ਼ਾ)- ਪਿਛਲੇ ਮਹੀਨੇ ਮਾਸਕੋ ਤੋਂ ਦੋ ਅਮਰੀਕੀ ਡਿਪਲੋਮੈਟਾਂ ਨੂੰ ਕੱਢਣ ਦੇ ਜਵਾਬ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੋ ਰੂਸੀ ਡਿਪਲੋਮੈਟਾਂ ਨੂੰ ਵਾਸ਼ਿੰਗਟਨ ਤੋਂ ਕੱਢਣ ਦਾ ਹੁਕਮ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਇਹ ਕਦਮ ਰੂਸ ਵੱਲੋਂ ਦੋ ਅਮਰੀਕੀ ਡਿਪਲੋਮੈਟਾਂ ਨੂੰ ਉਸ ਰੂਸੀ ਨਾਗਰਿਕ ਨਾਲ ਸੰਪਰਕ ਕਰਨ ਕਾਰਨ ਭਗੌੜਾ ਵਿਅਕਤੀ ਕਰਾਰ ਕੀਤੇ ਜਾਣ ਦੇ ਜਵਾਬ ਵਿਚ ਚੁੱਕਿਆ ਗਿਆ ਹੈ, ਜੋ ਕਿ ਰੂਸ ਦੇ ਦੂਰ-ਪੂਰਬੀ ਸ਼ਹਿਰ ਵਲਾਦੀਵੋਸਤੋਕ ਵਿਚ ਬੰਦ ਹੋ ਚੁੱਕੇ ਅਮਰੀਕੀ ਦੂਤਘਰ ਲਈ ਕੰਮ ਕਰਦਾ ਸੀ ਅਤੇ ਜਿਸ ਨੂੰ ਇਸ ਸਾਲ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਗਠਜੋੜਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ
ਮਿਲਰ ਨੇ ਇਕ ਬਿਆਨ ਵਿਚ ਕਿਹਾ, ‘ਮੰਤਰਾਲਾ ਰੂਸੀ ਸਰਕਾਰ ਵੱਲੋਂ ਸਾਡੇ ਡਿਪਲੋਮੈਟਾਂ ਨੂੰ ਦਿੱਤੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰੇਗਾ।’ ਮਾਸਕੋ ਵਿਚ ਸਾਡੇ ਦੂਤਘਰ ਦੇ ਕਰਮਚਾਰੀਆਂ ਖਿਲਾਫ ਕਿਸੇ ਵੀ ਨਾ ਮੰਨਣਯੋਗ ਕਾਰਵਾਈ ਦੇ ਢੁੱਕਵੇਂ ਨਤੀਜੇ ਦਿੱਤੇ ਜਾਣਗੇ। ਅਮਰੀਕਾ ਨੇ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਫ਼ੈਸਲਾ ਅਜਿਹੇ ਸਮੇਂ ’ਚ ਲਿਆ ਹੈ, ਜਦੋਂ ਯੂਕ੍ਰੇਨ ਖ਼ਿਲਾਫ਼ ਰੂਸ ਦੀ ਜੰਗ ਸਬੰਧੀ ਵਾਸ਼ਿੰਗਟਨ ਅਤੇ ਮਾਸਕੋ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਅਤੇ ਰੂਸ ਵਿਚਾਲੇ ਕੂਟਨੀਤਕ ਸਬੰਧ ਸ਼ੀਤ ਜੰਗ ਦੇ ਦੌਰ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਦਿੱਲੀ ਦੌਰੇ 'ਤੇ ਅੱਜ CM ਭਗਵੰਤ ਮਾਨ, ਸੰਜੇ ਸਿੰਘ ਦੇ ਪਰਿਵਾਰ ਤੇ CM ਕੇਜਰੀਵਾਲ ਨਾਲ ਕਰਨਗੇ ਮੁਲਾਕਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ