ਇੰਡੋਨੇਸ਼ੀਆ ''ਚ ਫੁੱਟਿਆ ਜਵਾਲਾਮੁਖੀ, ਹੁਣ ਤੱਕ 13 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

Sunday, Dec 05, 2021 - 10:00 AM (IST)

ਜਕਾਰਤਾ (ਏਐੱਨਆਈ): ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਸੇਮੇਰੂ ਜਵਾਲਾਮੁਖੀ 'ਚ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕੇ ਮਗਰੋਂ ਫਸੇ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ (ਬੀਐਨਪੀਬੀ) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ 'ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਜਵਾਲਾਮੁਖੀ ਵਿੱਚੋਂ ਸੁਆਹ ਅਤੇ ਧੂੰਆਂ ਨਿਕਲ ਰਿਹਾ ਸੀ। 

PunjabKesari

ਜਵਾਲਾਮੁਖੀ ਤੋਂ ਨਿਕਲਣ ਵਾਲੀ ਸੁਆਹ ਅਤੇ ਧੂੜ ਦੀ ਪਰਤ ਇੰਨੀ ਮੋਟੀ ਹੈ ਕਿ ਜਾਵਾ ਦਾ ਪੂਰਾ ਟਾਪੂ ਦਿਨ ਵਿਚ ਹੀ ਰਾਤ ਵਰਗਾ ਲੱਗ ਰਿਹਾ ਸੀ। ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਏਅਰਲਾਈਨਾਂ ਨੇ ਵੀ ਪਾਇਲਟਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।ਜਵਾਲਾਮੁਖੀ ਦੇ ਫੁਟਣ ਤੋਂ ਤੁਰੰਤ ਬਾਅਦ, ਪੂਰਬੀ ਜਾਵਾ ਸੂਬੇ ਦੀ ਆਫ਼ਤ ਪ੍ਰਬੰਧਨ ਏਜੰਸੀ ਨੂੰ ਸਰਗਰਮ ਕਰ ਦਿੱਤਾ ਗਿਆ। ਏਜੰਸੀ ਦੇ ਪ੍ਰਮੁੱਖ ਬੁਡੀ ਸੈਂਟੋਸਾ ਨੇ ਕਿਹਾ ਸੀ ਕਿ ਉਹਨਾਂ ਦੀ ਟੀਮ ਹੁਣ ਜਵਾਲਾਮੁਖੀ ਨੇੜੇ ਖੇਤਰ ਵਿਚ ਨਿਕਾਸੀ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੈ। ਸਰਕਾਰ ਨੇ ਧਮਾਕੇ ਕਾਰਨ ਬੇਘਰ ਹੋਏ ਲੋਕਾਂ ਲਈ ਰਿਹਾਇਸ਼ ਅਤੇ ਭੋਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੂਰਬੀ ਜਾਵਾ ਸੂਬੇ ਦੇ ਦੋ ਜ਼ਿਲ੍ਹੇ ਇਸ ਘਟਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਆਉਣ ਵਾਲੇ H-1B ਵੀਜ਼ਾ ਧਾਰਕਾਂ 'ਚ ਗਿਰਾਵਟ, 10 ਸਾਲਾਂ 'ਚ ਸਭ ਤੋਂ ਵੱਧ

ਇੱਥੇ ਦੱਸ ਦਈਏ ਕਿ ਧਮਾਕੇ ਤੋਂ ਨਿਕਲਣ ਵਾਲੇ ਧੂੰਏਂ ਦੇ ਸੰਘਣੇ ਧੂੰਏਂ ਕਾਰਨ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਚ ਕਾਫੀ ਰੁਕਾਵਟ ਆਈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਲੋਕ ਅਜਿਹੇ ਇਲਾਕਿਆਂ 'ਚ ਫਸੇ ਹੋਏ ਸਨ, ਜਿੱਥੇ ਬਚਾਅ ਕਰਮਚਾਰੀਆਂ ਲਈ ਪਹੁੰਚਣਾ ਮੁਸ਼ਕਿਲ ਸੀ।ਜਵਾਲਾਮੁਖੀ ਫੁਟਣ ਨਾਲ ਅਸਮਾਨ ਤੋਂ ਸੁਆਹ, ਚਿੱਕੜ ਅਤੇ ਪੱਥਰਾਂ ਦੀ ਵਰਖਾ ਹੋਈ। ਇਸ ਕਾਰਨ ਦੋ ਮੁੱਖ ਪਿੰਡਾਂ ਪ੍ਰੋਨੋਜੀਵੋ ਅਤੇ ਕੰਡੀਪੁਰੋ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ। ਇੰਡੋਨੇਸ਼ੀਆਈ ਹਵਾਈ ਖੇਤਰ ਨੂੰ ਕੰਟਰੋਲ ਕਰਨ ਵਾਲੀ ਏਜੰਸੀ AirNav ਇੰਡੋਨੇਸ਼ੀਆ ਨੇ ਅਸਮਾਨ ਵਿੱਚ ਸੁਆਹ ਅਤੇ ਧੂੜ ਫੈਲਣ ਬਾਰੇ ਏਅਰਲਾਈਨਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੇਮੇਰੂ ਜਾਵਾ ਟਾਪੂ ਦਾ ਸਭ ਤੋਂ ਉੱਚਾ ਪਹਾੜ ਹੈ। ਇਹ ਇੰਡੋਨੇਸ਼ੀਆ ਦੇ 130 ਸਰਗਰਮ ਜੁਆਲਾਮੁਖੀ ਵਿੱਚੋਂ ਇੱਕ ਹੈ ਅਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬਿਆਂ ਵਿੱਚੋਂ ਇੱਕ ਵਿੱਚ ਸਥਿਤ ਹੈ। ਇਹ ਇਸ ਸਾਲ ਦਾ ਦੂਜਾ ਧਮਾਕਾ ਹੈ। ਪਿਛਲੀ ਵਾਰ ਜਨਵਰੀ ਵਿੱਚ ਹੋਇਆ ਸੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News