ਮੰਗਲ 'ਤੇ ਜਾਣਾ ਚਾਹੁੰਦੇ ਹੋ ਤਾਂ ਨਾਸਾ ਨੂੰ ਭੇਜੋ ਆਪਣਾ ਨਾਮ

05/24/2019 2:11:41 PM

ਵਾਸ਼ਿੰਟਗਟਨ — ਜੇਕਰ ਤੁਸੀਂ ਮੰਗਲ ਗ੍ਰਹਿ 'ਤੇ ਜਾਣ ਦੀ ਇੱਛਾ ਰੱਖਦੇ ਹੋ ਤਾਂ ਨਾਸਾ ਤੁਹਾਡੀ ਇਹ ਇੱਛਾ ਪੂਰੀ ਕਰ ਸਕਦਾ ਹੈ। ਅਮਰੀਕੀ ਸਪੇਸ ਏਜੰਸੀ ਨੇ ਲਾਲ ਗ੍ਰਹਿ 'ਤੇ ਜਾਣ ਵਾਲੇ 'ਮਾਰਸ 2020 ਰੋਵਰ' ਲਈ ਇਛੁੱਕ ਲੋਕਾਂ ਨੂੰ ਆਪਣੇ ਨਾਂ ਭੇਜਣ ਲਈ ਕਿਹਾ ਹੈ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਚਿੱਪ 'ਤੇ ਲਿਖੇ ਇਨ੍ਹਾਂ ਨਾਵਾਂ ਨੂੰ ਰੋਵਰ 'ਤੇ ਭੇਜਿਆ ਜਾਵੇਗਾ। ਇਸ ਰੋਵਰ ਦੇ ਜ਼ਰੀਏ ਪਹਿਲੀ ਵਾਰ ਮਨੁੱਖ ਦੇ ਕਿਸੇ ਹੋਰ ਗ੍ਰਹਿ 'ਤੇ ਕਦਮ ਰੱਖਣ ਦੀਆਂ ਸੰਭਾਵਨਾਵਾਂ ਵਧਣਗੀਆਂ।

ਰੋਵਰ ਨੂੰ ਜੁਲਾਈ 2020 ਤੱਕ ਸਕੇਲਿੰਗ ਕੀਤਾ ਜਾਵੇਗਾ ਅਤੇ ਇਸ ਸਪੇਸ ਯਾਨ ਦੇ ਫਰਵਰੀ 2021 'ਚ ਮੰਗਲ ਦੀ ਸਤਹ ਨੂੰ ਛੋਹਣ ਦੀ ਸੰਭਾਵਨਾ ਹੈ। 1,000 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਵਾਲਾ ਰੋਵਰ ਗ੍ਰਹਿ 'ਤੇ ਕਿਸੇ ਸਮੇਂ ਮੌਜੂਦ ਰਹੇ ਸੂਖਮ ਜੀਵ ਜੀਵਨ ਦੇ ਚਿੰਨ੍ਹਾਂ ਦੀ ਭਾਲ ਕਰਨਗੇ ਅਤੇ ਉਥੋਂ ਦੀ ਜਲਵਾਯੂ ਅਤੇ ਭੂ-ਤੱਤਾ ਦੀ ਵਿਸ਼ੇਸ਼ਤਾ ਦਾ ਪਤਾ ਲਗਾਉਣਗੇ। ਇਸ ਦੇ ਨਾਲ ਹੀ ਧਰਤੀ 'ਤੇ ਵਾਪਸ ਪਰਤਣ ਤੋਂ ਪਹਿਲਾਂ ਗ੍ਰਹਿ ਦੇ ਨਮੂਨੇ ਇਕੱਠੇ ਕਰਕੇ ਲਾਲ ਗ੍ਰਹਿ 'ਤੇ ਮਨੁੱਖੀ ਖੋਜ ਲਈ ਰਸਤਾ ਤਿਆਰ ਕਰਨਗੇ।

ਨਾਸਾ ਦੇ ਸਾਇੰਸ ਮਿਸ਼ਨ ਡਾਇਰੈਕਟਰੇਟ ਦੇ ਸਹਾਇਕ ਪ੍ਰਸ਼ਾਸਕ ਥਾਮਸ ਜੁਰਬੁਚੇਨ ਨੇ ਕਿਹਾ, ' ਅਸੀਂ ਲੋਕ ਇਸ ਇਤਿਹਾਸਕ ਮੰਗਲ ਮੁਹਿੰਮ ਨੂੰ ਸ਼ੁਰੂ ਕਰਨ ਲਈ ਤਿਆਰ ਹਾਂ। ਅਸੀਂ ਇਸ ਖੋਜ ਯਾਤਰਾ 'ਚ ਹਰ ਕਿਸੇ ਦੀ ਹਿੱਸੇਦਾਰੀ ਚਾਹੁੰਦੇ ਹਾਂ।' ਨਾਸਾ ਨੇ ਕਿਹਾ ਕਿ ਨਾਸਾ ਨੂੰ ਨਾਮ ਭੇਜਣ ਦਾ ਮੌਕਾ ਇਕ ਯਾਦਗਾਰ ਬੋਰਡਿੰਗ ਪਾਸ ਦਾ ਵੀ ਮੌਕਾ ਦਿੰਦਾ ਹੈ। ਇਸ ਦੇ ਅਨੁਸਾਰ ਇਹ ਮੁਹਿੰਮ ਨਾਸਾ ਦੀ ਚੰਦਰਮਾ ਤੋਂ ਮੰਗਲ ਤੱਕ ਦੀ ਯਾਤਰਾ 'ਚ ਲੋਕਾਂ ਦੀ ਹਿੱਸੇਦਾਰੀ ਨੂੰ ਦਰਸਾਉਂਦੀ ਹੈ।


Related News