ਆਸਟ੍ਰੇਲੀਆ 'ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਸਕਾਟ ਮੌਰੀਸਨ ਅਤੇ ਐਂਥਨੀ ਅਲਬਾਨੀਜ਼ ਵਿਚਾਲੇ ਸਖ਼ਤ ਮੁਕਾਬਲਾ

Saturday, May 21, 2022 - 09:48 AM (IST)

ਆਸਟ੍ਰੇਲੀਆ 'ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਸਕਾਟ ਮੌਰੀਸਨ ਅਤੇ ਐਂਥਨੀ ਅਲਬਾਨੀਜ਼ ਵਿਚਾਲੇ ਸਖ਼ਤ ਮੁਕਾਬਲਾ

ਕੈਨਬਰਾ (ਏਜੰਸੀ)- ਆਸਟਰੇਲੀਆ ਵਿੱਚ ਆਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ਨੀਵਾਰ ਸਵੇਰੇ ਸ਼ੁਰੂ ਹੋ ਗਈ। ਦੇਸ਼ ਭਰ ਦੇ ਪੋਲਿੰਗ ਸਟੇਸ਼ਨ ਲੱਖਾਂ ਆਸਟ੍ਰੇਲੀਅਨ ਵੋਟਰਾਂ ਲਈ ਸਵੇਰੇ 8 ਵਜੇ (ਸਥਾਨਕ ਸਮਾਂ) ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ। ਬਹੁਮਤ ਵਾਲੀ ਸਰਕਾਰ ਬਣਾਉਣ ਲਈ, ਕਿਸੇ ਪਾਰਟੀ ਨੂੰ ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਵਿੱਚ ਉਪਲਬਧ 151 ਸੀਟਾਂ ਵਿੱਚੋਂ ਘੱਟੋ-ਘੱਟ 76 ਸੀਟਾਂ 'ਤੇ ਜਿੱਤ ਹਾਸਲ ਕਰਨੀ ਹੋਵੇਗੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਫੈਡਰਲ ਚੋਣਾਂ : ਅੱਜ ਪੈ ਰਹੀਆਂ ਹਨ ਵੋਟਾਂ, ਜਾਣੋ ਪਾਰਟੀਆਂ ਦੀ ਸਥਿਤੀ

ਸ਼ੁੱਕਰਵਾਰ ਰਾਤ ਨੂੰ ਪ੍ਰਕਾਸ਼ਿਤ ਇੱਕ ਆਸਟ੍ਰੇਲੀਆਈ ਓਪੀਨੀਅਨ ਪੋਲ ਦੇ ਅਨੁਸਾਰ, ਲੇਬਰ ਪਾਰਟੀ ਦੋ-ਪਾਰਟੀ ਤਰਜੀਹੀ ਆਧਾਰ 'ਤੇ ਗੱਠਜੋੜ 53-47 ਦੀ ਅਗਵਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਇਨ੍ਹਾਂ ਚੋਣਾਂ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ। ਨਿਊਜ਼ਪੋਲ ਮੁਤਾਬਕ 42-42 ਫ਼ੀਸਦੀ ਲੋਕਾਂ ਨੇ ਦੋਵਾਂ ਨੂੰ ਆਪਣੇ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਚੁਣਿਆ ਹੈ।

ਇਹ ਵੀ ਪੜ੍ਹੋ: ਜੁੜਵਾਂ ਭੈਣਾਂ ਦੇ ਨਾਲ ਅਜੀਬ ਸੰਯੋਗ, ਇੱਕੋ ਦਿਨ ਇੱਕੋ ਜਿਹੇ ਪੁੱਤਰਾਂ ਨੂੰ ਜਨਮ ਦਿੱਤਾ

ਸਰਵੇਖਣ ਦੇ ਨਤੀਜਿਆਂ ਮੁਤਾਬਕ 36 ਫੀਸਦੀ ਵੋਟਰ ਲੇਬਰ ਪਾਰਟੀ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਹਨ, ਜਦਕਿ 35 ਫ਼ੀਸਦੀ ਗੱਠਜੋੜ ਦੇ ਹੱਕ ਵਿੱਚ ਹਨ। ਆਸਟ੍ਰੇਲੀਆ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਵੋਟਿੰਗ ਲਾਜ਼ਮੀ ਹੈ। ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅਨੁਸਾਰ, ਇਸ ਸਾਲ 1.7 ਕਰੋੜ ਤੋਂ ਵੱਧ ਲੋਕਾਂ ਨੇ ਵੋਟ ਪਾਉਣ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News