NSW ਦੇ ਵਲੰਟੀਅਰ ਫਾਇਰ ਫਾਈਟਰਜ਼ ਨੂੰ ਮਿਲੇਗਾ ਮੁਆਵਜ਼ਾ : ਆਸਟ੍ਰੇਲੀਆਈ PM

12/29/2019 2:55:53 PM

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਵਲੰਟੀਅਰ ਫਾਇਰ ਫਾਈਟਰਜ਼ ਨੂੰ ਸੰਘੀ ਬਜਟ 'ਚੋਂ ਮੁਆਵਜ਼ਾ ਰਾਸ਼ੀ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜੇ ਫਾਇਰ ਫਾਈਟਰਜ਼ 10 ਦਿਨਾਂ ਤੋਂ ਜੰਗਲੀ ਅੱਗ 'ਤੇ ਕਾਬੂ ਪਾਉਣ 'ਚ ਲੱਗੇ ਹਨ, ਉਨ੍ਹਾਂ ਯੋਗ ਵਲੰਟੀਅਰਾਂ ਨੂੰ 300 ਡਾਲਰ ਪ੍ਰਤੀ ਦਿਨ ਤੋਂ 6000 ਡਾਲਰ ਪ੍ਰਤੀ ਦਿਨ ਮੁਆਵਜ਼ਾ ਮਿਲੇਗਾ। ਇਹ ਐਲਾਨ ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਲਈ ਕੀਤਾ ਗਿਆ ਹੈ।

PunjabKesari

ਪੀ. ਐੱਮ. ਨੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਫਾਇਰ ਫਾਈਟਰ ਬਿਨਾਂ ਤਨਖਾਹ ਦੇ ਅੱਗ ਬੁਝਾਉਣ 'ਚ ਲੱਗੇ ਹਨ ਪਰ ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਖਰਚੇ ਦਾ ਬੋਝ ਵਧੇ। ਇਸ ਤੋਂ ਇਲਾਵਾ ਫਾਇਰ ਫਾਈਟਰਜ਼ ਨੂੰ ਪੇਡ ਛੁੱਟੀਆਂ ਵੀ ਮਿਲਣਗੀਆਂ। ਹਾਲਾਂਕਿ ਵਿਰੋਧੀ ਦਲਾਂ ਵਲੋਂ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੀ. ਐੱਮ. ਨੂੰ ਪੂਰੇ ਦੇਸ਼ ਲਈ ਇਹ ਐਲਾਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਨੇ ਸਿਰਫ ਨਿਊ ਸਾਊਥ ਵੇਲਜ਼ 'ਚ ਰਹਿਣ ਵਾਲਿਆਂ ਲਈ ਹੀ ਇਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਈਨਜ਼ਲੈਂਡ, ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਲੋਕਾਂ ਨੇ ਵੀ ਜੰਗਲੀ ਅੱਗ ਕਾਰਨ ਕਾਫੀ ਕੁੱਝ ਝੱਲਿਆ ਹੈ ਜਦ ਕਿ ਸਰਕਾਰ ਸਿਰਫ ਨਿਊ ਸਾਊਥ ਵੇਲਜ਼ ਨੂੰ ਹੀ ਸਹੂਲਤਾਂ ਦੇਣ ਬਾਰੇ ਵਿਚਾਰ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਲੋਕ ਦੋਹਰੀ ਮਾਰ ਝੱਲ ਰਹੇ ਹਨ। ਇਕ ਪਾਸੇ ਗਰਮੀ ਨੇ ਕਹਿਰ ਕੀਤਾ ਹੈ ਤੇ ਦੂਜੇ ਪਾਸੇ ਜੰਗਲੀ ਅੱਗ ਨੇ ਲੋਕਾਂ ਦਾ ਸਾਹ ਲੈਣਾ ਔਖਾ ਕੀਤਾ ਹੈ। ਅਜਿਹੇ 'ਚ ਉਨ੍ਹਾਂ ਲਈ ਇਸ ਆਫਤ 'ਚੋਂ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਹੈ।


Related News