ਅਖਰੋਟ ਖਾਣ ਨਾਲ ਘੱਟ ਸਕਦੈ ਤਣਾਅ ਦਾ ਖਤਰਾ : ਅਧਿਐਨ

02/08/2019 4:38:13 PM

ਲਾਸ ਏਂਜਲਸ (ਭਾਸ਼ਾ)- ਅਮਰੀਕਾ ਵਿਚ ਕੀਤੇ ਗਏ ਇਕ ਅਧਿਐਨ ਮੁਤਾਬਕ ਅਖਰੋਟ ਖਾਣ ਨਾਲ ਤਣਾਅ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਇਕਾਗਰਤਾ ਦਾ ਪੱਧਰ ਬਿਹਤਰ ਹੁੰਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਅਖਰੋਟ ਖਾਣ ਵਾਲੇ ਲੋਕਾਂ ਵਿਚ ਤਣਾਅ ਦਾ ਪੱਧਰ 26 ਫੀਸਦੀ ਘੱਟ, ਜਦੋਂ ਕਿ ਇਸ ਤਰ੍ਹਾਂ ਦੀਆਂ ਹੋਰ ਚੀਜਾਂ ਖਾਣ ਵਾਲਿਆਂ ਵਿਚ ਤਣਾਅ ਦਾ ਪੱਧਰ 8 ਫੀਸਦੀ ਘੱਟ ਪਾਇਆ ਗਿਆ। ਇਹ ਅਧਿਐਨ ਨਿਊਟ੍ਰੇਂਟ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਵਿਚ ਪਾਇਆ ਗਿਆ ਕਿ ਅਖਰੋਟ ਖਾਣਾ ਸਰੀਰ ਵਿਚ ਊਰਜਾ ਵਿਚ ਵਾਧਾ ਹੋਰ ਬਿਹਤਰ ਇਕਾਗਰਤਾ ਨਾਲ ਸਬੰਧਿਤ ਹੈ।

ਯੂਨੀਵਰਸਿਟੀ ਦੇ ਮੁੱਖ ਖੋਜੀਆਂ ਲੇਨੋਰ ਅਰਬ ਨੇ ਇਕ ਅਧਿਐਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅਧਿਐਨ ਵਿਚ ਸ਼ਾਮਲ ਕੀਤੇ ਗਏ 6 ਵਿਚੋਂ ਹਰ ਇਕ ਅਡਲਟ ਜੀਵਨ ਵਿਚ ਇਕ ਸਮੇਂ 'ਤੇ ਤਣਾਅ ਪੀੜਤ ਹੋਵੇਗਾ। ਇਸ ਤੋਂ ਬਚਣ ਲਈ ਕਿਫਾਇਤੀ ਉਪਾਅ ਦੀ ਲੋੜ ਹੈ, ਜਿਵੇਂ ਕਿ ਖਾਨ-ਪਾਨ ਵਿਚ ਬਦਲਾਅ ਕਰਨਾ। ਅਰਬ ਨੇ ਦੱਸਿਆ ਕਿ ਅਖਰੋਟ 'ਤੇ ਖੋਜ ਪਹਿਲਾਂ ਦਿਲ ਸਬੰਧੀ ਰੋਗਾਂ ਦੇ ਸਬੰਧ ਵਿਚ ਕੀਤੀ ਗਈ ਹੈ ਅਤੇ ਹੁਣ ਇਸ ਨੂੰ ਤਣਾਅ ਦੇ ਲੱਛਣ ਨਾਲ ਸਬੰਧਿਤ ਦੇਖਿਆ ਜਾ ਰਿਹਾ ਹੈ। ਇਸ ਅਧਿਐਨ ਵਿਚ 26000 ਤੋਂ ਜ਼ਿਆਦਾ ਅਮਰੀਕੀ ਅਡਲਟ ਨੂੰ ਸ਼ਾਮਲ ਕੀਤਾ ਗਿਆ।


Sunny Mehra

Content Editor

Related News