800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)

Wednesday, Mar 24, 2021 - 08:47 PM (IST)

800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)

ਰੇਕਯਾਵਿਕ - ਯੂਰਪ ਦੇ ਮੁਲਕ ਆਈਸਲੈਂਡ ਦੀ ਰਾਜਧਾਨੀ ਦੇ ਦੱਖਣੀ-ਪੱਛਮੀ ਖੇਤਰ ਵਿਚ ਰੇਕਯੇਨੀਸ ਪੇਨੀਨਸੁਲਾ ਵਿਚ ਜਵਾਲਾਮੁਖੀ ਧਮਾਕਾ ਹੋਇਆ ਹੈ। ਇਸ ਧਮਾਕੇ ਕਾਰਣ ਵਹਿੰਦਾ ਲਾਵਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਲਾਵੇ ਦੀ ਚਮਕ 32 ਕਿਲੋਮੀਟਰ ਦੂਰ ਤੋਂ ਹੀ ਦੇਖੀ ਜਾ ਸਕਦੀ ਹੈ। ਤਪਦੇ ਲਾਵੇ ਦੀ ਇਸ ਨਦੀ ਦੀਆਂ ਤਸਵੀਰਾਂ ਫੋਟੋਗ੍ਰਾਫਰ ਐਂਥਨੀ ਕਵਿਟਾਨੋ ਨੇ ਪਹਿਲੀ ਵਾਰ ਡ੍ਰੋਨ ਨਾਲ ਲਈਆਂ ਹਨ। 800 ਸਾਲ ਵਿਚ ਇਹ ਪਹਿਲੀ ਵਾਰ ਹੈ ਜਦ ਫਗ੍ਰਾਡਲਸ ਮਾਊਂਟੇਨ ਸਥਿਤ ਇਸ ਜਵਾਲਾਮੁਖੀ ਵਿਚ ਇਹ ਧਮਾਕਾ ਹੋਇਆ ਹੈ।

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦੇ ਸਮਰਥਨ 'ਚ ਟਵੀਟ ਕਰਨ ਵਾਲੀ ਰਿਹਾਨਾ ਨੇ ਖ਼ਰੀਦਿਆ 100 ਕਰੋੜ ਦਾ ਬੰਗਲਾ, ਦੇਖੋ ਤਸਵੀਰਾਂ

PunjabKesari

ਕੁਝ ਹਫਤੇ ਪਹਿਲਾਂ ਲੱਗੇ ਸਨ ਭੂਚਾਲ ਦੇ ਹਜ਼ਾਰਾਂ ਝਟਕੇ
ਦੱਸ ਦਈਏ ਕਿ ਬੀਤੇ ਕੁਝ ਹਫਤਿਆਂ ਵਿਚ ਆਈਸਲੈਂਡ ਵਿਚ ਭੂਚਾਲ ਦੇ ਹਜ਼ਾਰਾਂ ਝਟਕੇ ਆਏ ਸਨ। ਇਸ ਤੋਂ ਬਾਅਦ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਜਵਾਲਾਮੁਖੀ ਰਿਹਾਇਸ਼ੀ ਇਲਾਕਿਆਂ ਤੋਂ ਕਾਫੀ ਦੂਰ ਹੈ, ਇਸ ਲਈ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸ਼ੰਕਾ ਨਹੀਂ ਹੈ ਪਰ ਲੋਕਾਂ ਨੂੰ ਘਰਾਂ ਦੀ ਖਿੜਕੀਆਂ ਬੰਦ ਰੱਖਣ ਅਤੇ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਵਾ ਵਿਚ ਫੈਲੀ ਗੈਸ ਨਾਲ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਹੋ ਸਕੇ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਸਾਲ 1784 ਦੌਰਾਨ ਹੋਏ ਧਮਾਕੇ ਕਾਰਣ ਪਿਆ ਸੋਕਾ
ਦੱਸ ਦਈਏ ਕਿ ਆਈਸਲੈਂਡ ਵਿਚ 30 ਤੋਂ ਵਧ ਸਰਗਰਮ ਅਤੇ ਅਲੋਪ ਹੋ ਚੁੱਕੇ ਜਵਾਲਾਮੁਖੀ ਹਨ। ਸਾਲ 1784 ਦੌਰਾਨ ਲਾਕੀ ਵਿਚ ਹੋਏ ਧਮਾਕੇ ਨਾਲ ਇਲਾਕਾ ਵਿਚ ਸੋਕਾ ਪੈ ਗਿਆ ਸੀ। ਇਸ ਨਾਲ ਦੇਸ਼ ਦੀ ਇਕ ਚੌਥਾਈ ਆਬਾਦੀ ਖਤਮ ਹੋ ਗਈ ਸੀ। ਸਾਲ 2010 ਵਿਚ ਹੋਏ ਧਮਾਕੇ ਨਾਲ ਯੂਰਪ ਵਿਚ ਏਅਰ ਟ੍ਰੈਫਿਕ ਬੰਦ ਹੋ ਗਈ ਸੀ। ਆਈਸਲੈਂਡ ਅਜਿਹੇ ਜ਼ੋਨ ਵਿਚ ਆਉਂਦਾ ਹੈ ਜਿਥੇ 2 ਮਹਾਦੀਪ ਦੀਆਂ ਪਲੇਟਾਂ ਇਕ-ਦੂਜੇ ਤੋਂ ਦੂਰ ਹੋ ਜਾਂਦੀਆਂ ਹਨ। ਇਕ ਪਾਸੇ ਉੱਤਰੀ ਅਮਰੀਕੀ ਪਲੇਟ ਅਮਰੀਕਾ ਨੂੰ ਯੂਰਪ ਤੋਂ ਦੂਰ ਖਿੱਚਦੀ ਹੈ। ਓਧਰ ਦੂਜੇ ਪਾਸੇ ਯੂਰੇਸ਼ੀਅਨ ਪਲੇਟ ਦੂਜੀ ਦਿਸ਼ਾ ਵਿਚ। ਆਈਸਲੈਂਡ ਵਿਚ ਸਿਲਫਰਾ ਰਿਫਟ ਨਾਂ ਦੀ ਦਰਾਰ ਹੈ, ਜਿਸ ਨੂੰ ਦੇਖਣ ਲਈ ਸੈਲਾਨੀ ਅਤੇ ਡਾਈਵ ਵੱਡੀ ਗਿਣਤੀ ਵਿਚ ਇਥੇ ਆਉਂਦੇ ਹਨ।

ਇਹ ਵੀ ਪੜ੍ਹੋ - ਪਾਕਿ ਦੀ ਸਿਆਸਤ 'ਚ ਗੂੰਜ ਰਿਹੈ 'ਵਾਜਪਾਈ ਤੇ ਮੋਦੀ' ਦਾ ਨਾਮ, ਜਾਣੋ ਕਿਉਂ

PunjabKesari


author

Khushdeep Jassi

Content Editor

Related News