ਕੋਰੋਨਾ ਵੈਕਸੀਨ ਦੀ ਖੁਸ਼ਖਬਰੀ ਨਾਲ ਝੂਮਿਆ ਵਾਲ ਸਟ੍ਰੀਟ, Dow Jones ਰਿਕਾਰਡ ਪੱਧਰ ''ਤੇ

Tuesday, Nov 10, 2020 - 02:19 AM (IST)

ਵਾਸ਼ਿੰਗਟਨ - ਫਾਈਜ਼ਰ ਵੱਲੋਂ ਕੋਵਿਡ-19 ਵੈਕਸੀਨ ਨੂੰ ਲੈ ਕੇ ਦਿੱਤੀ ਜਾਣਕਾਰੀ ਤੋਂ ਬਾਅਦ ਸੋਮਵਾਰ ਨੂੰ ਵਾਲ ਸਟ੍ਰੀਟ ਵਿਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ ਹੈ। ਫਾਈਜ਼ਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾਵਾਇਰਸ ਰੋਕਥਾਮ ਵਿਚ ਕੰਪਨੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ 90 ਫੀਸਦੀ ਪ੍ਰਭਾਵੀ ਹੈ। ਇਸ ਤੋਂ ਬਾਅਦ ਡਾਓ ਜੋਨਸ ਵਿਚ 5 ਫੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਹ 29,633 ਦੇ ਕਰੀਬ ਕਾਰੋਬਾਰ ਕਰ ਰਿਹਾ ਹੈ।

ਇਸ ਖਬਰ ਤੋਂ ਬਾਅਦ ਹੀ S&P 500 ਅਤੇ ਡਾਓ ਜੋਨਸ ਇੰਸਡਟ੍ਰੀਅਲ ਐਵਰੇਜ ਇੰਡੈਕਸ ਆਲ ਟਾਈਮ ਹਾਈ 'ਤੇ ਪਹੁੰਚ ਗਿਆ। S&P 500 73 ਅੰਕ ਭਾਵ 2.10 ਫੀਸਦੀ ਦੀ ਤੇਜ਼ੀ ਨਾਲ 3,583 ਦੇ ਪੱਧਰ 'ਤੇ ਖੁਲ੍ਹਿਆ। ਜਦਕਿ, ਨੈਸਡੇਕ ਕਮਪੋਜਿਟ ਵੀ 151 ਭਾਵ 1.27 ਫੀਸਦੀ ਦੇ ਵਾਧੇ ਨਾਲ 12,046 ਦੇ ਪੱਧਰ 'ਤੇ ਖੁਲ੍ਹਿਆ।

ਇਨ੍ਹਾਂ ਸਟਾਕਸ 'ਚ ਸਭ ਤੋਂ ਜ਼ਿਆਦਾ ਤੇਜ਼ੀ
ਅਮਰੀਕੀ ਬਜ਼ਾਰ ਵਿਚ ਅਚਾਨਕ ਇਸ ਤੇਜ਼ੀ ਨਾਲ ਉਨ੍ਹਾਂ ਕੰਪਨੀਆਂ ਨੂੰ ਵੀ ਫਾਇਦਾ ਹੋਇਆ, ਜੋ ਕੋਰੋਨਾ ਕਾਰਨ ਡਗਮਗਾਉਂਦੀ ਅਰਥ ਵਿਵਸਥਾ ਦੇ ਮਾਰੇ ਖਰਾਬ ਦੌਰ ਤੋਂ ਲੰਘ ਰਹੀਆਂ ਹਨ। ਇਨ੍ਹਾਂ ਵਿਚ ਸਮਾਲ ਕੈਪਸ, ਟ੍ਰੈੱਵਲ ਸਟਾਕਸ ਸ਼ਾਮਲ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਬੈਂਕਿੰਗ ਅਤੇ ਆਇਲ ਕੰਪਨੀਆਂ ਦੇ ਸਟਾਕਸ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਕੁਝ ਸੈਕਟਰਾਂ ਨੂੰ ਕੋਰੋਨਾਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਵੱਡਾ ਝਟਕਾ ਲੱਗਾ ਹੈ। ਪਰ ਸੋਮਵਾਰ ਦੀ ਤੇਜ਼ੀ ਵਿਚ ਨਿਵੇਸ਼ਕਾਂ ਨੇ ਇਨ੍ਹੀਂ ਕੰਪਨੀਆਂ ਦੇ ਸ਼ੇਅਰਾਂ 'ਤੇ ਦਾਅ ਖੇਡਣਾ ਪਸੰਦ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਮਹੀਨਿਆਂ ਬਾਅਦ ਇਹ ਸੈਕਟਰ ਉਨ੍ਹਾਂ ਦੇ ਲਈ ਅਤੇ ਮਾਰਕਿਟ ਲਈ ਗੇਮਚੇਂਜਰ ਸਾਬਿਤ ਹੋ ਸਕਦੇ ਹਨ।

ਫਾਈਜ਼ਰ ਨੇ ਵੈਕਸੀਨ ਨੂੰ ਲੈ ਕੇ ਕੀ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਵੈਕਸੀਨ ਬਣਾਉਣ ਵਿਚ ਲੱਗੀ ਫਾਈਜ਼ਰ ਨੇ ਸੋਮਵਾਰ ਨੂੰ ਦੱਸਿਆ ਕਿ ਫੇਜ਼-3 ਦੇ ਟ੍ਰਾਇਲ ਵਿਚ ਕੋਰੋਨਾ ਵੈਕਸੀਨ 90 ਫੀਸਦੀ ਪ੍ਰਭਾਵੀ ਹੈ। ਕੰਪਨੀ ਨੇ ਦੱਸਿਆ ਕਿ ਵੈਕਸੀਨ ਡਾਟਾ 'ਤੇ ਸ਼ੁਰੂਆਤੀ ਨਜ਼ਰ ਰੱਖਣ ਨਾਲ ਸਾਨੂੰ ਪਤਾ ਲੱਗਾ ਹੈ ਕਿ ਵੈਕਸੀਨ ਕੋਰੋਨਾ ਨੂੰ ਰੋਕਣ ਵਿਚ 90 ਫੀਸਦੀ ਪ੍ਰਭਾਵੀ ਹੋ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕੰਪਨੀ ਇਸ ਮਹੀਨੇ ਦੇ ਆਖਿਰ ਵਿਚ ਅਮਰੀਕੀ ਨਿਯਾਮਕਾਂ ਦੇ ਨਾਲ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਵਿਚ ਲਿਆਉਣ ਲਈ ਅਰਜ਼ੀ ਦਾਇਰ ਕਰਨ ਨੂੰ ਲੈ ਕੇ ਟ੍ਰੈਕ 'ਤੇ ਹੈ।


Khushdeep Jassi

Content Editor

Related News