ਵੇਲਜ਼: ਨਦੀ ''ਚੋਂ ਮ੍ਰਿਤਕ ਮਿਲੇ 5 ਸਾਲਾ ਬੱਚੇ ਦਾ ਨਾਮ ਪੁਲਸ ਵੱਲੋਂ ਜਾਰੀ

Tuesday, Aug 03, 2021 - 04:14 PM (IST)

ਵੇਲਜ਼: ਨਦੀ ''ਚੋਂ ਮ੍ਰਿਤਕ ਮਿਲੇ 5 ਸਾਲਾ ਬੱਚੇ ਦਾ ਨਾਮ ਪੁਲਸ ਵੱਲੋਂ ਜਾਰੀ

ਗਲਾਸਗੋ/ ਵੇਲਜ਼ (ਮਨਦੀਪ ਖੁਰਮੀ ਹਿੰਮਤਪੁਰਾ)- ਸਾਊਥ ਵੇਲਜ਼ ਦੀ ਇਕ ਨਦੀ ਵਿਚ ਪਿਛਲੇ ਦਿਨੀਂ ਮ੍ਰਿਤਕ ਪਾਏ ਗਏ ਇਕ 5 ਸਾਲਾ ਬੱਚੇ ਦਾ ਨਾਮ ਪੁਲਸ ਵੱਲੋਂ ਜਾਰੀ ਕੀਤਾ ਗਿਆ ਹੈ। ਵੇਲਜ਼ ਪੁਲਸ ਅਨੁਸਾਰ ਇਸ ਮ੍ਰਿਤਕ ਬੱਚੇ ਦਾ ਨਾਮ ਲੋਗਨ ਮਵਾਂਗੀ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 5.45 ਵਜੇ ਪੁਲਸ ਨੂੰ ਲਾਪਤਾ ਬੱਚੇ ਲਈ ਸੂਚਿਤ ਕੀਤੇ ਜਾਣ ਤੋਂ ਬਾਅਦ ਇਸ ਦੀ ਲਾਸ਼ ਬ੍ਰਿਜੈਂਡ ਦੇ ਪਾਂਡੀ ਪਾਰਕ ਦੇ ਨੇੜੇ ਓਗਮੋਰ ਨਦੀ ਵਿਚੋਂ ਮਿਲੀ ਸੀ।

ਨਦੀ ਵਿਚੋਂ ਕੱਢਣ ਉਪਰੰਤ ਬੱਚੇ ਨੂੰ ਵੇਲਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਐਤਵਾਰ ਸ਼ਾਮ ਨੂੰ ਸਾਊਥ ਵੇਲਜ਼ ਪੁਲਸ ਨੇ ਘੋਸ਼ਣਾ ਕੀਤੀ ਕਿ ਇਕ 39 ਸਾਲਾਂ ਵਿਅਕਤੀ, ਇਕ 30 ਸਾਲਾ ਔਰਤ ਅਤੇ ਇਕ 13 ਸਾਲਾ ਲੜਕਾ ਜੋ ਕਿ ਬ੍ਰਿਜੈਂਡ ਏਰੀਆ ਦੇ ਰਹਿਣ ਵਾਲੇ ਹਨ, ਨੂੰ ਕਤਲ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਜਾਂਚ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਲੋਕ ਫਿਲਹਾਲ ਹਿਰਾਸਤ ਵਿਚ ਹਨ। ਇਸ ਪੰਜ ਸਾਲਾ ਦੇ ਬੱਚੇ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਐਤਵਾਰ ਅਤੇ ਸੋਮਵਾਰ ਨਦੀ ਦੇ ਕਿਨਾਰੇ ਪਹੁੰਚੇ ਅਤੇ ਪੁਲਸ ਦੀ ਘੇਰਾਬੰਦੀ ਦੇ ਸਾਹਮਣੇ ਫੁੱਲ, ਖਿਡੌਣੇ ਆਦਿ ਅਰਪਿਤ ਕੀਤੇ।


 


author

cherry

Content Editor

Related News