ਮੈਲਬੌਰਨ : ਸ਼ਰਾਬੀਆਂ ਤੋਂ ਪ੍ਰੇਸ਼ਾਨ ਰੇਲਵੇ ਵਿਭਾਗ, 2019 ''ਚ ਟੱਲੀ ਹੋ ਕੇ ਡਿੱਗੇ ਹਜ਼ਾਰਾਂ

12/28/2019 3:40:03 PM

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ ਮੈਟਰੋ ਨੈੱਟਵਰਕ ਨੇ ਸ਼ਰਾਬੀਆਂ ਤੋਂ ਪ੍ਰੇਸ਼ਾਨ ਹੋ ਕੇ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਰੇਲਵੇ ਸਟੇਸ਼ਨ ਤੋਂ ਲੰਘਦੇ ਹੋਏ ਵਧੇਰੇ ਧਿਆਨ ਰੱਖਣ। ਬੀਤੇ ਕੁੱਝ ਦਿਨਾਂ ਤੋਂ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਜਸ਼ਨਾਂ 'ਚ ਡੁੱਬੇ ਲੋਕ ਸ਼ਰਾਬ ਪੀ ਕੇ ਰੇਲਵੇ ਸਟੇਸ਼ਨਾਂ ਅੱਗੇ ਡਿੱਗਦੇ ਦੇਖੇ ਗਏ ਹਨ।
PunjabKesari

ਇਨ੍ਹਾਂ ਹਰਕਤਾਂ ਕਾਰਨ ਪਿਛਲੇ ਸਾਲ ਭਾਵ 2019 'ਚ ਲਗਭਗ 1000 ਲੋਕ ਜ਼ਖਮੀ ਹੋਏ। ਅਧਿਕਾਰੀਆਂ ਨੇ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਇਹ ਚਿਤਾਵਨੀ ਜਾਰੀ ਕੀਤੀ ਹੈ ਤਾਂ ਕਿ ਲੋਕ ਵਧੇਰੇ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਹੁਣ ਤਕ ਅਜਿਹੀਆਂ 993 ਘਟਨਾਵਾਂ ਰਿਕਾਰਡ ਹੋਈਆਂ ਹਨ। ਕਈ ਵਾਰ ਲੋਕ ਪਲੈਟਫੋਰਮ ਜਾਂ ਪੌੜੀਆਂ ਤੋਂ ਉੱਤਰਦੇ ਹੋਏ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ।

ਮੈਟਰੋ ਨੈੱਟਵਰਕ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਰਿਕਾਰਡ ਮੁਤਾਬਕ ਪਿਛਲੇ ਸਾਲ ਵੀ ਨਵੇਂ ਸਾਲ ਦੇ ਜਸ਼ਨ 'ਚ ਸ਼ਰਾਬੀ ਹੋਏ ਕਈ ਲੋਕ ਟਰਾਮ ਅੱਗੇ ਜਾਂ ਪਟੜੀ 'ਤੇ ਡਿੱਗਦੇ ਰਿਕਾਰਡ ਹੋਏ। ਲੋਕ ਨਵੇਂ ਸਾਲ ਦੇ ਜਸ਼ਨ 'ਚ ਇੰਨੀ ਕੁ ਸ਼ਰਾਬ ਪੀ ਲੈਂਦੇ ਹਨ ਕਿ ਉਨ੍ਹਾਂ ਨੂੰ ਖੁਦ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਵੀ ਕਈ ਲੋਕ ਨਸ਼ੇ ਦੀ ਹਾਲਤ 'ਚ ਪੱਟੜੀ ਤੋਂ ਲੰਘਦੇ ਦੇਖੇ ਗਏ।


Related News