ਜੰਗ ਦਾ ਕੋਈ ਖ਼ਤਰਾ ਨਹੀਂ, ਫਿਰ ਵੀ ਨਾਗਰਿਕਾਂ ਦੀ ਸੁਰੱਖਿਆ ਲਈ ਬਣਾ ਦਿੱਤੇ ਬੰਕਰ ਸਵਿਟਜ਼ਰਲੈਂਡ
Monday, Sep 15, 2025 - 12:33 AM (IST)

ਨਵੀਂ ਦਿੱਲੀ (ਇੰਟ)-ਸਵਿਟਜ਼ਰਲੈਂਡ ਦੁਨੀਆ ਦੀਆਂ ਸਭ ਤੋਂ ਵਿਆਪਕ ਸਿਵਲ ਸੁਰੱਖਿਆ ਪ੍ਰਣਾਲੀਆਂ ਵਿਚੋਂ ਇਕ ਹੈ। ਇਸ ਦੇਸ਼ ਨੂੰ ਇਸ ਸਮੇਂ ਕਿਸੇ ਵੀ ਜੰਗ ਦਾ ਖ਼ਤਰਾ ਨਹੀਂ ਹੈ ਪਰ ਫਿਰ ਇਹ ਦੇਸ਼ ਭਵਿੱਖ ’ਚ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚੌਕਸ ਹੈ। ਇਕ ਰਿਪੋਰਟ ਦੇ ਅਨੁਸਾਰ 88 ਲੱਖ ਦੀ ਆਬਾਦੀ ਵਾਲੇ ਸਵਿਟਜ਼ਰਲੈਂਡ ’ਚ 3.7 ਲੱਖ ਤੋਂ ਵੱਧ ਬੰਕਰ ਮੌਜੂਦ ਹਨ।
1960 ਦੇ ਦਹਾਕੇ ਤੋਂ ਸਰਕਾਰ ਨੇ ਸਾਰੀਆਂ ਨਵੀਆਂ ਇਮਾਰਤਾਂ ਵਿਚ ਨਿਊਕਲੀਅਰ ਸ਼ੈਲਟਰ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਨੀਤੀ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਨਾਗਰਿਕ ਪ੍ਰਮਾਣੂ ਧਮਾਕਿਆਂ, ਰਸਾਇਣਕ ਖਤਰਿਆਂ ਜਾਂ ਇਥੋਂ ਤੱਕ ਕਿ ਕੁਦਰਤੀ ਆਫ਼ਤਾਂ ਤੋਂ ਵੀ ਸੁਰੱਖਿਅਤ ਹੈ। ਇੱਥੇ ਜਨਤਕ ਅਤੇ ਨਿੱਜੀ ਦੋਵੇਂ ਬੰਕਰ ਜ਼ਰੂਰੀ ਸਪਲਾਈ ਨਾਲ ਲੈਸ ਹਨ ਅਤੇ ਕੁਝ ਪੂਰੇ ਆਂਢ-ਗੁਆਂਢ ਲਈ ਤਿਆਰ ਕੀਤੇ ਗਏ ਹਨ।