ਜਵਾਲਾਮੁਖੀ ''ਚ ਧਮਾਕਾ :1200 ਡਿਗਰੀ ਸੈਲਸੀਅਸ ਲਾਵੇ ਨਾਲ ਫੁੱਟ ਰਹੇ ਫੁਹਾਰੇ, ਭੂਚਾਲ ਦਾ ਖਦਸ਼ਾ

Thursday, Dec 23, 2021 - 12:41 PM (IST)

ਜਵਾਲਾਮੁਖੀ ''ਚ ਧਮਾਕਾ :1200 ਡਿਗਰੀ ਸੈਲਸੀਅਸ ਲਾਵੇ ਨਾਲ ਫੁੱਟ ਰਹੇ ਫੁਹਾਰੇ, ਭੂਚਾਲ ਦਾ ਖਦਸ਼ਾ

ਪੈਰਿਸ (ਬਿਊਰੋ): ਹਿੰਦ ਮਹਾਸਾਗਰ ਵਿੱਚ ਸਥਿਤ ਫਰਾਂਸ ਦੇ ਰੀਯੂਨੀਅਨ ਆਈਲੈਂਡ ਵਿੱਚ ਪਿਟੋਨ ਡੇ ਲਾ ਫੋਰਨਾਈਜ਼ (ਭੱਠੀ ਦਾ ਸਿਖਰ) ਜਵਾਲਾਮੁਖੀ ਇੱਕ ਵਾਰ ਫਿਰ ਫੁੱਟਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਬੁੱਧਵਾਰ ਤੋਂ ਇਸ 'ਚੋਂ 1200 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਦਾ ਲਾਵਾ ਨਿਕਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਵਾਲਾਮੁਖੀ 'ਚ ਗੈਸ ਅਤੇ ਗਰਮੀ ਦੀ ਮਾਤਰਾ ਇੰਨੀ ਵੱਧ ਗਈ ਹੈ ਕਿ ਇਸ ਦੇ ਮੁਹਾਨੇ ਦੇ ਨਾਲ-ਨਾਲ ਕਈ ਥਾਵਾਂ ਤੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਹੈ।ਇਸ ਸਥਿਤੀ ਨੂੰ ਫਿਸ਼ਰ ਵੈਂਟ ਕਿਹਾ ਜਾਂਦਾ ਹੈ। 

ਇਨ੍ਹਾਂ ਹਾਲਾਤ ਵਿਚ ਜਵਾਲਾਮੁਖੀ ਖੇਤਰ ਵਿਚੋਂ ਕਈ ਥਾਵਾਂ ਤੋਂ ਲਾਵਾ, ਗੈਸ ਅਤੇ ਸੁਆਹ ਫੁਹਾਰੇ ਦੇ ਰੂਪ ਵਿਚ ਬਾਹਰ ਨਿਕਲਦੇ ਹਨ। ਤਾਜ਼ਾ ਧਮਾਕੇ ਮਗਰੋਂ ਜਵਾਲਾਮੁਖੀ ਦੀ ਦੱਖਣੀ ਢਲਾਨ 'ਤੇ ਘੱਟੋ-ਘੱਟ 7 ਥਾਵਾਂ 'ਤੇ ਲਾਵਾ ਨਿਕਲ ਰਿਹਾ ਹੈ। ਸਥਾਨਕ ਆਬਜ਼ਰਵੇਟਰੀ ਵੱਲੋਂ ਕਿਹਾ ਗਿਆ ਹੈ ਕਿ ਇਸ ਜਵਾਲਾਮੁਖੀ 'ਚ ਆਖਰੀ ਵਾਰ ਧਮਾਕਾ 8 ਮਹੀਨੇ ਪਹਿਲਾਂ 9 ਅਪ੍ਰੈਲ ਨੂੰ ਹੋਇਆ ਸੀ। ਉਦੋਂ ਇਸ ਵਿੱਚੋਂ ਨਿਕਲਦਾ ਲਾਵਾ ਦੱਖਣੀ ਢਲਾਨ ਤੱਕ ਪਹੁੰਚ ਗਿਆ ਸੀ। ਸਾਲ ਵਿੱਚ ਦੋ ਵਾਰ ਧਮਾਕੇ ਦੇ ਬਾਅਦ ਇਸ ਵਿਚੋਂ ਲਾਵਾ ਨਿਕਲਦਾ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਜੁਆਲਾਮੁਖੀਆਂ ਵਿੱਚੋਂ ਇੱਕ ਹੈ। ਚੰਗੀ ਗੱਲ ਇਹ ਹੈ ਕਿ ਜਵਾਲਾਮੁਖੀ ਦੇ ਇਲਾਕੇ ਵਿਚ ਰਿਹਾਇਸ਼ੀ ਵਸੋਂ ਕਈ ਸਾਲ ਪਹਿਲਾਂ ਖ਼ਤਮ ਹੋ ਗਈ ਹੈ, ਜਿਸ ਕਾਰਨ ਜਾਨ-ਮਾਲ ਦਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ ਦਾ ਘਰ

5 ਲੱਖ ਸਾਲ ਪਹਿਲਾਂ ਉਭਰਿਆ
ਇਹ ਫ੍ਰਾਂਸੀਸੀ ਜਵਾਲਾਮੁਖੀ 5 ਲੱਖ ਸਾਲ ਪਹਿਲਾਂ ਉਭਰਿਆਸੀ। ਬਾਅਦ ਵਾਲੇ ਕਈ ਹਜ਼ਾਰ ਸਾਲਾਂ ਤੱਕ ਸ਼ਾਂਤ ਰਿਹਾ। ਫਿਰ ਇਸ ਵਿਚ ਧਮਾਕੇ ਹੋਣ ਲੱਗੇ। ਹਾਲ ਹੀ ਵਿਚ ਬੀਤੇ ਦੋ ਦਹਾਕਿਆਂ ਤੋਂ ਲਗਾਤਾਰ ਸਰਗਰਮ ਹੈ। ਤਾਜ਼ਾ ਧਮਾਕੇ ਕਾਰਨ ਭੂਚਾਲ ਆਉਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।


author

Vandana

Content Editor

Related News