ਰੂਸ-ਯੂਕ੍ਰੇਨ ਸ਼ਾਂਤੀ ਵਾਰਤਾ 'ਚ Putin ਨਹੀਂ ਹੋਣਗੇ ਸ਼ਾਮਲ, ਜ਼ੇਲੇਂਸਕੀ ਦੀ ਤਿੱਖੀ ਪ੍ਰਤੀਕਿਰਿਆ

Thursday, May 15, 2025 - 11:30 AM (IST)

ਰੂਸ-ਯੂਕ੍ਰੇਨ ਸ਼ਾਂਤੀ ਵਾਰਤਾ 'ਚ Putin ਨਹੀਂ ਹੋਣਗੇ ਸ਼ਾਮਲ, ਜ਼ੇਲੇਂਸਕੀ ਦੀ ਤਿੱਖੀ ਪ੍ਰਤੀਕਿਰਿਆ

ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਯੁੱਧ ਵਿਚ ਸ਼ਾਂਤੀ ਸਥਾਪਿਤ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਝਟਕਾ ਲੱਗਾ ਹੈ। ਰੂਸ ਅਤੇ ਯੂਕ੍ਰੇਨ ਵਿਚਕਾਰ ਅੱਜ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਤਾਜ਼ਾ ਸ਼ਾਂਤੀ ਵਾਰਤਾ ਸ਼ੁਰੂ ਹੋਣੀ ਹੈ। ਇਹ ਗੱਲਬਾਤ ਤੁਰਕੀ ਵਿੱਚ ਹੋਣੀ ਹੈ, ਗੱਲਬਾਤ ਤੋਂ ਪਹਿਲਾਂ ਕ੍ਰੇਮਲਿਨ ਨੇ ਇਸ ਗੱਲਬਾਤ ਲਈ ਅੰਕਾਰਾ ਜਾਣ ਵਾਲੇ ਰੂਸੀ ਵਫ਼ਦ ਦੇ ਨਾਮ ਜਾਰੀ ਕੀਤੇ ਹਨ। ਇਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਾਮ ਸ਼ਾਮਲ ਨਹੀਂ ਹੈ, ਜਿਸ ਨਾਲ ਪੁਤਿਨ ਦੇ ਤੁਰਕੀ ਦੌਰੇ ਦੀਆਂ ਖ਼ਬਰਾਂ 'ਤੇ ਰੋਕ ਲੱਗ ਗਈ ਹੈ। ਪੁਤਿਨ ਇਸ ਵਾਰਤਾ ਵਿੱਚ ਹਿੱਸਾ ਨਹੀਂ ਲੈ ਰਹੇ ਹਨ, ਜਿਸ ਕਾਰਨ ਗੱਲਬਾਤ ਦੇ ਪਹਿਲੇ ਦੌਰ ਵਿੱਚ ਕਿਸੇ ਵੀ ਠੋਸ ਫੈਸਲੇ ਦੀ ਉਮੀਦ ਨੂੰ ਰੱਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੀ ਇਸ ਸ਼ਾਂਤੀ ਵਾਰਤਾ ਵਿਚ ਪਹੁੰਚਣ ਦੀ ਸੰਭਾਵਨਾ ਸੀ। ਹਾਲਾਂਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪੁਤਿਨ ਉੱਥੇ ਪਹੁੰਚਦੇ ਹਨ ਤਾਂ ਉਹ ਵੀ ਜ਼ਰੂਰ ਪਹੁੰਚਣਗੇ। ਹੁਣ ਜਦੋਂ ਪੁਤਿਨ ਨਹੀਂ ਜਾ ਰਹੇ ਤਾਂ ਅਜਿਹੇ ਵਿਚ ਟਰੰਪ ਨੇ ਵੀ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਮਾਸਕੋ ਵੱਲੋਂ ਆਪਣੇ ਵਫ਼ਦ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਕੀਵ ਯੂਕ੍ਰੇਨ-ਰੂਸ ਸ਼ਾਂਤੀ ਵਾਰਤਾ ਵਿੱਚ ਆਪਣਾ ਅਗਲਾ ਕਦਮ ਤੈਅ ਕਰੇਗਾ।  ਪੁਤਿਨ ਦੇ ਫ਼ੈਸਲੇ ਤੋਂ ਬਾਅਦ ਜ਼ੇਲੇਂਸਕੀ ਨੇ ਕਿਹਾ ਹੈ ਕਿ ਸ਼ਾਇਦ ਉਹ ਸ਼ਾਂਤੀ ਚਾਹੁੰਦੇ ਹੀ ਨਹੀਂ। ਮਾਸਕੋ ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਦੀ ਅਗਵਾਈ ਰਾਸ਼ਟਰਪਤੀ ਦੇ ਸਲਾਹਕਾਰ ਅਤੇ ਪ੍ਰਚਾਰ ਆਰਕੀਟੈਕਟ ਵਲਾਦੀਮੀਰ ਮੇਡਿੰਸਕੀ ਕਰਨਗੇ। ਰੂਸੀ ਵਫ਼ਦ ਵਿੱਚ ਉਪ ਵਿਦੇਸ਼ ਮੰਤਰੀ ਮਿਖਾਇਲ ਗਾਲੂਜ਼ਿਨ, ਰੂਸੀ ਫੌਜੀ ਖੁਫੀਆ ਵਿਭਾਗ ਦੇ ਨਿਰਦੇਸ਼ਕ ਇਗੋਰ ਕੋਸਟਿਊਕੋਵ ਅਤੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਵੀ ਸ਼ਾਮਲ ਹੋਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਸਿੰਧੂ ਜਲ ਸੰਧੀ 'ਤੇ ਝੁਕਿਆ ਪਾਕਿਸਤਾਨ, ਭਾਰਤ ਦੀ ਸ਼ਰਤ ਮੰਨਣ ਲਈ ਤਿਆਰ

ਪੁਤਿਨ ਨੇ ਜੰਗਬੰਦੀ ਦੇ ਸੱਦੇ ਨੂੰ ਕੀਤਾ ਰੱਦ

ਪੁਤਿਨ ਨੇ ਜੰਗਬੰਦੀ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ ਅਤੇ ਜੰਗਬੰਦੀ ਲਾਗੂ ਹੋਣ ਤੋਂ ਪਹਿਲਾਂ ਸ਼ਾਂਤੀ ਵਾਰਤਾ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ ਹੈ। ਜਵਾਬ ਵਿੱਚ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਸ਼ਾਂਤੀ ਵਾਰਤਾ ਲਈ ਤੁਰਕੀ ਜਾਣਗੇ ਅਤੇ ਪੁਤਿਨ ਨੂੰ ਉੱਥੇ ਮਿਲਣ ਲਈ ਸੱਦਾ ਦਿੱਤਾ ਹੈ। ਪਰ ਪੁਤਿਨ ਅੱਜ ਤੁਰਕੀ ਨਹੀਂ ਜਾ ਰਹੇ। ਰੂਸ ਨੇ ਕਿਹਾ ਹੈ ਕਿ 15 ਮਈ ਦੀ ਗੱਲਬਾਤ ਫਰਵਰੀ 2022 ਵਿੱਚ ਯੂਕ੍ਰੇਨ ਵਿਰੁੱਧ ਰੂਸ ਦੇ ਪੂਰੇ ਪੈਮਾਨੇ ਦੀ ਜੰਗ ਦੀ ਸ਼ੁਰੂਆਤ ਵਿੱਚ ਤੁਰਕੀ ਵਿੱਚ ਹੋਈ 2022 ਦੀ ਸ਼ਾਂਤੀ ਵਾਰਤਾ ਦੀ ਮੁੜ ਸ਼ੁਰੂਆਤ ਹੋਵੇਗੀ। ਜਿਸ ਕਾਰਨ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਪ੍ਰਭਾਵ ਕਾਰਨ ਯੂਕ੍ਰੇਨ ਪਿੱਛੇ ਹਟ ਗਿਆ।

ਜਾਣੋ 2022 ਦੇ ਸੌਦੇ ਬਾਰੇ

ਲੀਕ ਹੋਏ 2022 ਦੇ ਸ਼ਾਂਤੀ ਖਰੜੇ ਦੇ ਪ੍ਰਸਤਾਵ ਅਨੁਸਾਰ ਦੋਵੇਂ ਧਿਰਾਂ ਕਰੀਮੀਆ ਨੂੰ ਸੰਧੀ ਤੋਂ ਬਾਹਰ ਰੱਖਣ ਲਈ ਸਹਿਮਤ ਹੋਈਆਂ, ਜਿਸ ਨਾਲ ਇਹ ਰੂਸੀ ਕਬਜ਼ੇ ਹੇਠ ਰਹਿ ਜਾਵੇਗਾ ਅਤੇ ਯੂਕ੍ਰੇਨ ਇਸ 'ਤੇ ਰੂਸੀ ਪ੍ਰਭੂਸੱਤਾ ਨੂੰ ਮਾਨਤਾ ਨਹੀਂ ਦੇਵੇਗਾ। ਰੂਸ ਦੇ ਕਬਜ਼ੇ ਵਾਲੇ ਹੋਰ ਇਲਾਕਿਆਂ ਦੀ ਸਥਿਤੀ ਦਾ ਫੈਸਲਾ ਬਾਅਦ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਪੁਤਿਨ ਵਿਚਕਾਰ ਗੱਲਬਾਤ ਵਿੱਚ ਕੀਤੀ ਜਾਣੀ ਸੀ। ਇਸ ਸੰਧੀਤਹਿਤ ਯੂਕ੍ਰੇਨ ਕਥਿਤ ਤੌਰ 'ਤੇ ਨਾਟੋ ਜਾਂ ਕਿਸੇ ਹੋਰ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਦੀਆਂ ਇੱਛਾਵਾਂ ਨੂੰ ਤਿਆਗ ਦੇਵੇਗਾ, ਪਰ ਉਸਨੂੰ ਯੂਰਪੀਅਨ ਯੂਨੀਅਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੂਸ ਨੇ ਸਾਰੀਆਂ ਪਾਬੰਦੀਆਂ ਹਟਾਉਣ, ਭਾਸ਼ਾ ਅਤੇ ਰਾਸ਼ਟਰੀ ਪਛਾਣ ਬਾਰੇ ਕੀਵ ਦੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਯੂਕਰੇਨ ਦੇ ਹਥਿਆਰਬੰਦ ਬਲਾਂ ਦੀ ਗਿਣਤੀ ਸੀਮਤ ਕਰਨ ਦੀ ਵੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News